ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਐਮੀ ਵਿਰਕ ਤੇ ਗੀਤਕਾਰ ਹਰਮਨਜੀਤ ਨੇ ਤਸਵੀਰ ਸ਼ੇਅਰ ਕਰਕੇ ਕੀਤਾ ਪ੍ਰਣਾਮ

By  Lajwinder kaur January 26th 2020 03:22 PM

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਮਾਤਾ ਜਿਊਣੀ ਜੀ ਤੇ ਪਿਤਾ ਭਾਈ ਭਗਤਾ ਸੰਧੂ ਦੇ ਘਰ ਹੋਇਆ ਸੀ। ਬਾਬਾ ਦੀਪ ਸਿੰਘ ਜੀ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਦੇ ਨਾਲ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ‘ਚ ਵੀ ਮਾਹਿਰ ਸਨ।

View this post on Instagram

 

Kot kot parnaaam shaheeedaaan nu... BABA DEEP SINGH JI Shora so pehchaniye Joh lade deen ke het Purja purja kat mare Kabhuu na chhade khet WAHEGURU JI ??

A post shared by Ammy Virk ( ਐਮੀ ਵਿਰਕ ) (@ammyvirk) on Jan 25, 2020 at 10:29pm PST

ਹੋਰ ਵੇਖੋ:ਮਹਿੰਦਰ ਸਿੰਘ ਧੋਨੀ ਨੂੰ ਫੌਜੀ ਰੂਪ ‘ਚ ਦੇਖ ਕੇ ਹੈਰਾਨ ਰਹਿ ਗਏ ਵੇਸਟਇੰਡੀਜ਼ ਦੇ ਇਹ ਕ੍ਰਿਕੇਟਰ, ਵੀਡੀਓ ਸਾਂਝੇ ਕਰ ਬੋਲੇ- ‘ਮੈਦਾਨ ‘ਤੇ ਇਹ ਸ਼ਖ਼ਸ਼...’

ਜਦੋਂ ਉਹ 12 ਸਾਲਾਂ ਦੇ ਸੀ ਤਾਂ ਉਨ੍ਹਾਂ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ 'ਤੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਸੀ। ਬਾਬਾ ਦੀਪ ਸਿੰਘ ਜੀ ਨੇ ਧਾਰਮਿਕ ਸੁਭਾਅ ਦੇ ਨਾਲ-ਨਾਲ ਬਹਾਦਰ ਯੋਧੇ ਵੀ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਮੁਗਲਾਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ।

 

View this post on Instagram

 

ਮੀਰੀ ਪੀਰੀ ਦੇ ਵਾਰਸੋ ਆਣ ਲੱਥੋ ਸੱਦੇ ਆਏ ਨੇ ਅੱਜ ਦਰਬਾਰ ਵਿੱਚੋਂ ਹੱਲੇ ਬੋਲ ਸਰੋਵਰ ਪੂਰਦੇ ਜੋ ਬਚ ਕੇ ਜਾਣੇ ਨਈ ਚਾਹੀਦੇ ਗਾਰ ਵਿੱਚੋਂ ਲਿਖੇ ਗੁਰਾਂ ਨੇ ਕਾਨੀਆਂ ਸੰਗ ਜਿਹੜੇ ਕੁੱਦ ਪਏ ਨੇ ਅੱਖਰ ਬੀੜ ਵਿੱਚੋਂ ਅੱਜ ਪਰਖੀਏ ਬਾਜੂਆਂ-ਡੌਲਿਆਂ ਨੂੰ ਘੋੜੇ-ਹਾਥੀਆਂ ਦੀ ਇਸ ਭੀੜ ਵਿੱਚੋਂ ਸਾਡੇ ਸਿਦਕ ਦੇ ਬੁਰਜ ਤਾਂ ਉੱਸਰੇ ਨੇ ਸਰਸਾ ਨਦੀ ਦੀ ਤਿੱਖੀ ਧਾਰ ਵਿੱਚੋਂ ਅਸੀਂ ਮਾਰ ਕੇ ਤਾੜੀ ਲੰਘ ਜਾਂਦੇ ਚੌੜੇ ਘੇਰਿਆਂ ਦੀ ਲੰਮੀ ਮਾਰ ਵਿੱਚੋਂ ਅਸੀਂ ਖੁਦ ਹੀ ਚੁਣਦੇ ਤਵੀ ਤੱਤੀ ਦੇਗਾਂ ਵਿਚ ਉਬਾਲੇ ਖਾਣ ਜਾਂਦੇ ਜਦੋਂ ਸੀਸ ਉੱਤੋਂ ਪਾਣੀ ਲੰਘ ਜਾਵੇ ਅਸੀਂ ਫੁੱਲ ਤੋਂ ਬਣ ਕਿਰਪਾਨ ਜਾਂਦੇ ~ ਚੀਤੇ ਜਹੀ ਫੁਰਤੀ ਅੱਗ ਲਾਉਣ ਉੱਠੀ ਗੱਠੇ ਜੁੱਸੇ ਦੇ ਤੇਜ ਬਲਕਾਰ ਵਿੱਚੋਂ ਖੰਡਾ ਖੜਕਦਾ ਦੀਪ ਸਿੰਘ ਸੂਰਮੇ ਦਾ ਵੈਰੀ ਘੋੜਿਆਂ ਦੀ ਹਿਣਕਾਰ ਵਿੱਚੋਂ ਓਹਦਾ ਹੌਂਸਲਾ ਉੱਚਾ ਅਕਾਲ-ਬੁੰਗਾ ਮੱਠਾ ਪਿਆ ਨੀ ਉਮਰ ਦੇ ਵੇਗ ਅੱਗੇ ਵਾਂਗੂੰ ਚੂਹਿਆਂ ਦੇ ਪਏ ਨੱਠ ਵੈਰੀ ਸ਼ੇਰਾਂ-ਸਿੰਘਾਂ ਦੀ ਲਿਸ਼ਕਦੀ ਤੇਗ ਅੱਗੇ ਸਿਰ ਪੱਗੜੀ ਜੂਝਣਹਾਰ ਬੰਨ੍ਹੀ ਫ਼ਤਿਹ-ਫ਼ਤਿਹ ਦਾ ਕਰਦੀ ਜਾਪ ਲੋਕੋ ਲੜਦੇ ਹੋਣ ਮੈਦਾਨੇ ਸਿੰਘ ਜਿੱਥੇ ਰੱਬ ਉੱਤਰ ਹੈ ਆਉਂਦਾ ਆਪ ਲੋਕੋ 'ਠਾਰਾਂ ਸੇਰ ਦਾ ਖੰਡਾ ਗਰਜਦਾ ਏ ਲੋਕੋ ਧਰਮ ਦੇ ਲਈ , ਲੋਕੋ ਦੀਨ ਦੇ ਲਈ ਮੌਤ ਸੀਗੀ ਸੁਆਦਲੀ ਸੇਜ ਵਰਗੀ ਉਸ ਮਹਾਂਬਲੀ ਮਸਕੀਨ ਦੇ ਲਈ ਹੱਥ ਪੀਰਾਂ ਦੇ ਫੜੀਆਂ ਦੇਖ ਤੇਗਾਂ ਜਿੰਦਾਂ ਧੜਕ ਪਈਆਂ ਮੁਰਦਾਰ ਵਿੱਚੋਂ ਮੁਰਚੇ ਘੁੰਮ ਉੱਠੇ ਜਿਵੇਂ ਹੋਣ ਲਾਟੂ ਬਿਜਲੀ ਮਾਰਦੀ ਛਾਲਾਂ ਤਲਵਾਰ ਵਿੱਚੋਂ ~ ਰਾਣੀ ਤੱਤ ~#ranitatt

A post shared by HARMANJEET (@harmanranitatt) on Jan 25, 2020 at 11:53pm PST

ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ, ਕਹਿਣੀ ਤੇ ਕਥਨੀ ਦੇ ਸੂਰੇ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬੀ ਮਿਊਜ਼ਿਕ ਸੰਗੀਤ ਦੇ ਕਲਾਕਾਰਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਹੈ। ਗਾਇਕ ਤੇ ਅਦਕਾਰ ਐਮੀ ਵਿਰਕ ਨੇ ਬਾਬਾ ਦੀਪ ਸਿੰਘ ਜੀ ਨੂੰ ਪ੍ਰਣਾਮ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ। ਉਧਰ ਪੰਜਾਬੀ ਗੀਤਕਾਰ ਹਰਮਨਜੀਤ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਕੁਝ ਸਤਰਾਂ ਲਿਖੀਆਂ ਹਨ।

Related Post