KBC14: ਅਮਿਤਾਭ ਬੱਚਨ ਨੇ ਪ੍ਰਤੀਯੋਗੀ ਦੇ 10 ਰੁਪਏ ਵਿਆਜ ਸਮੇਤ ਕੀਤੇ ਵਾਪਸ, ਪੂਰੀ ਕਹਾਣੀ ਸੁਣ ਕੇ ਰਹਿ ਜਾਓਗੇ ਹੈਰਾਨ

By  Lajwinder kaur August 9th 2022 01:09 PM -- Updated: August 9th 2022 01:16 PM

KBC 14 contestant asks Amitabh Bachchan to give his money back: ਕੌਣ ਬਣੇਗਾ ਕਰੋੜਪਤੀ 14 ਦੇ ਹਾਲ ਹੀ ਦੇ ਐਪੀਸੋਡ ਵਿੱਚ, ਪ੍ਰੋਫੈਸਰ ਧੂਲੀਚੰਦ ਅਗਰਵਾਲ ਹੌਟਸੀਟ 'ਤੇ ਬੈਠੇ ਹਨ। ਇਸ ਸਖ਼ਸ਼ ਨੇ ਫਾਸਟੈਸਟ ਫਿੰਗਰ ਫਸਟ ਜਿੱਤਣ ਤੋਂ ਬਾਅਦ ਖੁਸ਼ੀ ‘ਚ ਉਨ੍ਹਾਂ ਨੇ ਸਟੇਜ ਦੇ ਤਿੰਨ ਰਾਉਂਡ ਲਗਾਏ। ਉਸ ਨੇ ਕੇਬੀਸੀ ਦੇ ਸੈੱਟ ਨੂੰ ਮੰਦਰ ਦੱਸਿਆ ਅਤੇ ਕਿਹਾ ਕਿ ਉਹ ਪਿਛਲੇ 21 ਸਾਲਾਂ ਤੋਂ ਇਸ ਮੰਚ 'ਤੇ ਆਉਣ ਦਾ ਸੁਫ਼ਨਾ ਦੇਖ ਰਿਹਾ ਸੀ। ਅਮਿਤਾਭ ਬੱਚਨ ਅਤੇ ਪ੍ਰੋਫੈਸਰ ਧੂਲੀਚੰਦ ਦੀ ਗੱਲਬਾਤ ਬਹੁਤ ਦਿਲਚਸਪ ਅਤੇ ਮਜ਼ਾਕੀਆ ਸੀ।

ਹੋਰ ਪੜ੍ਹੋ : ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ

amitabh bachchan image image source Instagram

ਪ੍ਰੋਫੈਸਰ ਧੂਲੀਚੰਦ ਨੇ ਗੱਲਬਾਤ ਦੌਰਾਨ ਅਮਿਤਾਭ ਬੱਚਨ ਨੂੰ ਦੱਸਿਆ ਕਿ ਉਨ੍ਹਾਂ ਉੱਤੇ ਮਤਲਬ ਅਮਿਤਾਭ ਬੱਚਨ ਉੱਤੇ ਅਜੇ ਵੀ 10 ਰੁਪਏ ਬਕਾਇਆ ਹੈ।

inside image of amitab bachchan kkb14 image source Instagram

ਪ੍ਰੋਫੈਸਰ ਨੇ ਇੱਕ ਦਿਲਚਸਪ ਕਿੱਸਾ ਸੁਣਾਇਆ ਜਿਸ ਦਾ ਅਨੰਦ ਖੁਦ ਅਮਿਤਾਭ ਬੱਚਨ ਅਤੇ ਸ਼ੋਅ ਦੇ ਬਾਕੀ ਦਰਸ਼ਕਾਂ ਨੇ ਵੀ ਲਿਆ। ਪ੍ਰਤੀਯੋਗੀ ਪ੍ਰੋਫੈਸਰ ਧੂਲੀਚੰਦ ਨੇ ਕਿਹਾ, 'ਮੈਂ ਤੁਹਾਡੀ ਫਿਲਮ 'ਮੁਕੱਦਰ ਕਾ ਸਿਕੰਦਰ' ਦੇਖਣਾ ਚਾਹੁੰਦਾ ਸੀ। ਮੈਂ ਕਿਸੇ ਤਰ੍ਹਾਂ 10 ਰੁਪਏ ਬਚਾ ਲਏ ਅਤੇ ਸਾਰੀਆਂ ਅਟਕਲਾਂ ਤੋਂ ਬਾਅਦ ਕਿ ਇਹ ਪੈਸੇ ਫਿਲਮ ਦੇਖਣ ਲਈ ਕਾਫੀ ਹੋਣਗੇ, ਮੈਂ ਕਈ ਮੀਲ ਤੁਰ ਕੇ ਸਿਨੇਮਾ ਘਰ ਪਹੁੰਚਿਆ।

big b image source Instagram

ਪ੍ਰੋਫੈਸਰ ਨੇ ਕਿਹਾ, 'ਮੈਂ ਉਸ 10 ਰੁਪਏ ਲੈ ਕੇ ਘੰਟਿਆਂਬੱਧੀ ਲਾਈਨ 'ਚ ਖੜ੍ਹਾ ਰਿਹਾ ਅਤੇ ਜਦੋਂ ਤੱਕ ਮੇਰਾ ਨੰਬਰ ਆਇਆ, ਬਾਕਸ ਆਫਿਸ ਦੀ ਖਿੜਕੀ ਬੰਦ ਹੋ ਚੁੱਕੀ ਸੀ। ਟਿਕਟਾਂ ਲਈ ਹੋਈ ਭੀੜ ਅਤੇ ਭਗਦੜ ਕਾਰਨ ਪੁਲਿਸ ਬੁਲਾਉਣੀ ਪਈ। ਪੁਲਿਸ ਵੱਲੋਂ ਲਾਠੀਚਾਰਜ ਕਰਨ ਕਾਰਨ ਭੀੜ ਵਿੱਚ ਭਾਰੀ ਹਫੜਾ-ਦਫੜੀ ਮੱਚ ਗਈ। ਮੈਂ ਜ਼ਮੀਨ 'ਤੇ ਡਿੱਗ ਪਿਆ ਅਤੇ ਮੇਰੇ ਸਿਰ ਤੇ ਵੀ ਸੱਟ ਲੱਗੀ ਸੀ।

ਪ੍ਰੋਫੈਸਰ ਧੂਲੀਚੰਦ ਨੇ ਦੱਸਿਆ ਕਿ ਉਸਨੇ ਉਸ ਦਿਨ ਸਹੁੰ ਖਾਧੀ ਸੀ ਕਿ ਉਹ ਕਦੇ ਵੀ ਅਮਿਤਾਭ ਬੱਚਨ ਦੀ ਫਿਲਮ ਦੁਬਾਰਾ ਨਹੀਂ ਦੇਖਣਗੇ ਅਤੇ ਪ੍ਰਾਰਥਨਾ ਕਰਨਗੇ ਕਿ ਕਿਸੇ ਦਿਨ ਉਹ ਉਨ੍ਹਾਂ ਦੇ ਸਾਹਮਣੇ ਬੈਠ ਕੇ ਅਮਿਤਾਭ ਨੂੰ ਇਹ ਕਿੱਸਾ ਸੁਣਾ ਸਕੇ ਅਤੇ ਕਾਸ਼ ਕਿਸੇ ਦਿਨ ਉਹ ਉਨ੍ਹਾਂ ਨਾਲ ਬੈਠ ਕੇ ਇਹ ਫਿਲਮ ਦੇਖ ਸਕੇ। ਅਮਿਤਾਭ ਬੱਚਨ ਨੇ ਪ੍ਰੋਫੈਸਰ ਧੂਲੀਚੰਦ ਨੂੰ 10 ਰੁਪਏ ਦਾ ਨੋਟ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਵਾਪਸ ਕਰ ਰਹੇ ਹਨ। ਬਿੱਗ ਬੀ ਨੇ ਵਾਅਦਾ ਕੀਤਾ ਕਿ ਉਹ ਉਸ ਨਾਲ ਫਿਲਮ ਜ਼ਰੂਰ ਦੇਖਣਗੇ।

Related Post