ਸੈਫ ਅਲੀ ਖਾਨ ਨੇ ਸ਼ੈਫ ਬਣ ਪਤਨੀ ਕਰੀਨਾ ਕਪੂਰ ਲਈ ਬਣਾਇਆ ਖਾਣਾ, ਫੈਨਜ਼ ਨੇ ਇੰਝ ਕੀਤਾ ਰਿਐਕਟ

written by Pushp Raj | July 12, 2022

Saif Ali Khan cooking food: ਬਾਲੀਵੁੱਡ ਦੇ ਮਸ਼ਹੂਰ ਕਪਲ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਛੁੱਟਿਆਂ ਮਨਾ ਰਹੇ ਹਨ। ਇਹ ਬਾਲੀਵੁੱਡ ਜੋੜੀ ਆਪਣੀ ਛੁੱਟਿਆਂ ਦਾ ਭਰਪੂਰ ਆਨੰਦ ਮਾਣ ਰਹੀ ਹੈ। ਇਸ ਵਿਚਾਲੇ ਸੈਫ ਅਲੀ ਖਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਚ ਸੈਫ ਅਲੀ ਖਾਨ ਇੱਕ ਸ਼ੈਫ ਵਾਂਗ ਕੰਮ ਕਰਦੇ ਹੋਏ ਵਿਖਾਈ ਦੇ ਰਹੇ ਹਨ।

image From instagram

ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਆਪਣੇ ਰੁਝੇਵਿਆਂ ਦੇ ਬਾਵਜੂਦ, ਅਕਸਰ ਪਰਿਵਾਰ ਲਈ ਕੁਆਲਟੀ ਟਾਈਮ ਕੱਢ ਲੈਂਦੇ ਹਨ। ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨਾਲ ਲੰਡਨ 'ਚ ਛੁੱਟੀਆਂ ਮਨਾ ਰਹੇ ਹਨ। ਕਰੀਨਾ ਕਪੂਰ ਇੱਥੇ ਪਰਿਵਾਰ ਨਾਲ ਹੀ ਨਹੀਂ ਸਗੋਂ ਆਪਣੇ ਦੋਸਤਾਂ ਨਾਲ ਵੀ ਖੂਬ ਮਸਤੀ ਕਰ ਰਹੀ ਹੈ। ਇਸ ਦੇ ਨਾਲ ਹੀ ਸੈਫ ਅਲੀ ਖਾਨ ਵੀ ਆਪਣੀ ਪਤਨੀ ਕਰੀਨਾ ਲਈ ਰਸੋਈ 'ਚ ਖਾਣਾ ਬਣਾਉਂਦੇ ਨਜ਼ਰ ਆਏ ਹਨ।

ਦਰਅਸਲ, ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੀ ਦੋਸਤ ਅਲੈਗਜ਼ੈਂਡਰਾ ਗੈਲੀਗਨ (Alexandra Galligan) ਨੇ ਲੰਡਨ ਤੋਂ ਸੈਫ-ਕਰੀਨਾ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

image From instagram

ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਦੋਹਾਂ ਬੇਟਿਆਂ ਤੈਮੂਰ, ਜੇਹ ਅਤੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਦੇ ਵਿੱਚ ਸੈਫ ਅਲੀ ਖਾਨ ਰਸੋਈ 'ਚ ਖੜ੍ਹੇ ਹੋ ਕੇ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਦੀ ਦੋਸਤ ਨੇ ਲਿਖਿਆ ਹੈ-"The perfect Sunday with Chef Ali Khan cooking up a storm in the kitchen for us. Delicious!!"

ਇਸ ਤਸਵੀਰ ਦੇ ਵਿੱਚ ਸੈਫ ਅਲੀ ਖਾਨ ਆਪਣੀ ਪਤਨੀ ਕਰੀਨਾ ਕਪੂਰ ਤੇ ਉਸ ਦੇ ਦੋਸਤਾਂ ਲਈ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ ਅਤੇ ਉਹ ਕਾਫੀ ਖੁਸ਼ ਵੀ ਹਨ। ਇਸ ਦੌਰਾਨ ਉਸ ਨੇ ਭੂਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਕੁਝ ਪਕਾਉਂਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ, ਕਰੀਨਾ ਕਪੂਰ ਬੇਟੇ ਜੇਹ ਨਾਲ ਬਿਨਾਂ ਨੋ ਮੇਕਅੱਪ ਲੁੱਕ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸੈਫ ਅਲੀ ਖਾਨ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਇਸ ਤਸਵੀਰ 'ਤੇ ਕਮੈਂਟ ਕਰ ਸੈਫ ਨੂੰ ਸਵਾਲ ਪੁੱਛਿਆ ਕਿ ਉਹ ਖਾਣੇ ਵਿੱਚ ਕਿਹੜੇ ਪਕਵਾਨ ਬਣਾ ਰਹੇ ਹਨ।

image From instagram

ਹੋਰ ਪੜ੍ਹੋ: Dara Singh death anniversary: ਪਹਿਲਵਾਨੀ ਤੋਂ ਲੈ ਕੇ ਰਮਾਇਣ 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਤੱਕ ਜਾਣੋ ਦਾਰਾ ਸਿੰਘ ਦਾ ਸਫਰ

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਸੈਫ ਅਲੀ ਖਾਨ ਦੇ ਵੱਡੇ ਬੱਚੇ ਸਾਰਾ ਅਲੀ ਖਾਨ ਨੇ ਭਰਾ ਇਬ੍ਰਾਹਿਮ, ਜੇਹ ਅਤੇ ਪਿਤਾ ਸੈਫ ਅਲੀ ਖਾਨ ਨਾਲ ਆਪਣੇ ਲੰਡਨ ਵਕੇਸ਼ਨਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਥੇ ਹੀ ਦੂਜੇ ਪਾਸੇ ਜੇਕਰ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ।

You may also like