ਆਥਿਆ ਸ਼ੈੱਟੀ ਤੇ ਕੇ. ਐਲ ਰਾਹੁਲ ਦੇ ਵਿਆਹ ਦੀ ਨਵੀਂ ਅਪਡੇਟ ਆਈ ਸਾਹਮਣੇ, ਜਾਣੋ ਕਦੋਂ ਵਿਆਹ ਕਰੇਗੀ ਇਹ ਜੋੜੀ

written by Pushp Raj | July 12, 2022

Athiya Shetty-KL Rahul Marriage: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥਿਆ ਸ਼ੈੱਟੀ ਕਾਫੀ ਲੰਮੇਂ ਸਮੇਂ ਤੋ ਕ੍ਰਿਕਟਰ ਕੇ. ਐਲ ਰਾਹੁਲ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਬੀ ਟਾਊਨ ਦੇ ਵਿੱਚ ਹੁਣ ਇਸ ਜੋੜੀ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਜੋੜਾ ਵਿਆਹ ਬੰਧਨ ਵਿੱਚ ਬੱਝ ਜਾਵੇਗਾ।

image From instagram

ਦੱਸ ਦਈਏ ਕਿ ਹਾਲ ਹੀ ਵਿੱਚ ਆਥਿਆ ਕੇ.ਐਲ ਰਾਹੁਲ ਦੀ ਸਰਜਰੀ ਤੋਂ ਬਾਅਦ ਜਰਮਨੀ ਤੋਂ ਵਾਪਸ ਆ ਗਈ ਹੈ। ਦਰਅਸਲ ਕੇ.ਐਲ ਰਾਹੁਲ ਆਪਣੀ ਕਮਰ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਸਨ। ਜਾਣਕਾਰੀ ਮੁਤਾਬਕ ਟੈਸਟ ਮੈਚ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਕੇ.ਐਲ ਰਾਹੁਲ ਦੀ ਪਿੱਠ ਅਤੇ ਕਮਰ 'ਤੇ ਸੱਟ ਲੱਗ ਗਈ ਸੀ। ਇਸ ਲਈ ਪਹਿਲਾਂ ਕੇਐਲ ਰਾਹੁਲ ਜਰਮਨੀ ਲਈ ਰਵਾਨਾ ਹੋਏ ਸਨ, ਬਾਅਦ ਵਿੱਚ ਆਥਿਆ ਵੀ ਆਪਣੇ ਬੁਆਏਫ੍ਰੈਂਡ ਨੂੰ ਸੰਭਾਲਣ ਲਈ ਉੱਥੇ ਪਹੁੰਚ ਗਈ ਸੀ।

ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਹ ਜੋੜਾ ਜਲਦ ਹੀ ਵਿਆਹ ਕਰਵਾਉਣ ਵਾਲਾ। ਨਵੀਂ ਮੀਡੀਆ ਰਿਪੋਰਟਸ ਦੇ ਮੁਤਾਬਕ ਆਥਿਆ ਤੇ ਕੇ ਐਲ ਰਾਹੁਲ ਅਗਲੇ ਤਿੰਨ ਮਹੀਨੀਆਂ ਵਿਚਾਲੇ ਵਿਆਹ ਕਰਵਾਉਣ ਦੀ ਉਮੀਂਦ ਹੈ।

image From instagram

ਆਥਿਆ ਸ਼ੈੱਟੀ ਅਤੇ ਕੇ.ਐਲ ਰਾਹੁਲ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਆਥਿਆ ਸ਼ੈੱਟੀ ਅਤੇ ਕੇ.ਐਲ ਰਾਹੁਲ ਅਗਲੇ ਤਿੰਨ ਮਹੀਨਿਆਂ 'ਚ ਮੁੰਬਈ 'ਚ ਵਿਆਹ ਦੇ ਬੰਧਨ 'ਚ ਬੱਝਣ ਦੀ ਉਮੀਦ ਹੈ। ਜਦੋਂ ਤੋਂ ਆਥੀਆ ਸ਼ੈੱਟੀ ਅਤੇ ਕੇ.ਐਲ ਰਾਹੁਲ ਦਾ ਰਿਸ਼ਤਾ ਜਨਤਕ ਹੋਇਆ ਹੈ, ਇਸ ਜੋੜੀ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ।

ਆਥਿਆ ਸ਼ੈੱਟੀ ਆਪਣੇ ਭਰਾ ਅਹਾਨ ਸ਼ੈੱਟੀ ਦੀ ਫਿਲਮ 'ਤੜਪ' ਦੀ ਸਕ੍ਰੀਨਿੰਗ 'ਤੇ ਬੁਆਏਫ੍ਰੈਂਡ ਕੇ.ਐਲ ਰਾਹੁਲ ਦੇ ਨਾਲ ਗਈ ਸੀ। ਇਸ ਦੇ ਨਾਲ ਹੀ ਇਹ ਜੋੜਾ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਪ੍ਰਤੀ ਪਿਆਰ ਜਤਾਉਣ ਦਾ ਕੋਈ ਮੌਕਾ ਨਹੀਂ ਛੱਡਦਾ।

ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਦੋਹਾਂ ਨੇ ਮੁੰਬਈ 'ਚ ਇੱਕ ਘਰ ਲਿਆ ਹੈ, ਜਿੱਥੇ ਉਹ ਵਿਆਹ ਤੋਂ ਬਾਅਦ ਰਹਿਣ ਵਾਲੇ ਹਨ। ਫਿਲਹਾਲ ਇਸ ਘਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਵਿਆਹ ਦੀਆਂ ਤਿਆਰੀਆਂ ਨੂੰ ਆਥਿਆ ਖੁਦ ਸੰਭਾਲ ਰਹੀ ਹੈ। ਹਾਲਾਂਕਿ ਜੋੜੇ ਜਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ।

image From instagram

ਹੋਰ ਪੜ੍ਹੋ: ਫਿਲਮ 'ਲਾਈਗਰ' ਦਾ ਨਵਾਂ ਗੀਤ 'ਅਕੜੀ ਪਕੜੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ

ਫਿਲਮਾਂ ਦੀ ਗੱਲ ਕਰੀਏ ਤਾਂ ਆਥਿਆ ਸ਼ੈੱਟੀ ਨੇ 2015 ਦੀ ਫਿਲਮ ਹੀਰੋ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ ਅਤੇ ਇਸ ਵਿੱਚ ਸੂਰਜ ਪੰਚੋਲੀ ਦੇ ਨਾਲ ਸੀ। ਇਸ ਤੋਂ ਇਲਾਵਾ ਅਦਾਕਾਰਾ 'ਮੁਬਾਰਕਾਂ' ਅਤੇ 'ਮੋਤੀਚੂਰ ਚਕਨਾਚੂਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

 

View this post on Instagram

 

A post shared by Athiya Shetty (@athiyashetty)

You may also like