ਅਮਰੀਕਾ 'ਚ ਇੱਕ ਵਾਰ ਮੁੜ ਤੋਂ ਸਿੱਖਾਂ ਦੇ ਨਾਂਅ ਦਾ ਵੱਜਿਆ ਡੰਕਾ,ਅੰਮ੍ਰਿਤ ਸਿੰਘ ਨੇ ਇਸ ਤਰ੍ਹਾਂ ਵਧਾਇਆ ਪੰਜਾਬੀਆਂ ਦਾ ਮਾਣ

By  Shaminder January 24th 2020 01:41 PM

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਦੀ ਬਦੌਲਤ ਵੱਖਰਾ ਮੁਕਾਮ ਹਾਸਿਲ ਕਰ ਲੈਂਦੇ ਹਨ ।ਅਜਿਹਾ ਹੀ ਕੁਝ ਹੋਇਆ ਹੈ ਅਮਰੀਕਾ 'ਚ ਜਿੱਥੋਂ ਦੇ ਟੈਕਸਾਸ ਸੂਬੇ 'ਚ ਹੈਰਿਸ ਕਾਊਂਟੀ 'ਚ ਅੰਮ੍ਰਿਤ ਸਿੰਘ ਨਾਂਅ ਦੇ ਅੰਮ੍ਰਿਤਧਾਰੀ ਸਿੱਖ ਨੇ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਤੌਰ 'ਤੇ ਸਹੁੰ ਚੁੱਕੀ ਹੈ ।ਜਾਣਕਾਰੀ ਮੁਤਾਬਕ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।

ਹੋਰ ਵੇਖੋ:ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ

Amrit singh Amrit singh

ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤ ਸਿੰਘ ਦੇ ਸਹੁੰ ਚੁੱਕ ਸਮਾਗਮ ਦਾ ਇਤਿਹਾਸਿਕ ਦਿਨ ਸੀ,ਕਿਉਂਕਿ ਨਵੀਂ ਨੀਤੀ ਲਾਗੂ ਹੋਣ ਨਾਲ ਅੰਮ੍ਰਿਤ ਲਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਰਸਤਾ ਸਾਫ ਹੋ ਗਿਆ।

Amrit singh Amrit singh

ਨਵੀਂ ਨੀਤੀ ਦੇ ਮੁਤਾਬਕ ਹੈਰਿਸ ਕਾਊਂਟੀ ਦੇ ਲੱਗਭਗ ਸਾਰੇ ਕਾਂਸਟੇਬਲ ਦਫਤਰਾਂ ਵਿਚ ਇਨਫੋਰਸਮੈਂਟ ਅਧਿਕਾਰੀ ਵਰਦੀ ਦੇ ਨਾਲ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰ ਸਕਦੇ ਹਨ ਮਤਲਬ ਸਿੱਖ ਵੀ ਡਿਊਟੀ ਦੌਰਾਨ ਪੱਗ ਅਤੇ ਦਾੜ੍ਹੀ ਰੱਖ ਸਕਦੇ ਹਨ।ਪੰਜਾਬੀਆਂ ਨੇ ਹਰ ਖੇਤਰ 'ਚ ਆਪਣਾ ਨਾਂਅ ਚਮਕਾਇਆ ਹੈ ।ਜਿੱਥੇ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਸੇਵਾ ਭਾਵਨਾ ਨੂੰ ਬਰਕਰਾਰ ਰੱਖਿਆ ਹੈ ਉੱਥੇ ਹੀ ਹਰ ਖੇਤਰ 'ਚ ਲਗਾਤਾਰ ਮੱਲਾਂ ਮਾਰ ਰਹੇ ਹਨ ।

Related Post