‘ਖੱਬੀ ਸੀਟ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਿਊਟ ਜਿਹੀ ਕਮਿਸਟਰੀ
Lajwinder kaur
April 5th 2021 05:19 PM --
Updated:
April 5th 2021 05:25 PM
ਲਓ ਜੀ ਐਮੀ ਵਿਰਕ ਦਾ ਮੋਸਟ ਅਵੇਟਡ ਗੀਤ ‘ਖੱਬੀ ਸੀਟ’ (KHABBI SEAT) ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਗੀਤ ਨੂੰ ਲੈ ਕੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।


ਇਸ ਗੀਤ ‘ਚ ਫੀਚਰਿੰਗ ‘ਚ ਨਜ਼ਰ ਆਈ ਗਾਇਕਾ ਤੇ ਐਕਟਰੈੱਸ ਸਵੀਤਾਜ ਬਰਾੜ । ਜੇ ਗੱਲ ਕਰੀਏ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ। ਗਾਣੇ ਦਾ ਕਮਾਲ ਵੀਡੀਓ ਬੀ ਟੂਗੈਦਰ ਨੇ ਤਿਆਰ ਕੀਤਾ ਹੈ। ਦਰਸ਼ਕਾਂ ਨੂੰ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਿਊਟ ਜਿਹੀ ਕਮਿਸਟਰੀ ਬਹੁਤ ਪਸੰਦ ਆ ਰਹੀ ਹੈ।

ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਬਹੁਤ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ।