ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ

written by Lajwinder kaur | August 09, 2022

Amberdeep Singh,  Ammy Virk And Neeru Bajwa's Upcoming movie 'Laung Laachi 2's Title Track Released: ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਦੀ ਆਉਣ ਵਾਲੀ ਫ਼ਿਲਮ ਲੌਂਗ ਲਾਚੀ 2 ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਰਿਲੀਜ਼ ਤੋਂ ਬਾਅਦ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਨੰਨ੍ਹਾ ਗੁਰਬਾਜ਼ ਬਣਿਆ ਡਾਕਟਰ,ਪਾਪਾ ਗਿੱਪੀ ਗਰੇਵਾਲ ਦਾ ਕਰ ਰਿਹਾ ਇਲਾਜ਼,ਪਿਓ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

actress neeru bajwa Image Source - YouTube

ਨਵੇਂ ‘ਲੌਂਗ ਲਾਚੀ’ ਗੀਤ ਨੂੰ ਗਾਇਕਾ ਸਿਮਰਨ ਭਾਰਦਵਾਜ ਨੇ ਗਾਇਆ ਹੈ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਹਰਮਨਜੀਤ ਸਿੰਘ ਨੇ ਹੀ ਇਸ ਗੀਤ ਦੇ ਬੋਲ ਲਿਖੇ ਨੇ। ਇਸ ਗੀਤ ਨੂੰ ਨੀਰੂ ਬਾਜਵਾ, ਅੰਬਰਦੀਪ ਅਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਹੈ। ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਇਸ ਗੀਤ ਨੂੰ ਬਰਫ਼ੀ ਮਿਊਜ਼ਿਕ ਲੇਬਲ ਹੇਠ ਹੀ ਰਿਲੀਜ਼ ਕੀਤਾ ਗਿਆ ਹੈ।

ambrerdeep and neeru Image Source - YouTube

ਦੱਸ ਦਈਏ ਫ਼ਿਲਮ ਲੌਂਗ ਲਾਚੀ ਦੇ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’ ਨੇ ਵੀ ਕਈ ਰਿਕਾਰਡ ਬਣਾਏ ਹਨ। ਇਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ 1 ਬਿਲੀਅਨ ਵਿਊਜ਼ ਹਾਸਿਲ ਕੀਤੇ ਅਤੇ ਇਹ ਰਿਕਾਰਡ ਬਣਾਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕੇ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਕਿਸ ਮੁਕਾਮ ਤੇ ਪਹੁੰਚਦਾ ਹੈ।

inside image of ammy and neeru Image Source - YouTube

ਨੀਰੂ,ਐਮੀ ਤੇ ਅੰਬਰਦੀਪ ਦੀ ਤਿਕੜੀ ਜੋ ਕਿ ਇਸੇ ਮਹੀਨੇ ਯਾਨੀਕਿ 19 ਅਗਸਤ 2022 ਨੂੰ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਲੌਂਗ ਲਾਚੀ 2 ਦੀ ਫਿਲਮ ‘ਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।

You may also like