ਫਿਲਮ 'ਲਾਈਗਰ' ਦਾ ਨਵਾਂ ਗੀਤ 'ਅਕੜੀ ਪਕੜੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ

written by Pushp Raj | July 12, 2022

Liger new song 'Akadi Pakdi' released: ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਨਵੀਂ ਫ਼ਿਲਮ ਲਾਈਗਰ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ ਅਨੰਨਿਆ ਪਾਂਡੇ ਵੀ ਨਜ਼ਰ ਆਵੇਗੀ। ਹੁਣ ਇਸ ਫਿਲਮ ਦਾ ਨਵਾਂ ਗੀਤ 'ਅਕੜੀ ਪਕੜੀ' ਹੋਇਆ ਰਿਲੀਜ਼ ਹੋ ਗਿਆ ਹੈ, ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

image From instagram

ਆਪਣੇ ਸ਼ਾਨਦਾਰ ਪੋਸਟਰ ਕਾਰਨ ਸੁਰਖੀਆਂ ਵਿੱਚ ਆਉਣ ਤੋਂ ਕੁਝ ਦਿਨ ਬਾਅਦ, ਵਿਜੇ ਦੇਵਰਕੋਂਡਾ ਨੇ ਆਪਣੀ ਆਉਣ ਵਾਲੀ ਫਿਲਮ 'ਲਾਈਗਰ' ਦੇ ਨਵੇਂ ਗੀਤ 'ਅਕੜੀ ਪਕੜੀ' ਵਿੱਚ ਆਪਣੇ ਡਾਂਸ ਮੂਵ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦੀ ਝਲਕ ਸ਼ੇਅਰ ਕਰਦਿਆਂ ਵਿਜੇ ਨੇ ਬੇਹੱਦ ਸ਼ਾਨਦਾਰ ਕੈਪਸ਼ਨ ਵੀ ਲਿਖਿਆ ਹੈ। ਵਿਜੇ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'The HYYYYYPEE 🔥🔥🔥You guys are nuttsss 😘🥰The Blockbuster Mass Track of the year #AkdiPakdi is now yours 💥 Join the hype - do the #LigerMassStep 🤙🏾'

ਜੇਕਰ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਰੋਮੈਂਟਿਕ ਗੀਤ ਹੈ। ਗੀਤ ਦੇ ਵਿੱਚ ਫਿਲਮ ਦੇ ਹੀਰੋ ਵਿਜੇ ਦੇਵਰਕੋਂਡਾ ਫੂੱਲ ਐਨਰਜੀ ਤੇ ਜੋਸ਼ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ ਦਰਸਾਈ ਗਈ ਹੈ। ਫੈਨਜ਼ ਨੂੰ ਦੋਹਾਂ ਦੀ ਲਵ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ।

Image Source: YouTube

ਦੱਸ ਦਈਏ ਕਿ ਫਿਲਮ 'ਲਾਈਗਰ' ਨਾਲ ਮਸ਼ਹੂਰ ਅਮਰੀਕੀ ਬਾਕਸਰ ਮਾਈਕ ਟਾਈਸਨ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ। ਫਿਲਮ 'ਲਾਈਗਰ' 'ਚ ਉਹ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ।

ਇਸ ਫਿਲਮ ਨੂੰ ਪੁਰੀ ਜਗਨਨਾਥ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਐਕਸ਼ਨ, ਰੋਮਾਂਚ ਅਤੇ ਪਾਗਲਪਨ ਸਭ ਕੁਝ ਦੇਖਣ ਨੂੰ ਮਿਲੇਗਾ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

image From instagram

ਹੋਰ ਪੜ੍ਹੋ: ਸੈਫ ਅਲੀ ਖਾਨ ਨੇ ਸ਼ੈਫ ਬਣ ਪਤਨੀ ਕਰੀਨਾ ਕਪੂਰ ਲਈ ਬਣਾਇਆ ਖਾਣਾ, ਫੈਨਜ਼ ਨੇ ਇੰਝ ਕੀਤਾ ਰਿਐਕਟ

ਇਹ ਫ਼ਿਲਮ ਕਈ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨੰਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਿਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ।

You may also like