ਧੀ ਜ਼ੀਵਾ ਦੇ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਨੂੰ ਕੀਤਾ ਜਾ ਰਿਹਾ ਹੈ ਖੂਬ ਪਸੰਦ

Written by  Lajwinder kaur   |  September 12th 2019 02:22 PM  |  Updated: September 12th 2019 02:22 PM

ਧੀ ਜ਼ੀਵਾ ਦੇ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਨੂੰ ਕੀਤਾ ਜਾ ਰਿਹਾ ਹੈ ਖੂਬ ਪਸੰਦ

ਐੱਮ.ਐੱਸ ਧੋਨੀ ਦੀਆਂ ਨਵੀਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੈਨਜ਼ ਨੂੰ ਬਹੁਤ ਦਿਨਾਂ ਬਾਅਦ ਧੋਨੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਦਿਖਾਈ ਦਿੱਤੀਆਂ ਨੇ।

 

View this post on Instagram

 

Baby shark !!!

A post shared by ZIVA SINGH DHONI (@ziva_singh_dhoni) on

ਹੋਰ ਵੇਖੋ:

ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਧੀ ਜ਼ੀਵਾ ਨਾਲ ਸਵਿਮਿੰਗ ਪੂਲ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਹ ਤਸਵੀਰਾਂ ਧੋਨੀ ਦੀ ਧੀ ਜ਼ੀਵਾ ਦੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਗਈਆਂ ਹਨ ਤੇ ਨਾਲ ਹੀ ਲਿਖਿਆ ਗਿਆ ਹੈ ‘ਬੇਬੀ ਸ਼ਾਰਕ..’ ਦੱਸ ਦਈਏ ਇਹ ਅਕਾਉਂਟ ਜ਼ੀਵਾ ਦੇ ਪਾਪਾ ਤੇ ਮੰਮੀ ਹੈਂਡਲ ਕਰਦੇ ਹਨ।

 

View this post on Instagram

 

A post shared by ZIVA SINGH DHONI (@ziva_singh_dhoni) on

ਇਨ੍ਹਾਂ ਤਸਵੀਰਾਂ ਧੋਨੀ ਤੇ ਜ਼ੀਵਾ ਤੋਂ ਇਲਾਵਾ ਡੈਸ਼ਿੰਗ ਕ੍ਰਿਕੇਟਰ ਹਾਰਦਿਕ ਪਾਂਡਿਆ ਵੀ ਬਾਪ-ਧੀ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਨ੍ਹਾਂ ਫੋਟੋਆਂ ਨੂੰ ਤਿੰਨ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵਰਲਡ ਕੱਪ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਟੀਮ ਇੰਡਿਆ ਤੋਂ ਦੂਰ ਸਨ ਪਰ ਉਹ ਭਾਰਤੀ ਸੈਨਾ ‘ਚ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਐਂਡ ਸ਼ੂਟ ਕੀਤੀਆਂ ਨੇ ਤੇ ਹੁਣ ਉਹ ਆਪਣੀ ਧੀ ਜ਼ੀਵਾ ਦੇ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਧੋਨੀ ਨੂੰ ਗਰਾਉਂਡ ਉੱਤੇ ਖੇਡਦੇ ਹੋਏ ਦੇਖਣ ਲਈ ਬੇਤਾਬ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network