ਹਾਰਬੀ ਸੰਘਾ ਨੇ ਸ਼ਰੇਆਮ ਸਟੇਜ ‘ਤੇ ਲਾਈ ਸਿੱਪੀ ਗਿੱਲ ਦੀ ਕਲਾਸ, ਦੇਖੋ ਵੀਡੀਓ

Written by  Lajwinder kaur   |  January 30th 2019 10:54 AM  |  Updated: January 30th 2019 11:04 AM

ਹਾਰਬੀ ਸੰਘਾ ਨੇ ਸ਼ਰੇਆਮ ਸਟੇਜ ‘ਤੇ ਲਾਈ ਸਿੱਪੀ ਗਿੱਲ ਦੀ ਕਲਾਸ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਹਾਰਬੀ ਸੰਘਾ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਜਿਹਨਾਂ ਨੇ ਆਪਣੀ ਅਦਾਕਾਰੀ ਅਤੇ ਹਾਸੇ ਠੱਠੇ ਵਾਲੇ ਡਾਇਲਾਗਸ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਕੇ ਸਰੋਤਿਆਂ ਦੇ ਦਿਲ 'ਚ ਆਪਣੀ ਵੱਖਰੀ ਹੀ ਜਗਾ ਬਣਾ ਲਈ ਹੈ।

 

View this post on Instagram

 

A post shared by harby sangha (@harbysangha) on

ਹੋਰ ਵੇਖੋ: ਬਹੁਤ ਜਲਦ ਇੰਟਰਨੈਸ਼ਨਲ ਸੌਂਗ ‘ਚ ਨਜ਼ਰ ਆਵੇਗੀ ਗੁਰੂ ਰੰਧਾਵਾ ਤੇ ਪਿਟਬੁਲ ਦੀ ਜੋੜੀ, ਸ਼ੂਟ ਦੀਆਂ ਦੇਖੋ ਤਸਵੀਰਾਂ

ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਪੰਜਾਬੀ ਕਲਾਕਾਰ ਹਾਰਬੀ ਸੰਘਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹਨਾਂ ਦੇ ਨਾਲ ਪੰਜਾਬੀ ਸਿੰਗਰ ਸਿੱਪੀ ਗਿੱਲ ਵੀ ਨਜ਼ਰ ਆ ਰਹੇ ਨੇ। ਵੀਡੀਓ ‘ਚ ਹਾਰਬੀ ਸੰਘਾ ਨੇ ਹੱਥ ਜੋੜ ਕੇ ਸਿੱਪੀ ਦੇ ਨਾਲ ਹੋਰ ਗਾਇਕਾਂ ਨੂੰ ਵੀ ਅਸਲਾ ਨਾ ਪਰਮੋਟ ਕਰਨ ਦੀ ਅਪੀਲ ਕੀਤੀ ਹੈ। ਜਿਸ ਦੇ ਜਵਾਬ ‘ਚ ਸਿੱਪੀ ਗਿੱਲ ਨੇ ਆਪਣੇ ਨਵੇਂ ਗੀਤ ਦੇ ਬੋਲ ਗੁਣ ਗਣਾਇਆ ਤੇ ਹਾਰਬੀ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਨੇ। ਸਮਾਜ ਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕੀਤੀ ਇਸ ਅਪੀਲ ਲਈ ਹਾਰਬੀ ਸੰਘਾ ਦੀ ਤਾਰੀਫ ਤਾਂ ਬਣਦੀ ਹੈ।

 

View this post on Instagram

 

A post shared by harby sangha (@harbysangha) on

ਹੋਰ ਵੇਖੋ: ਦੇਸੀ ਮਹੀਨਿਆਂ ਦੀ ਮਹੱਤਤਾ ਦੱਸਦੀ ਹੈ ਇਹ ਵੀਡੀਓ

ਹਾਰਬੀ ਸੰਘਾ ਆਪਣੀ ਅਦਾਕਾਰੀ ਦੇ ਜ਼ੌਹਰ ਪਾਲੀਵੁੱਡ ਦੀਆਂ ਕਈ ਫਿਲਮਾਂ ਜਿਵੇਂ ਨੋਟੀ ਜੱਟਾ,ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 , ਕਿਸਮਤ, ਲਾਵਾਂ ਫੇਰੇ, ਸੰਨ ਆਫ਼ ਮਨਜੀਤ ਸਿੰਘ, ਰਾਂਝਾ ਰਿਫਿਊਜੀ, ਆਟੇ ਦੀ ਚਿੜੀ ਆਦਿ ‘ਚ ਦਿਖਾ ਚੁੱਕੇ ਹਨ। ਹਾਰਬੀ ਸੰਘਾ ਜੋ ਕਿ ਬਹੁਤ ਜਲਦ ਰਾਏ ਯੁਵਰਾਜ ਬੈਂਸ ਵੱਲੋਂ ਡਾਇਰੈਕਟ ਕੀਤੀ ਫਿਲਮ ‘ਕਾਕੇ ਦਾ ਵਿਆਹ’ ‘ਚ ਵਿਖਾਈ ਦੇਣਗੇ। ‘ਕਾਕੇ ਦਾ ਵਿਆਹ’ ਫਿਲਮ ਇੱਕ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network