ਸਾਦਗੀ ਦਾ ਸੁਨੇਹਾ ਦਿੰਦਾ ਪੰਜਾਬ ਦਾ ਇਹ ਖ਼ਾਸ ਵਿਆਹ, ਇਸ ਪੰਜਾਬੀ ਮੁੰਡੇ ਨੇ ਗਲੈਮਰ ਦੀ ਦੁਨੀਆ ‘ਚ ਬਣਾਇਆ ਸੀ ਵੱਡਾ ਨਾਂਅ, ਮੁੰਬਈ ਦੀ ਚਕਾਚੌਂਧ ਨੂੰ ਠੋਕਰ ਮਾਰਕੇ ਪਰਤ ਆਇਆ ਪਿੰਡ ‘ਬਾਜਵਾ ਕਲਾਂ’

Written by  Lajwinder kaur   |  February 04th 2020 03:29 PM  |  Updated: February 04th 2020 03:29 PM

ਸਾਦਗੀ ਦਾ ਸੁਨੇਹਾ ਦਿੰਦਾ ਪੰਜਾਬ ਦਾ ਇਹ ਖ਼ਾਸ ਵਿਆਹ, ਇਸ ਪੰਜਾਬੀ ਮੁੰਡੇ ਨੇ ਗਲੈਮਰ ਦੀ ਦੁਨੀਆ ‘ਚ ਬਣਾਇਆ ਸੀ ਵੱਡਾ ਨਾਂਅ, ਮੁੰਬਈ ਦੀ ਚਕਾਚੌਂਧ ਨੂੰ ਠੋਕਰ ਮਾਰਕੇ ਪਰਤ ਆਇਆ ਪਿੰਡ ‘ਬਾਜਵਾ ਕਲਾਂ’

ਪੰਜਾਬ ਤੋਂ ਉੱਠਕੇ ਮੁੰਬਈ ਦੇ ਗਲੈਮਰ ਜਗਤ ‘ਚ ਆਪਣਾ ਨਾਂਅ ਚਮਕਾਉਣ ਵਾਲਾ ਪੰਜਾਬੀ ਗੱਭਰੂ ਇੰਦਰ ਬਾਜਵਾ। ਜੀ ਹਾਂ ਗੱਲ ਕਰ ਰਹੇ ਹਾਂ ਮਾਡਲਿੰਗ ਦੀ ਦੁਨੀਆ ‘ਚ ਵੱਡਾ ਨਾਂਅ ਬਨਾਉਣ ਵਾਲੇ ਪੰਜਾਬੀ ਗੱਭਰੂ ਇੰਦਰ ਬਾਜਵਾ ਦੀ। ਜਿਨ੍ਹਾਂ ਨੇ ਆਪਣੇ ਮਾਡਲਿੰਗ ਕਰੀਅਰ ‘ਚ ਕਈ ਨਾਮੀ ਬਰੈਂਡਸ ਲਈ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਮਿਸਟਰ ਇੰਡੀਆ ਦੇ ਪ੍ਰਤੀਭਾਗੀ ਵੀ ਰਹੇ ਚੁੱਕੇ ਹਨ।

21 ਸਾਲ ਦੀ ਉਮਰ ‘ਚ ਉਹ ਪੰਜਾਬ ਤੋਂ ਦਿੱਲੀ ਫਿਰ ਮੁੰਬਈ ਪਹੁੰਚੇ। ਆਪਣੀ ਖ਼ੂਬਸੂਰਤ ਲੁਕਸ ਤੇ ਮਿਹਨਤ ਸਦਕਾ ਉਨ੍ਹਾਂ ਨੇ ਮੁੰਬਈ ਦੇ ਗਲੈਮਰ ਜਗਤ ‘ਚ ਵੱਡਾ ਨਾਂਅ ਬਣਾਇਆ। ਪਰ ਪਰਿਵਾਰ ‘ਚ ਵਾਪਰੇ ਇੱਕ ਹਾਦਸੇ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੇ ਕਜ਼ਨ ਭਰਾ ਦੀ ਮੌਤ ਨਸ਼ੇ ਦੇ ਕਾਰਨ ਹੋਈ ਇਸ ਹਾਦਸੇ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੇ ਬਾਕੀ ਨੌਜਵਾਨਾਂ ਲਈ ਸੋਚਣ ਲਈ ਮਜ਼ਬੂਰ ਕਰ ਦਿੱਤਾ। ਪਿੰਡ ‘ਚ ਹਰ ਘਰ ‘ਚ ਇੱਕ ਮੌਤ ਨਸ਼ੇ ਕਰਕੇ ਹੋ ਰਹੀ ਸੀ।

ਹੋਰ ਵੇਖੋ:ਪ੍ਰੀਤੀ ਜਿੰਟਾ ਮਨਾ ਰਹੇ ਨੇ 45ਵਾਂ ਜਨਮਦਿਨ, 34 ਬੱਚਿਆਂ ਦੀ ਮਾਂ ਬਣਕੇ ਕਰ ਦਿੱਤਾ ਸੀ ਸਭ ਨੂੰ ਹੈਰਾਨ

ਇੰਦਰ ਬਾਜਵਾ ਨੇ ਆਪਣੇ ਸੁਫ਼ਨਿਆਂ ਨੂੰ ਛੱਡ ਕੇ ਆਪਣੇ ਪਿੰਡ ਬਾਜਵਾ ਕਲਾਂ ਵਾਪਸ ਪਰਤ ਆਏ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਲਗਾਇਆ ਤਾਂ ਜੋ ਪਿੰਡ ਦੇ ਗੱਭਰੂ ਨਸ਼ੇ ਵਰਗੀ ਬਿਮਾਰੀ ਤੋਂ ਦੂਰ ਰਹਿ ਸਕਣ। ਅੱਜ ਉਹ ਪੰਜਾਬ ‘ਚ ਇੱਕ ਸਮਾਜ ਸੇਵੀ ਵਜੋਂ ਬਹੁਤ ਸਾਰੇ ਕੰਮ ਕਰ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਇੱਕ ਹੋਰ ਮਿਸਾਲ ਪੰਜਾਬ ਲਈ ਪੇਸ਼ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣਾ ਵਿਆਹ ਇੰਨੇ ਸਾਦੇ ਤਰੀਕੇ ਨਾਲ ਕੀਤਾ ਹੈ। ਜਿਸਦੀ ਤਾਰੀਫ ਤਾਂ ਬਣਦੀ ਹੈ। ਇਸ ਵਿਆਹ ‘ਚ ਮੁੰਡੇ ਕੁੜੀ ਸਣੇ ਸਿਰਫ ਪੰਜ ਲੋਕ ਹੀ ਸ਼ਾਮਿਲ ਹੋਏ ਸਨ। ਇਸ ਵਿਆਹ ਦੇ ਗਵਾਹ ਰਹੇ ਪੰਜਾਬੀ ਗਾਇਕ ਤੇ ਗੀਤਕਾਰ ਬੀਰ ਸਿੰਘ। ਇਸ ਪੰਜਾਬੀ ਅਦਾਕਾਰ ਦੇ ਸਾਦੇ ਵਿਆਹ ਦੀ ਸ਼ਲਾਘਾ ਸੋਸ਼ਲ ਮੀਡੀਆ ਉੱਤੇ ਖੂਬ ਹੋ ਰਹੀ ਹੈ।

ਜੇ ਗੱਲ ਕਰੀਏ ਇੰਦਰ ਬਾਜਵਾ ਦੀ ਤਾਂ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਸਾਡੇ ਸੀਐੱਮ ਸਾਬ (Saadey CM Saab) ‘ਚ ਵੀ ਅਦਾਕਾਰੀ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network