ਅਮਿਤਾਭ ਬੱਚਨ ਨੇ ਦੱਸਿਆ ਕਿ ਉਹ ਆਪਣੇ ਘਰ ਕਿਉਂ ਫਹਿਰਾਉਂਦੇ ਨੇ ਤਿਰੰਗਾ

By  Pushp Raj July 13th 2022 10:25 AM -- Updated: July 13th 2022 11:02 AM

Amitabh Bachchan hoisted the National Flag at his home: ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਵੱਖ-ਵੱਖ ਮੁੱਦਿਆਂ 'ਤੇ ਆਪਣੇ ਰਾਏ ਸ਼ੇਅਰ ਕਰਦੇ ਹਨ। ਹੁਣ ਅਮਿਤਾਭ ਬੱਚਨ ਨੇ ਤਿਰੰਗੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਘਰ ਜਲਸਾ ਦੇ ਵਿੱਚ ਤਿਰੰਗਾ ਕਿਉਂ ਫਹਿਰਾਉਂਦੇ ਹਨ।

Image Source: Twitter

 

ਅਮਿਤਾਭ ਬੱਚਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 15 ਅਗਸਤ 1947 ਨੂੰ ਇਲਾਹਾਬਾਦ ਦੇ ਘਰ 'ਤੇ ਤਿਰੰਗਾ ਲਹਿਰਾਇਆ ਗਿਆ ਸੀ ਤਾਂ ਮਨ 'ਚ ਕਿੰਨਾ ਮਾਣ ਅਤੇ ਦੇਸ਼ ਭਗਤੀ ਦਾ ਜਜ਼ਬਾ ਆਇਆ ਸੀ। ਉਸ ਸਮੇਂ ਉਹ ਬਹੁਤ ਛੋਟੇ ਸਨ। ਅਮਿਤਾਭ ਬੱਚਨ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਕਦੋਂ ਅਤੇ ਕਿਉਂ ਜਲਸੇ 'ਚ ਤਿਰੰਗਾ ਲਹਿਰਾਉਣਾ ਸ਼ੁਰੂ ਕੀਤਾ। ਫੋਟੋ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹਰ ਘਰ 'ਤੇ ਤਿਰੰਗਾ ਲਹਿਰਾਇਆ ਜਾਵੇ। ਇਹ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ।

ਅਮਿਤਾਭ ਬੱਚਨ ਨੇ ਲਿਖਿਆ ਕਿ ਕੁਝ ਦਿਨਾਂ ਨੂੰ ਛੱਡ ਕੇ ਆਮ ਨਾਗਰਿਕਾਂ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਬਾਅਦ ਸੰਸਦ ਮੈਂਬਰ ਨਵੀਨ ਜਿੰਦਲ ਨੇ ਅਦਾਲਤ ਵਿੱਚ ਜਾ ਕੇ ਝੰਡਾ ਲਹਿਰਾਉਣ ਦਾ ਅਧਿਕਾਰ ਲੈ ਲਿਆ। ਅਮਿਤਾਭ ਬੱਚਨ ਨੇ ਲਿਖਿਆ, ਜਿਵੇਂ ਹੀ ਉਨ੍ਹਾਂ ਦੇ ਹੱਕ 'ਚ ਫੈਸਲਾ ਆਇਆ, ਮੈਂ ਤੁਰੰਤ ਆਪਣੇ ਘਰ 'ਤੇ ਆਪਣਾ ਰਾਸ਼ਟਰੀ ਝੰਡਾ ਲਹਿਰਾਉਣਾ ਸ਼ੁਰੂ ਕਰ ਦਿੱਤਾ। ਐਤਵਾਰ ਨੂੰ ਮਿਲਣ ਆਉਣ ਵਾਲੇ ਲੋਕ ਇਸ ਨੂੰ ਜਲਸੇ ਦੇ ਗੇਟ 'ਤੇ ਜ਼ਰੂਰ ਨੋਟਿਸ ਕਰਦੇ ਹਨ।

Image Source: Twitter

ਅਮਿਤਾਭ ਨੇ ਅੱਗੇ ਦੱਸਿਆ ਕਿ ਝੰਡਾ ਲਹਿਰਾਉਣ 'ਤੇ ਵੀ ਕੁਝ ਪਾਬੰਦੀਆਂ ਸਨ, ਇਸ ਨੂੰ ਕਿਵੇਂ ਨੀਵਾਂ ਕਰਨਾ ਚਾਹੀਦਾ ਹੈ, ਕਿਵੇਂ ਲਹਿਰਾਉਣਾ ਹੈ। ਇਸ ਦਾ ਆਕਾਰ, ਸਮੱਗਰੀ, ਖਾਦੀ ਦੀ ਹੋਣੀ ਚਾਹੀਦੀ ਹੈ। 2014 ਤੱਕ, ਇਸ ਨੂੰ ਬੰਗਲੌਰ ਦੇ ਇੱਕ ਵਿਸ਼ੇਸ਼ ਸਟੋਰ ਤੋਂ ਖਰੀਦਿਆ ਜਾਂਦਾ ਸੀ। ਜਿਸ ਨੂੰ ਹੁਣ ਬੈਂਗਲੁਰੂ ਕਿਹਾ ਜਾਂਦਾ ਹੈ। ਹੁਣ ਇਸ ਲਈ ਹਰ ਘਰ ਵਿੱਚ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਕਿ ਹਰ ਘਰ ਵਿੱਚ ਇਹ ਝੰਡਾ ਮਾਣ ਨਾਲ ਲਹਿਰਾਇਆ ਜਾਵੇ।

T 4343 - घर घर तिरंगा ! हर घर तिरंगा !! ?? pic.twitter.com/7pZZEgXGpD

— Amitabh Bachchan (@SrBachchan) July 11, 2022

ਇਸ ਦੌਰਾਨ ਅਮਿਤਾਭ ਬੱਚਨ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਨੂੰ ਵੀ ਯਾਦ ਕਰਦੇ ਹੋਏ ਨਜ਼ਰ ਆਏ। ਉਹ ਯਾਦਾਂ ਬਹੁਤ ਕੀਮਤੀ ਹਨ। ਅਮਿਤਾਭ ਬੱਚਨ ਨੇ ਦੱਸਿਆ ਜਦੋਂ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਸੀ। ਉਦੋਂ 'ਮੈਂ 5 ਸਾਲ ਦਾ ਸੀ ਆਪਣੇ ਇਲਾਹਾਬਾਦ ਵਾਲੇ ਘਰ 'ਚ ਹੱਥ 'ਚ ਤਿਰੰਗਾ ਲੈ ਕੇ, ਦੇਸ਼ ਭਗਤੀ, ਪਛਾਣ, ਮੇਰਾ ਤਿਰੰਗਾ, ਵਰਾਂਡੇ 'ਚ ਤਿਰੰਗਾ ਹੋਣ 'ਤੇ ਮਾਣ ਹੈ... ਪੁਰਾਣੀਆਂ ਯਾਦਾਂ। '

ਆਪਣੀ ਯਾਦਾਂ ਤੋਂ ਪਰਤਦਿਆਂ ਅਮਿਤਾਭ ਬੱਚਨ ਨੇ ਕਿਹਾ ਇੱਕ ਸ਼ੂਟ ਦੇ ਲਈ ਮੈਨੂੰ ਕੁਝ ਲਾਈਨਾਂ ਗਾਉਣ ਲਈ ਕਿਹਾ ਗਿਆ ਸੀ, ਮੈਂ ਉਹ ਲਾਈਨਾਂ ਗਾਈਆ....ਰਾਸ਼ਟਰੀ ਭਾਵਨਾਵਾਂ ਨਾਲ ਕਿਸੇ ਲਵੀ ਤਰ੍ਹਾ ਦਾ ਜੁੜਾਵ ਸਾਡੇ ਲਈ ਮਾਣ ਵਾਲੀ ਗੱਲ ਹੈ। ਅਮਿਤਾਭ ਬੱਚਨ ਨੇ ਤਿਰੰਗੇ ਦੀ ਤਸਵੀਰ ਵੀ ਟਵੀਟ ਕੀਤੀ ਹੈ, ਜਿਸ ਦੇ ਨਾਲ ਲਿਖਿਆ ਹੈ, ਤਿਰੰਗਾ ਹਰ ਘਰ, ਘਰ-ਘਰ ਤਿਰੰਗਾ।

Image Source: Twitter

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਟਾਲ ਦਿੱਤੀ ਸੀ ਆਪਣੇ ਵਿਆਹ ਦੀ ਤਾਰੀਕ, ਵਜ੍ਹਾ ਜਾਣ ਭਾਵੁਕ ਹੋਏ ਫੈਨਜ਼

ਫੈਨਜ਼ ਅਮਿਤਾਭ ਬੱਚਨ ਦੇ ਇਸ ਬਲਾਗ ਤੇ ਸੋਸ਼ਲ ਮੀਡੀਆ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਯੂਜ਼ਰਸ ਨੇ ਬਿੱਗ ਬੀ ਨੂੰ ਇੱਕ ਚੰਗਾ ਵਿਅਕਤੀ ਤੇ ਚੰਗਾ ਨਾਗਰਿਕ ਅਤੇ ਸੱਚਾ ਦੇਸ਼ਭਗਤ ਦੱਸਿਆ।

Related Post