ਅਮਰ ਨੂਰੀ ਨੇ ਬੇਟੇ ਸਾਰੰਗ ਸਿਕੰਦਰ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਅਰਦਾਸ

written by Lajwinder kaur | July 02, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਦੀ ਸਿੰਗਰ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਹ ਬਾਕਮਾਲ ਦੀ ਗਾਇਕਾ ਹੋਣ ਦੇ ਨਾਲ ਮਾਂ ਹੋਣ ਦਾ ਫਰਜ਼ ਵੀ ਬਾਖੂਬੀ ਨਿਭਾ ਰਹੇ ਨੇ । ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ ।

 

 

ਇਸ ਵਾਰ ਉਨ੍ਹਾਂ ਨੇ ਆਪਣੇ ਵੱਡੇ ਪੁੱਤ ਸਾਰੰਗ ਸਿਕੰਦਰ ਦੇ ਲਈ ਬਹੁਤ ਹੀ ਪਿਆਰੀ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘27 ਸਾਲ ਪਹਿਲਾਂ, ਇਸ ਦਿਨ ਮੈਂ ਜਨਮ ਦਿੱਤਾ ਸੀ ਮੇਰੇ ਲੱਕੀ ਚਾਰਮ ਨੂੰ । 27 ਸਾਲਾਂ ਬਾਅਦ, ਉਹ ਖ਼ੁਦ ਇੱਕ ਚਾਰਮਰ ਬਣ ਗਿਆ ਹੈ ! ਜਨਮ ਦਿਨ ਮੁਬਾਰਕ ਸਾਰੰਗੀ । ਪਰਮਾਤਮਾ ਤੇਰੀ ਹਰ  ਖਵਾਹਿਸ਼ ਪੂਰੀ ਕਰੇ ਅਤੇ ਤੈਨੂੰ ਲੰਮੀ ਤੇ ਖੁਸ਼ਹਾਲ ਉਮਰ ਬਖ਼ਸ਼ੇ’ ਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਇਸ ਪੋਸਟ ਉੱਤੇ ਪ੍ਰਸ਼ੰਸ਼ਕ ਸਾਰੰਗ ਨੂੰ ਜਨਮਦਿਨ ਦੀਆਂ ਵਾਧੀਆਂ ਦੇ ਰਹੇ ਨੇ ।

ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ 1986 ‘ਚ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝ ਗਏ ਸਨ । ਉਨ੍ਹਾਂ ਦੇ ਦੋ ਬੋਟੇ ਨੇ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ । ਦੋਵੇਂ ਬੇਟੇ ਪੰਜਾਬੀ ਮਿਊਜ਼ਿਕ 'ਚ ਕਾਫੀ ਸਰਗਰਮ ਨੇ ।

You may also like