ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ

By  Lajwinder kaur March 24th 2022 01:47 PM -- Updated: March 24th 2022 01:54 PM

ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫ਼ਿਲਮ ਦਸਵੀਂ Dasvi ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਰਿਲੀਜ਼ ਤੋਂ ਬਾਅਦ ਫ਼ਿਲਮ ਦਾ ਟ੍ਰੇਲਰ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਲਾਕਾਰ ਤੇ ਪ੍ਰਸ਼ੰਸਕ ਟ੍ਰੇਲਰ ਦੀ ਖੂਬ ਤਾਰੀਫ ਕਰ ਰਹੇ ਹਨ। ਜਦੋਂ ਅਭਿਸ਼ੇਕ ਬੱਚਨ ਦੇ ਪਿਤਾ ਅਤੇ ਬਾਲੀਵੁੱਡ ਦੇ ਮੈਗਾ ਸਟਾਰ ਐਕਟਰ ਅਮਿਤਾਭ ਬੱਚਨ ਨੇ ਟ੍ਰੇਲਰ ਦੇਖਿਆ ਤਾਂ ਉਹ ਆਪਣੀ ਭਾਵਨਾਵਾਂ ਨੂੰ ਰੋਕ ਨਹੀਂ ਪਾਏ ਤੇ ਉਨ੍ਹਾਂ ਨੇ ਇੱਕ ਭਾਵੁਕ ਟਵੀਟ ਕੀਤਾ ਹੈ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਬਾਲੀਵੁੱਡ ਅਮਿਤਾਭ ਬੱਚਨ ਆਪਣੇ ਬੇਟੇ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫਿਲਮ ਦਸਵੀਂ ਦਾ ਟ੍ਰੇਲਰ ਦੇਖ ਕੇ ਕਾਫੀ ਪ੍ਰਭਾਵਿਤ ਹੋਏ ਹਨ। ਦਸਵੀਂ ਦਾ ਟ੍ਰੇਲਰ ਦੇਖਣ ਤੋਂ ਬਾਅਦ ਅਮਿਤਾਭ ਟਵੀਟ ‘ਚ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਦੀ ਇੱਕ ਕਵਿਤਾ ਦੀਆਂ ਲਾਈਨਾਂ ਲਿਖਿਆ ਹਨ। ਅਮਿਤਾਭ ਦੀ ਇਹ ਪੋਸਟ ਵਾਇਰਲ ਹੋ ਗਈ ਹੈ। ਆਪਣੇ ਪਿਤਾ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਭਿਸ਼ੇਕ ਨੇ ਉਨ੍ਹਾਂ ਪ੍ਰਤੀ ਕਾਫੀ ਪਿਆਰ ਜਤਾਇਆ ਹੈ।

Dasvi

ਅਮਿਤਾਭ ਬੱਚਨ ਨੇ 'ਦਸਵੀਂ' ਦੇ ਟ੍ਰੇਲਰ 'ਤੇ ਆਪਣੇ ਟਵਿੱਟਰ ਪੋਸਟ 'ਤੇ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਦੀ ਇਕ ਕਵਿਤਾ ਸ਼ੇਅਰ ਕਰਕੇ ਆਪਣੀ ਭਾਵਨਾ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਮੇਰੇ ਬੇਟੇ, ਬੇਟੇ ਹੋਣੇ ਸੇ ਮੇਰੇ ਉੱਤਰਾਧਿਕਾਰੀ ਨਹੀਂ ਹੋਗਾ; ਜੋ ਮੇਰੇ ਉੱਤਰਾਧਿਕਾਰੀ ਹੋਂਗੇ ਵੋ ਮੇਰੇ ਬੇਟੇ ਹੋਂਗੇ!"- ਹਰੀਵੰਸ਼ ਰਾਏ ਬੱਚਨ

Abhishek ਤੁਮ ਮੇਰੇ ਉੱਤਰਾਧਿਕਾਰੀ ਹੋ-ਬਸ ਕਹਿ ਦਿਆ ਤੋਂ ਕਹਿ !’ ਅਮਿਤਾਭ ਦੀ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ, ਅਭਿਸ਼ੇਕ ਨੇ ਆਪਣੇ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਜਵਾਬ ਦਿੱਤਾ, "ਲਵ ਯੂ ਪਾ, ਹਮੇਸ਼ਾ।"

Dasvi-3

ਅਮਿਤਾਭ ਤੋਂ ਇਲਾਵਾ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਅਭਿਨੇਤਾ ਅਜੇ ਦੇਵਗਨ ਨੇ ਵੀ ਅਭਿਸ਼ੇਕ ਬੱਚਨ ਦੀ ਫ਼ਿਲਮ 'ਦਸਵੀਂ' ਦੇ ਟ੍ਰੇਲਰ ਦੀ ਜੰਮ ਕੇ ਤਾਰੀਫ ਕੀਤੀ ਹੈ।'

ਹੋਰ ਪੜ੍ਹੋ : ਤੁਸੀਂ ਵੀ ਹੋ ਸਕਦੇ ਹੋ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022’ ‘ਚ ਸ਼ਾਮਿਲ, ਜਾਣੋ ਕਿਵੇਂ

ਤੁਸ਼ਾਰ ਜਲੋਟਾ ਦੇ ਨਿਰਦੇਸ਼ਨ 'ਚ ਬਣੀ ਇਸ 'ਦਸਵੀਂ' 'ਚ ਅਭਿਸ਼ੇਕ ਬੱਚਨ ਨਾਲ ਯਾਮੀ ਗੌਤਮ ਅਤੇ ਨਿਮਰਤ ਕੌਰ ਵੀ ਨਜ਼ਰ ਆਉਣਗੀਆਂ। ਨਿਮਰਤ ਫ਼ਿਲਮ 'ਚ ਬਿਮਲਾ ਦੇਵੀ ਨਾਂ ਦਾ ਕਿਰਦਾਰ ਨਿਭਾਅ ਰਹੀ ਹੈ। ਦੂਜੇ ਪਾਸੇ ਫਿਲਮ 'ਚ ਅਭਿਸ਼ੇਕ ਬੱਚਨ ਇਕ ਅਨਪੜ੍ਹ ਨੇਤਾ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਦਾ ਨਾਂ ਗੰਗਾ ਰਾਮ ਚੌਧਰੀ ਹੈ। ਯਾਮੀ ਗੌਤਰ ਇੱਕ ਆਈਪੀਐਸ ਅਫਸਰ ਦੇ ਕਿਰਦਾਰ ਨਿਭਾਅ ਰਹੀ ਹੈ। ਇਹ ਫ਼ਿਲਮ 7 ਅਪ੍ਰੈਲ ਨੂੰ OTT ਪਲੇਟਫਾਰਮ Netflix ਅਤੇ Jio ਸਿਨੇਮਾ 'ਤੇ ਵੀ ਰਿਲੀਜ਼ ਹੋਵੇਗੀ।

T 4230 - https://t.co/tTX69tWAc6

"मेरे बेटे, बेटे होने से मेरे उत्तराधिकारी नहीं होंगे ;

जो मेरे उत्तराधिकारी होंगे वो मेरे बेटे होंगे !"

~ हरिवंश राय बच्चन

Abhishek तुम मेरे उत्तराधिकारी हो - बस कह दिया तो कह दिया !

— Amitabh Bachchan (@SrBachchan) March 23, 2022

 

 

Related Post