ਕੀ ਰਣਵੀਰ ਸਿੰਘ ਮਸ਼ਹੂਰ ਟੀਵੀ ਸੀਰੀਜ਼ ਦਿ ਵੀਹਲ ਆਫ਼ ਟਾਈਮ 'ਚ ਆਉਣਗੇ ਨਜ਼ਰ, ਫੈਨਜ਼ ਨੂੰ ਵੀਡੀਓ ਰਾਹੀਂ ਦਿੱਤਾ ਹਿੰਟ

written by Pushp Raj | January 05, 2022

ਬਾਲੀਵੱਡ ਅਦਾਕਾਰ ਰਣਵੀਰ ਸਿੰਘ ਆਪਣੇ ਅਤਰੰਗੀ ਅੰਦਾਜ਼ ਲਈ ਮਸ਼ਹੂਰ ਹਨ। ਉਹ ਅਕਸਰ ਕਿਸੇ ਨਾ ਕਿਸੇ ਚੀਜ਼ ਕਾਰਨ ਲਾਈਮ ਲਾਈਟ ਵਿੱਚ ਬਣੇ ਰਹਿੰਦੇ ਹਨ, ਭਾਵੇਂ ਉਨ੍ਹਾਂ ਦਾ ਫੈਸ਼ਨ ਸੈਂਸ ਹੋਵੇ ਜਾਂ ਅਜੀਬ ਕੱਪੜੇ। ਹਾਲੀ ਹੀ ਵਿੱਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਲਦ ਹੀ ਉਹ ਮਸ਼ਹੂਰ ਟੀਵੀ ਸੀਰੀਜ਼ ਦ ਵੀਹਲ ਆਫ਼ ਟਾਈਮ 'ਚ ਨਜ਼ਰ ਆ ਸਕਦੇ ਹਨ।

Ranveer singh Image Source: Instagram

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, "Ran-veer ਬਣਿਆ Lan-veer! ਈਮਰਜ਼ ਯੋਰਸੈਲਫ ਵਿੱਦ #thewheeloftime "

 

View this post on Instagram

 

A post shared by Ranveer Singh (@ranveersingh)

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਘਰ 'ਚ ਪੌਪਕੌਰਨ ਖਾਂਦੇ ਹੋਏ ਟੀਵੀ ਦੇਖ ਰਹੇ ਹਨ। ਇਸ ਦੌਰਾਨ ਉਹ ਅਚਾਨਕ ਜੋਸ਼ ਭਰੇ ਅੰਦਾਜ਼ 'ਚ ਉੱਠ ਖੜੇ ਹੁੰਦੇ ਨੇ ਅਤੇ ਟੀਵੀ 'ਤੇ ਚੱਲ ਰਹੀ ਸੀਰੀਜ਼ ਵਿੱਚ ਖ਼ੁਦ ਨੂੰ ਰਣਵੀਰ ਦੀ ਥਾਂ ਲੈਨ ਵੀਰ ਦੇ ਅਵਤਾਰ ਵਿੱਚ ਵਿਖਾਉਂਦੇ ਨੇ। ਇਸ ਵੀਡੀਓ ਦੇ ਵਿੱਚ ਲੈਅਨ ਵੀਰ ਦੇ ਅਵਤਾਰ 'ਚ ਰਣਵੀਰ ਦਾ ਵੱਖਰਾ ਅੰਦਾਜ਼ ਵਿਖਾਈ ਦੇ ਰਿਹਾ ਹੈ। ਵੀਡੀਓ ਦੇ ਆਖ਼ਿਰ ਵਿੱਚ ਰਣਵੀਰ ਇਹ ਕਹਿ ਰਹੇ ਨੇ ਕਿ ਅਜੇ ਆਪਣਾ ਟਾਈਮ ਨਹੀਂ ਆਇਆ ਹੈ, ਪਰ ਜਲਦ ਹੀ ਆਪਣਾ ਟਾਈਮ ਆਏਗਾ।

ਰਣਵੀਰ ਸਿੰਘ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ 3 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਵੇਖ ਤੇ ਪਸੰਦ ਕਰ ਚੁੱਕੇ ਹਨ। ਫੈਨਜ਼ ਰਣਵੀਰ ਦੇ ਇਸ ਲੁੱਕ ਤੋਂ ਬਹੁਤ ਪ੍ਰਭਾਵਿਤ ਹਨ ਤੇ ਉਹ ਤਰ੍ਹਾਂ -ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

The wheel of time Image Source: Instagram

ਦੱਸ ਦਈਏ ਦਿ ਵਹੀਲ ਆਫ ਟਾਈਮ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਦਾ ਸਭ ਤੋਂ ਵੱਡਾ ਸ਼ੋਅ ਹੈ। ਇਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਕ ਦਿ ਵਹੀਲ ਆਫ ਟਾਈਮ ਸੀਰੀਜ਼-2 ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਇਸ ਦੀ ਐਡੀਟਿੰਗ ਦਾ ਕੰਮ ਜਾਰੀ ਹੈ। ਇਹ ਇੱਕ ਐਪਿਕ ਫੈਨਟਸੀ 'ਤੇ ਅਧਾਰਿਤ ਸ਼ੋਅ ਹੈ। ਹਾਲਾਂਕਿ ਇਸ ਸ਼ੋਅ ਨੂੰ ਫ਼ਿਲਮ ਲਾਰਡ ਆਫ ਦਿ ਰਿੰਗ ਦੇ ਕਾਰਨ ਦੇਰੀ ਨਾਲ ਰੀਲੀਜ਼ ਕੀਤਾ ਜਾਵੇਗਾ।

ਹੋਰ ਪੜ੍ਹੋ : ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ, ਮਸ਼ਹੂਰ ਗਾਇਕ ਸੋਨੂੰ ਨਿਗਮ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਏ ਕੋਰੋਨਾ ਪੌਜ਼ੀਟਿਵ

ਰਣਵੀਰ ਦੀ ਇਸ ਵੀਡੀਓ ਨੇ ਫੈਨਜ਼ ਨੂੰ ਦੁਚਿੱਤੀ 'ਚ ਪਾ ਦਿੱਤਾ ਹੈ। ਫੈਨਜ਼ ਸਮਝ ਨਹੀਂ ਪਾ ਰਹੇ ਕਿ ਰਣਵੀਰ ਇਸ ਸ਼ੋਅ ਦੀ ਪ੍ਰਮੋਸ਼ਨ ਕਰ ਰਹੇ ਹਨ ਜਾਂ ਫੇਰ ਉਹ ਦਿ ਵੀਹਲ ਆਫ ਟਾਈਮ ਸੀਰੀਜ਼-2 ਵਿੱਚ ਹਿੱਸਾ ਲੈਣਗੇ। ਫੈਨਜ਼ ਦੇ ਕਮੈਂਟ ਦਾ ਰੁਝਾਨ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ, ਕਿ ਉਹ ਰਣਵੀਰ ਨੂੰ ਇਸ ਸ਼ੋਅ ਦੀ ਸੀਰੀਜ਼-2 ਵਿੱਚ ਵੇਖਣਾ ਚਾਹੁੰਦੇ ਹਨ। ਫਿਲਹਾਲ ਇਹ ਸ਼ੋਅ ਦੀ ਦੂਜੀ ਸੀਰੀਜ਼ ਰਿਲੀਜ਼ੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਰਣਵੀਰ ਇਸ ਵਿੱਚ ਨਜ਼ਰ ਆਉਣਗੇ ਜਾਂ ਨਹੀਂ।

Ranveer singh film 83 Image Source: Instagram

ਇਸ ਤੋਂ ਪਹਿਲਾਂ ਰਣਵੀਰ ਸਿੰਘ ਦੀ ਫ਼ਿਲਮ 83 ਰੀਲੀਜ਼ ਹੋਈ ਹੈ, ਜੋ ਕਿ ਬਾਕਸ ਆਫ਼ਿਸ 'ਤੇ ਜ਼ਿਆਦਾ ਕਮਾਲ ਤਾਂ ਨਹੀਂ ਵਿਖਾ ਸਕੀ। ਇਸ ਫ਼ਿਲਮ ਦੇ ਵਿੱਚ ਰਣਵੀਰ ਦੀ ਐਕਟਿੰਗ ਦੀ ਸਭ ਨੇ ਤਾਰੀਫ਼ ਕੀਤੀ ਹੈ, ਕਿਉਂਕਿ ਰਣਵੀਰ ਨੇ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ।

You may also like