ਐਮੀ ਵਿਰਕ ਨੇ ‘ਕੌਣ ਹੋਏਗਾ’ ਗਾਣੇ ਨਾਲ ਬੰਨੇ ਰੰਗ, ਹਾਰਡੀ ਸੰਧੂ ਨੇ ਵੀ ਦਿੱਤਾ ਸਾਥ, ਦੇਖੋ ਵੀਡੀਓ

By  Lajwinder kaur October 9th 2019 10:47 AM

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਦੋ ਬਾਲੀਵੁੱਡ ਫ਼ਿਲਮਾਂ ਵੀ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਹਿੰਦੀ ਫ਼ਿਲਮ ’83 ਦੀ ਟੀਮ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੀ ਸੁਪਰ ਹਿੱਟ ਫ਼ਿਲਮ ਕਿਸਮਤ ਦੇ ਸੈਡ ਸੌਂਗ ‘ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ’ ਗਾ ਰਹੇ ਨੇ, ਇਸ ਗਾਣੇ ਨੂੰ ਸੁਣ ਕੇ ਸਾਰੇ ਮੰਤਰ ਮੁਕਤ ਹੋ ਕੇ ‘ਕਿਆ ਬਾਤ’ ਕਰਦੇ ਹੋਏ ਗੀਤ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਉਨ੍ਹਾਂ ਦੇ ਨਾਲ ਹਾਰਡੀ ਸੰਧੂ ਵੀ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਜਿਸ ਨੂੰ ਅਜੇ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।

 

View this post on Instagram

 

❤️

A post shared by Ammy Virk ( ਐਮੀ ਵਿਰਕ ) (@ammyvirk) on Oct 8, 2019 at 8:03am PDT

ਹੋਰ ਵੇਖੋ:ਧੀ ਜ਼ੀਵਾ ਦੇ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਨੂੰ ਕੀਤਾ ਜਾ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਐਮੀ ਵਿਰਕ ਤੇ ਹਾਰਡੀ ਸੰਧੂ ਦੀ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਸਿਤਾਰੇ ਬਾਲੀਵੁੱਡ ਨਿਰਦੇਸ਼ਕ ਕਬੀਰ ਖ਼ਾਨ ਦੀ ਫ਼ਿਲਮ ’83 ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇੰਡੀਆ ਵੱਲੋਂ ਜਿੱਤੇ ਪਹਿਲੇ ਕ੍ਰਿਕੇਟ ਵਰਲਡ ਕੱਪ ਦੇ ਇਤਿਹਾਸ ਨੂੰ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ।

Related Post