ਅਮਰ ਨੂਰੀ ਨੇ ਬੇਟੇ ਸਾਰੰਗ ਸਿਕੰਦਰ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਅਰਦਾਸ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਦੀ ਸਿੰਗਰ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਹ ਬਾਕਮਾਲ ਦੀ ਗਾਇਕਾ ਹੋਣ ਦੇ ਨਾਲ ਮਾਂ ਹੋਣ ਦਾ ਫਰਜ਼ ਵੀ ਬਾਖੂਬੀ ਨਿਭਾ ਰਹੇ ਨੇ । ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram

ਇਸ ਵਾਰ ਉਨ੍ਹਾਂ ਨੇ ਆਪਣੇ ਵੱਡੇ ਪੁੱਤ ਸਾਰੰਗ ਸਿਕੰਦਰ ਦੇ ਲਈ ਬਹੁਤ ਹੀ ਪਿਆਰੀ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘27 ਸਾਲ ਪਹਿਲਾਂ, ਇਸ ਦਿਨ ਮੈਂ ਜਨਮ ਦਿੱਤਾ ਸੀ ਮੇਰੇ ਲੱਕੀ ਚਾਰਮ ਨੂੰ । 27 ਸਾਲਾਂ ਬਾਅਦ, ਉਹ ਖ਼ੁਦ ਇੱਕ ਚਾਰਮਰ ਬਣ ਗਿਆ ਹੈ ! ਜਨਮ ਦਿਨ ਮੁਬਾਰਕ ਸਾਰੰਗੀ । ਪਰਮਾਤਮਾ ਤੇਰੀ ਹਰ ਖਵਾਹਿਸ਼ ਪੂਰੀ ਕਰੇ ਅਤੇ ਤੈਨੂੰ ਲੰਮੀ ਤੇ ਖੁਸ਼ਹਾਲ ਉਮਰ ਬਖ਼ਸ਼ੇ’ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਇਸ ਪੋਸਟ ਉੱਤੇ ਪ੍ਰਸ਼ੰਸ਼ਕ ਸਾਰੰਗ ਨੂੰ ਜਨਮਦਿਨ ਦੀਆਂ ਵਾਧੀਆਂ ਦੇ ਰਹੇ ਨੇ ।

ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ 1986 ‘ਚ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝ ਗਏ ਸਨ । ਉਨ੍ਹਾਂ ਦੇ ਦੋ ਬੋਟੇ ਨੇ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ । ਦੋਵੇਂ ਬੇਟੇ ਪੰਜਾਬੀ ਮਿਊਜ਼ਿਕ 'ਚ ਕਾਫੀ ਸਰਗਰਮ ਨੇ ।
