ਅਮਿਤਾਭ ਬੱਚਨ ਨੇ ਸ਼ੇਅਰ ਕੀਤੀ 28 ਸਾਲ ਪੁਰਾਣੀ ਆਪਣੀ ਰੇਅਰ ਤਸਵੀਰ, ਦੇਖੋ ਤਸਵੀਰ ‘ਚ ਕਿਹੜੇ ਦਿੱਗਜ ਅਦਾਕਾਰ ਆ ਰਹੇ ਹਨ ਨਜ਼ਰ

By  Lajwinder kaur February 8th 2019 04:53 PM -- Updated: February 8th 2019 04:57 PM

ਦੇਸ਼ ਦੇ ਮਹਾਨਾਇਕ ਅਮਿਤਾਭ ਬੱਚਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਆਪਣੀ ਰੇਅਰ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਅਮਿਤਾਭ ਬੱਚਨ ਨੂੰ ਉਹਨਾਂ ਦੇ ਇੱਕ ਫੈਨ ਨੇ ਟਵਿੱਟਰ ਉੱਤੇ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਬਿਗ ਬੀ ਆਪਣੇ ਆਪ ਨੂੰ ਸ਼ੇਅਰ ਕਰਨ ਤੋਂ ਨਹੀਂ ਰੋਕ ਪਾਏ, ਤੇ ਤਸਵੀਰ ਨੂੰ ਰੀਟਵਿੱਟ ਕੀਤਾ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

 

View this post on Instagram

 

MY concert at Wembley Stadium .. first ever by Indian .. I took Sridevi , Aamir and SALMAN for their first concert .. 70,000 people .. historic !! This is the Wembley Stadium before it was rebuilt and altered .. you see the altered now often on Premier League Football..

A post shared by Amitabh Bachchan (@amitabhbachchan) on Feb 5, 2019 at 8:06pm PST

ਹੋਰ ਵੇਖੋ: ਹਾਰਬੀ ਸੰਘਾ ਨੇ ਸ਼ਰੇਆਮ ਸਟੇਜ ‘ਤੇ ਲਾਈ ਸਿੱਪੀ ਗਿੱਲ ਦੀ ਕਲਾਸ, ਦੇਖੋ ਵੀਡੀਓ

ਇਸ ਪੁਰਾਣੀ ਤਸਵੀਰ ‘ਚ ਅਮਿਤਾਭ ਬੱਚਨ ਦੇ ਨਾਲ ਸ਼੍ਰੀਦੇਵੀ, ਸਲਮਾਨ ਖਾਨ ਤੇ ਆਮਿਰ ਖਾਨ ਨਜ਼ਰ ਆ ਰਿਹਾ ਹੈ। ਅਮਿਤਾਭ ਬੱਚਨ ਨੇ ਤਸਵੀਰ ਦੇ ਨਾਲ ਬਹੁਤ ਹੀ ਭਾਵੁਕ ਮੈਸਜ ਲਿਖਿਆ ਹੈ : ‘ਵੇਮਬਲੇ ਸਟੇਡੀਅਮ ‘ਚ ਮੇਰਾ ਕੰਸਰਟ..ਭਾਰਤੀਆਂ ਦੇ ਵੱਲੋਂ ਕੀਤਾ ਗਿਆ ਪਹਿਲਾ ਕੰਸਰਟ... ਮੈਂ ਸ਼੍ਰੀਦੇਵੀ, ਆਮਿਰ ਅਤੇ ਸਲਮਾਨ ਨੂੰ ਆਪਣੇ ਨਾਲ ਕੰਸਰਟ ਉੱਤੇ ਲੈ ਕੇ ਗਿਆ...ਉੱਥੇ 70, 000 ਲੋਕ ਸਨ...ਇਤਿਹਾਸਿਕ ਪਲ ਸੀ’..ਦੇ ਨਾਲ ਕਈ ਹੋਰ ਜੁੜੇ ਹੋਏ ਯਾਦਗਾਰੀ ਪਲ ਨੂੰ ਯਾਦ ਕੀਤਾ।

 

View this post on Instagram

 

Sunday as ever .. ??❤️❤️?????

A post shared by Amitabh Bachchan (@amitabhbachchan) on Feb 3, 2019 at 11:16am PST

ਇਹ ਤਸਵੀਰ 28 ਸਾਲ ਪੁਰਾਣੀ ਹੈ। ਇਹ ਤਸਵੀਰ ਬਲੈਕ ਐਂਡ ਵ੍ਹਾਈਟ ਤਸਵੀਰ ਹੈ। ਤਸਵੀਰ ‘ਚ ਸਲਮਾਨ ਖਾਨ ਦੇ ਫੇਸ ਐਕਸਪ੍ਰੈਸ਼ਨ ਬਹੁਤ ਹੀ ਦਿਲਚਸਪ ਨਜ਼ਰ ਆ ਰਹੇ ਹਨ। ਇਹ ਤਸਵੀਰ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਤਸਵੀਰ ਨੂੰ ਵਨ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

Related Post