ਸਿੱਧੂ ਮੂਸੇਵਾਲਾ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਟਾਲ ਦਿੱਤੀ ਸੀ ਆਪਣੇ ਵਿਆਹ ਦੀ ਤਾਰੀਕ, ਵਜ੍ਹਾ ਜਾਣ ਭਾਵੁਕ ਹੋਏ ਫੈਨਜ਼

written by Pushp Raj | July 12, 2022

Sidhu Moosewala postponed his wedding: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ, ਪਰ ਅਜੇ ਵੀ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਅਮਰ ਹਨ। ਸਿੱਧੂ ਮੂਸੇਵਾਲਾ ਨੇ ਇਸੇ ਸਾਲ ਵਿਆਹੇ ਜਾਣਾ ਸੀ, ਪਰ ਮੌਤ ਦੇ ਕੁਝ ਦਿਨ ਪਹਿਲਾਂ ਹੀ ਸਿੱਧੂ ਨੇ ਆਪਣੇ ਵਿਆਹ ਦੀ ਤਰੀਕ ਟਾਲ ਦਿੱਤੀ ਸੀ, ਆਖਿਰ ਸਿੱਧੂ ਨੇ ਅਜਿਹਾ ਕਿਉਂ ਕੀਤਾ ਇਸ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ।

image From instagram

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਰ ਅਜੇ ਵੀ ਫੈਨਜ਼ ਉਨ੍ਹਾਂ ਨੂੰ ਭੁਲਾ ਨਹੀਂ ਸਕੇ ਹਨ। ਹਾਲ ਹੀ 'ਚ ਉਨ੍ਹਾਂ ਦੇ ਵਿਆਹ ਨਾਲ ਜੁੜੀ ਇਕ ਵੱਡੀ ਅਪਡੇਟ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਵਿਆਹ ਦੀ ਤਰੀਕ ਟਾਲ ਦਿੱਤੀ ਸੀ। ਵਿਆਹ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਸੀ।

ਆਖਿਰ ਸਿੱਧੂ ਮੂਸੇਵਾਲਾ ਨੇ ਕਿਉਂ ਟਾਲੀ ਵਿਆਹ ਦੀ ਤਰੀਕ
ਮੀਡੀਆ ਰਿਪੋਰਟਸ ਦੇ ਮੁਤਾਬਕ ਸਿੱਧੂ ਮੂਸੇਵਾਲਾ ਦਾ ਵਿਆਹ ਇਸ ਸਾਲ ਅਪ੍ਰੈਲ 'ਚ ਹੋਣਾ ਸੀ ਪਰ ਮਾਰਚ 'ਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਇਹ ਵਿਆਹ ਨਵੰਬਰ ਤੱਕ ਟਾਲ ਦਿੱਤਾ ਗਿਆ ਸੀ। ਇਸ ਬਾਰੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਫੈਸਲਾ ਕੀਤਾ ਸੀ। ਵਿਆਹ ਅਪ੍ਰੈਲ ਮਹੀਨੇ ਤੋਂ ਨਵੰਬਰ ਮਹੀਨੇ ਤੱਕ ਟਾਲ ਦਿੱਤਾ ਗਿਆ ਅਤੇ 29 ਮਈ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।

image From instagram

ਕੈਨੇਡਾ ਦੀ ਅਮਨਦੀਪ ਕੌਰ ਨਾਲ ਵਿਆਹ ਹੋਣਾ ਸੀ
ਮੂਸੇਵਾਲਾ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਵਿਆਹ ਅਮਨਦੀਪ ਕੌਰ ਨਾਲ ਹੋਣਾ ਸੀ। ਅਮਨਦੀਪ ਪਿੰਡ ਸੰਘਰੇੜੀ ਦਾ ਵਸਨੀਕ ਹੈ ਅਤੇ ਕੈਨੇਡਾ ਸਥਿਤ ਇੱਕ ਕੰਪਨੀ ਵਿੱਚ ਪੀਆਰ ਵਜੋਂ ਕੰਮ ਕਰਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋ ਸਾਲ ਪਹਿਲਾਂ ਮੂਸੇਵਾਲਾ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਦੇ ਚੱਲਦੇ ਪਰਿਵਾਰ ਵਾਲਿਆਂ ਅਮਨਦੀਪ ਕੌਰ ਤੇ ਸਿੱਧੂ ਮੂਸੇਵਾਲਾ ਦੀ ਮੰਗਣੀ ਕਰ ਦਿੱਤੀ ਸੀ ਤੇ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਵਿਆਹ ਤੈਅ ਕੀਤਾ ਗਿਆ ਸੀ।

ਵਾਇਰਲ ਵੀਡੀਓ ਵੇਖ ਫੈਨਜ਼ ਹੋਏ ਭਾਵੁਕ
ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੀ ਭੈਣ ਗਾਇਕਾ ਅਫਸਾਨਾ ਖਾਨ ਵੀ ਨਜ਼ਰ ਆ ਰਹੀ ਹੈ। ਇਹ ਵੀਡੀਓ ਅਫਸਾਨਾ ਦੇ ਵਿਆਹ ਦਾ ਦੱਸਿਆ ਜਾ ਰਿਹਾ ਹੈ। ਜਿਸ 'ਚ ਉਹ ਗੀਤ ਗਾਉਂਦੀ ਨਜ਼ਰ ਆ ਰਹੀ ਹੈ।

image From instagram

ਹੋਰ ਪੜ੍ਹੋ: ਦਿ ਗ੍ਰੇਟ ਖਲੀ 'ਤੇ ਲੱਗੇ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦੇ ਦੋਸ਼, ਵੀਡੀਓ ਹੋਈ ਵਾਇਰਲ

ਵੀਡੀਓ 'ਚ ਸਿੱਧੂ ਮੂਸੇਵਾਲਾ ਨੂੰ ਆਪਣੀ ਭੈਣ ਨਾਲ ਪੋਜ਼ ਦਿੰਦੇ ਹੋਏ ਅਤੇ ਖੂਬ ਸਮਾਂ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਸਿੱਧੂ ਨੂੰ ਸਮਾਗਮ ਵਿੱਚ ਗਾਉਂਦੇ ਵੀ ਸੁਣਿਆ ਜਾ ਸਕਦਾ ਹੈ। ਫੈਨਜ਼ ਵੀ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਨੇ ਲਿਖਿਆ, "ਸਿੱਧੂ ਹਮੇਸ਼ਾ ਯਾਦਗਾਰ", "ਲੈਜੈਂਡ ਅਸਲ ਵਿੱਚ ਕਦੇ ਨਹੀਂ ਮਰਦਾ", "ਜੀਵਨ ਬਹੁਤ ਅਨਿਸ਼ਚਿਤ ਹੈ"।ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ ਹਨ।

 

View this post on Instagram

 

A post shared by Viral Bhayani (@viralbhayani)

You may also like