ਦਿ ਗ੍ਰੇਟ ਖਲੀ 'ਤੇ ਲੱਗੇ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦੇ ਦੋਸ਼, ਵੇਖੋ ਵੀਡੀਓ

written by Pushp Raj | July 12, 2022

Great Khali allegedly slaps toll plaza employee: WWE ਦੇ ਸਾਬਕਾ ਰੈਸਲਰ ਦਿਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹਾਲ ਹੀ 'ਚ ਦਿ ਗ੍ਰੇਟ ਖਲੀ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਖਲੀ ਉੱਤੇ ਇਹ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਇੱਕ ਟੋਲ ਕਰਮਚਾਰੀ ਨਾਲ ਮਾੜਾ ਵਿਵਹਾਰ ਕੀਤਾ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

image From twitter

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਖਲੀ ਨੂੰ ਕੁਝ ਟੋਲ ਕਰਮਚਾਰੀਆਂ ਦੇ ਨਾਲ ਬਹਿਸ ਕਰਦੇ ਹੋਏ ਸੁਣ ਸਕਦੇ ਹੋ। ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਖਲੀ ਉੱਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਟੋਲ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕੀਤਾ ਤੇ ਇੱਕ ਟੋਲ ਕਰਮਚਾਰੀ ਨੂੰ ਥੱਪੜ ਵੀ ਮਾਰਿਆ ਹੈ। ਹਲਾਂਕਿ ਵਾਇਰਲ ਵੀਡੀਓ ਦੇ ਕਲਿੱਪ ਵਿੱਚ ਕੀਤੇ ਵੀ ਖਲੀ ਨੂੰ ਕਿਸੇ ਕਰਮਚਾਰੀ ਦੇ ਥੱਪੜ ਮਾਰਦੇ ਹੋਏ ਨਹੀਂ ਦਿਖਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਪੰਜਾਬ ਦੇ ਲੁਧਿਆਣਾ ਸ਼ਹਿਰ ਨੇੜੇ ਪੈਂਦੇ ਲਾਡੋਵਾਲ ਟੋਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ। ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਖਲੀ ਨੇ ਵੀ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ 'ਤੇ ਉਨ੍ਹਾਂ ਨੂੰ 'ਬਲੈਕਮੇਲ' ਕਰਨ ਦਾ ਦੋਸ਼ ਲਗਾਏ ਹਨ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ। ਇਹ ਘਟਨਾ ਉਸ ਵੇਲੇ ਹੋਈ ਜਦੋਂ ਦਿ ਗ੍ਰੇਟ ਖਲੀ ਆਪਣੇ ਸ਼ਹਿਰ ਜਲੰਧਰ ਤੋਂ ਲੁਧਿਆਣਾ ਦੇ ਰਸਤੇ ਤੋਂ ਹੁੰਦੇ ਹੋਏ ਕਰਨਾਲ, ਹਰਿਆਣਾ ਜਾ ਰਹੇ ਸਨ। ਮੰਗਲਵਾਰ ਨੂੰ ਲਾਡੋਵਾਲ ਥਾਣੇ ਵਿੱਚ ਤਾਇਨਾਤ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

image From twitter

ਵੀਡੀਓ ਵਿੱਚ, ਇੱਕ ਟੋਲ ਪਲਾਜ਼ਾ ਕਰਮਚਾਰੀ ਨੂੰ ਸਾਬਕਾ ਪਹਿਲਵਾਨ ਕੋਲੋਂ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਸ ਤੋਂ ਪਛਾਣ ਦਾ ਸਬੂਤ ਮੰਗਿਆ ਗਿਆ ਤਾਂ ਉਸ ਨੇ ਟੋਲ ਪਲਾਜ਼ਾ ਕਰਮਚਾਰੀ ਨੂੰ ਨੂੰ ਥੱਪੜ ਕਿਉਂ ਮਾਰਿਆ।

"ਤੁਹਾਨੂੰ ਆਪਣਾ ਆਈਡੀ ਕਾਰਡ ਦਿਖਾਉਣ ਲਈ ਕਿਹਾ ਗਿਆ ਸੀ, ਆਈਡੀ ਕਾਰਡ ਦਿਖਾਓ," ਟੋਲ ਕਰਮਚਾਰੀ ਖਲੀ ਨੂੰ ਕਹਿੰਦਾ ਹੈ, ਜਿਸ 'ਤੇ ਉਹ ਜਵਾਬ ਦਿੰਦਾ ਹੈ, "ਤੁਸੀਂ ਮੈਨੂੰ ਬਲੈਕਮੇਲ ਕਰ ਰਹੇ ਹੋ"। ਕਰਮਚਾਰੀ ਫਿਰ ਕਹਿੰਦਾ ਹੈ, "ਅਸੀਂ ਤੁਹਾਨੂੰ ਬਲੈਕਮੇਲ ਨਹੀਂ ਕਰ ਰਹੇ। ਤੁਸੀਂ ਉਸ ਨੂੰ ਥੱਪੜ ਕਿਉਂ ਮਾਰਿਆ? ਜੇਕਰ ਤੁਹਾਡੇ ਕੋਲ ਹੈ ਤਾਂ ਪਛਾਣ ਪੱਤਰ ਦਿਖਾਓ।"

"ਮੇਰੇ ਕੋਲ ਕੋਈ ਆਈਡੀ ਕਾਰਡ ਨਹੀਂ ਹੈ," ਖਲੀ ਨੂੰ ਕਲਿੱਪ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ। ਇਸ ਦੌਰਾਨ ਖਲੀ ਨੂੰ ਜਾਣ ਤੋਂ ਰੋਕਣ ਲਈ ਉਸ ਦੀ ਗੱਡੀ ਅੱਗੇ ਬੈਰੀਕੇਡ ਲਗਾ ਦਿੱਤਾ ਗਿਆ। ਹਾਲਾਂਕਿ ਸਾਬਕਾ ਪਹਿਲਵਾਨ ਬਾਹਰ ਨਿਕਲਿਆ ਅਤੇ ਉਸ ਨੂੰ ਧੱਕਾ ਦੇ ਦਿੱਤਾ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ। ਫਿਰ ਇੱਕ ਪੁਲਿਸ ਅਧਿਕਾਰੀ ਨੇ ਦਖਲ ਦਿੱਤਾ ਅਤੇ ਦੋਵੇਂ ਧਿਰਾਂ ਆਪਣੇ ਦਾਅਵੇ ਪੇਸ਼ ਕਰਦੀਆਂ ਵੇਖੀਆਂ ਗਈਆਂ।

image From twitter

ਹੋਰ ਪੜ੍ਹੋ: ਆਥਿਆ ਸ਼ੈੱਟੀ ਤੇ ਕੇ. ਐਲ ਰਾਹੁਲ ਦੇ ਵਿਆਹ ਦੀ ਨਵੀਂ ਅਪਡੇਟ ਆਈ ਸਾਹਮਣੇ, ਜਾਣੋ ਕਦੋਂ ਵਿਆਹ ਕਰੇਗੀ ਇਹ ਜੋੜੀ

ਹਲਾਂਕਿ ਇਸ ਵੀਡੀਓ ਤੇ ਘਟਨਾ ਦਾ ਅਸਲ ਸੱਚ ਕੀ ਹੈ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਵੀਡੀਓ ਦੇ ਮੁਤਾਬਕ ਅਜੇ ਤੱਕ ਖਲੀ ਉੱਤੇ ਟੋਲ ਪਲਾਜ਼ਾ ਕਰਮਚਾਰੀ ਨੂੰ ਥੱਪੜ ਮਾਰਨ ਦਾ ਦੋਸ਼ ਸਾਬਿਤ ਨਹੀਂ ਹੋਇਆ ਹੈ, ਪਰ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਲੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਜਿਥੇ ਇੱਕ ਪਾਸੇ ਖਲੀ ਦੇ ਫੈਨਜ਼ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ ਉਥੇ ਹੀ ਦੂਜੇ ਪਾਸੇ ਕੁਝ ਲੋਕ ਖਲੀ 'ਤੇ ਤਾਕਤ ਦਾ ਗ਼ਲਤ ਇਸਤੇਮਾਲ ਕਰਨ ਦੇ ਦੋਸ਼ ਲਾ ਰਹੇ ਹਨ।

You may also like