ਹਿੰਦੀ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਨੂੰ ਤਰਜੀਹ ਦਿੰਦੇ ਨੇ ਧਰਮਿੰਦਰ, ਅਮਰਦੀਪ ਗਿੱਲ ਨੇ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਖ਼ਾਸ ਫੋਟੋ

By  Lajwinder kaur February 4th 2020 05:50 PM

ਹਿੰਦੀ ਫ਼ਿਲਮਾਂ ਦੇ ਬਕਾਮਲ ਹੀਰੋ ਤੇ ਹੀਮੈੱਨ ਦੇ ਨਾਲ ਜਾਣੇ ਜਾਂਦੇ ਪੰਜਾਬ ਦੇ ਪੁੱਤਰ ਧਰਮਿੰਦਰ ਜੋ ਕਿ ਉਮਰ ਦੇ ਇਸ ਪੜਾਅ ‘ਚ ਵੀ ਅਦਾਕਾਰੀ ਨੂੰ ਪੂਰੇ ਦਿਲ ਤੋਂ ਕਰਦੇ ਨੇ। ਇਹੀ ਨਹੀਂ ਉਹ ਮਾਇਆ ਨਗਰੀ ‘ਚ ਜਾ ਕੇ ਵੀ ਆਪਣੇ ਪੰਜਾਬੀ ਸੁਭਾਅ ਨੂੰ ਨਹੀਂ ਬਦਲਿਆ। ਜਿਸਦੇ ਚੱਲਦੇ ਉਹ ਬਾਲੀਵੁੱਡ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਅਕਸਰ ਨਜ਼ਰ ਆਉਂਦੇ ਰਹਿੰਦੇ ਹਨ। ਜੀ ਹਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਜੋਰਾ ਦੂਜਾ ਅਧਿਆਇ ‘ਚ ਨਜ਼ਰ ਆਉਣਗੇ।

View this post on Instagram

 

@aapkadharam @jorathesecondchapterr #movie #punjabi #filmmaker 6 March 2020

A post shared by Amardeep singh gill (@amardeepsinghgill_official) on Jan 30, 2020 at 7:41am PST

ਹੋਰ ਵੇਖੋ:ਸਾਦਗੀ ਦਾ ਸੁਨੇਹਾ ਦਿੰਦਾ ਪੰਜਾਬ ਦਾ ਇਹ ਖ਼ਾਸ ਵਿਆਹ, ਇਸ ਪੰਜਾਬੀ ਮੁੰਡੇ ਨੇ ਗਲੈਮਰ ਦੀ ਦੁਨੀਆ ‘ਚ ਬਣਾਇਆ ਸੀ ਵੱਡਾ ਨਾਂਅ, ਮੁੰਬਈ ਦੀ ਚਕਾਚੌਂਧ ਨੂੰ ਠੋਕਰ ਮਾਰਕੇ ਪਰਤ ਆਇਆ ਪਿੰਡ ‘ਬਾਜਵਾ ਕਲਾਂ’

ਪੰਜਾਬੀ ਫ਼ਿਲਮੀ ਜਗਤ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਧਰਮਿੰਦਰ ਦੇ ਨਾਲ ਖ਼ਾਸ ਫੋਟੋ ਨੂੰ ਸ਼ੇਅਰ ਕੀਤਾ ਹੈ। ਤਸਵੀਰ ‘ਚ ਦੇਖ ਸਕਦੇ ਹੋ ਕੇ ਕਿੰਨੀ ਸੰਜੀਦਗੀ ਦੇ ਨਾਲ ਨਿਰੇਸ਼ਕ ਅਮਰਦੀਪ ਸਿੰਘ ਗਿੱਲ ਦੀ ਸੁਣ ਰਹੇ ਹਨ। ਇਸ ਫ਼ਿਲਮ ‘ਚ ਧਰਮਿੰਦਰ ਤੋਂ ਇਲਾਵਾ ਦੀਪ ਸਿੱਧੂ, ਸਿੰਗਾ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੱਗੂ ਗਿੱਲ ਤੋਂ ਇਲਾਵਾ ਕਈ ਹੋਰ ਪੰਜਾਬੀ ਅਦਾਕਾਰ ਨਜ਼ਰ ਆਉਣਗੇ।

ਜੇ ਗੱਲ ਕਰੀਏ ਧਰਮਿੰਦਰ ਦੀ ਤਾਂ ਉਨ੍ਹਾਂ ਦੇ ਅੰਦਰ ਅੱਜ ਵੀ ਪੰਜਾਬ ਦਾ ਕਿਸਾਨ ਜ਼ਿੰਦਾ ਹੈ, ਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਖੇਤੀ ਕਰਦੇ ਹੋਇਆਂ ਦੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਉਹ ਆਪਣੇ ਫਾਰਮ ਹਾਊਸ ‘ਚ ਪਾਲੇ ਹੋਏ ਪਸ਼ੂਆਂ ਨਾਲ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।

Related Post