‘ਖੱਬੀ ਸੀਟ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਿਊਟ ਜਿਹੀ ਕਮਿਸਟਰੀ

written by Lajwinder kaur | April 05, 2021 05:19pm

ਲਓ ਜੀ ਐਮੀ ਵਿਰਕ ਦਾ ਮੋਸਟ ਅਵੇਟਡ ਗੀਤ ‘ਖੱਬੀ ਸੀਟ’ (KHABBI SEAT) ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਗੀਤ ਨੂੰ ਲੈ ਕੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ammy and sweetaj

ਹੋਰ ਪੜ੍ਹੋ : ਰਾਜ ਕੁਦੰਰਾ ਤੇ ਸ਼ਿਲਪਾ ਸ਼ੈੱਟੀ ਦਾ ਇਹ ਫਨੀ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਝਾੜੂ ਮਾਰਨ ਨੂੰ ਲੈ ਕੇ ਕਰ ਰਹੇ ਨੇ ਇੱਕ-ਦੂਜੇ ਨਾਲ ਬਹਿਸ, ਦੇਖੋ ਵੀਡੀਓ

inside image of ammy virk

ਇਸ ਗੀਤ ‘ਚ ਫੀਚਰਿੰਗ ‘ਚ ਨਜ਼ਰ ਆਈ ਗਾਇਕਾ ਤੇ ਐਕਟਰੈੱਸ ਸਵੀਤਾਜ ਬਰਾੜ । ਜੇ ਗੱਲ ਕਰੀਏ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ। ਗਾਣੇ ਦਾ ਕਮਾਲ ਵੀਡੀਓ ਬੀ ਟੂਗੈਦਰ ਨੇ ਤਿਆਰ ਕੀਤਾ ਹੈ। ਦਰਸ਼ਕਾਂ ਨੂੰ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਿਊਟ ਜਿਹੀ ਕਮਿਸਟਰੀ ਬਹੁਤ ਪਸੰਦ ਆ ਰਹੀ ਹੈ।

inside image of khabbi seat with ammy virk and sweetaj brar

ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਬਹੁਤ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ।

 

 

You may also like