ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  March 24th 2022 11:43 AM  |  Updated: March 24th 2022 11:43 AM

ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ Gurbaaz Grewal ਦੇ ਤੀਜੇ ਪੁੱਤਰ ਗੁਰਬਾਜ਼ ਗਰੇਵਾਲ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫਾਲਵਿੰਗ ਹੈ। ਤਾਂਹੀ ਗੁਰਬਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀਆਂ ਰਹਿੰਦੀਆਂ ਹਨ। ਕੁਝ ਸਮੇਂ ਪਹਿਲਾਂ ਹੀ ਗੁਰਬਾਜ਼ ਦਾ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :  Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ

gurbaaz grewal

ਇਸ ਵੀਡੀਓ 'ਚ ਗੁਰਬਾਜ਼ ਗਰੇਵਾਲ ਦਾ ਕਿਊਟ ਅੰਦਾਜ਼ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਇਸ ਵਾਰ ਗੁਰਬਾਜ਼ ਖੁੱਲ੍ਹੇ ਵਾਲਾਂ 'ਚ ਨਹੀਂ ਸਗੋਂ ਜੁੜਾ ਕੀਤਾ ਹੋਇਆ ਹੈ। ਇਹ ਇੱਕ ਖਿਡੌਣਾ ਵਾਲੀ ਕਾਰ ਨੂੰ ਆਪਣੇ ਪੈਰਾਂ ਦੇ ਨਾਲ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਚ ਦਿਲਜੀਤ ਦੋਸਾਂਝ ਦਾ ਗੀਤ ਜ਼ਿੰਦਗੀ ਹਸੀਨ ਆ ਵੱਜ ਰਿਹਾ ਹੈ। ਜੋ ਕਿ ਗੁਰਬਾਜ਼ ਉੱਤੇ ਪੂਰਾ ਸੂਟ ਕਰ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਨੰਨ੍ਹੇ ਗੁਰਬਾਜ਼ ਦੀਆਂ ਤਾਰੀਫਾਂ ਕਰ ਰਹੇ ਹਨ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਜੱਸੀ ਗਿੱਲ ਅਤੇ ਸਾਰਾ ਗੁਰਪਾਲ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼, ਦੇਖੋ ਵੀਡੀਓ

Gurbaaz Grewal

ਦੱਸ ਦਈਏ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਦੀ ਤੀਜੀ ਔਲਾਦ ਹੈ। ਇਸ ਤੋਂ ਪਹਿਲਾਂ ਦੋਵਾਂ ਕੋਲ ਦੋ ਪੁੱਤਰ ਏਕਮ ਤੇ ਸ਼ਿੰਦੇ ਨੇ। ਗਿੱਪੀ ਗਰੇਵਾਲ ਨੇ ਆਪਣੇ ਤੀਜੇ ਪੁੱਤਰ ਦੀ ਝਲਕ ਸਾਲ 2019 ‘ਚ ਦਿਖਾਈ ਸੀ, ਜਦੋਂ ਉਹ ਕੁੱਝ ਮਹੀਨਿਆਂ ਦਾ ਹੋ ਗਿਆ ਸੀ। ਜਦੋਂ ਆਮਿਰ ਖ਼ਾਨ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਪੰਜਾਬ ਆਏ ਸੀ,ਤਾਂ ਗੁਰਬਾਜ਼ ਦੀਆਂ ਆਮਿਰ ਖ਼ਾਨ ਦੇ ਨਾਲ ਤਸਵੀਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਆਪਣੇ ਭਰਾਵਾਂ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਹੀ ਜਾਂਦਾ ਹੈ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network