ਅਮਰੀਕਾ 'ਚ ਇੱਕ ਵਾਰ ਮੁੜ ਤੋਂ ਸਿੱਖਾਂ ਦੇ ਨਾਂਅ ਦਾ ਵੱਜਿਆ ਡੰਕਾ,ਅੰਮ੍ਰਿਤ ਸਿੰਘ ਨੇ ਇਸ ਤਰ੍ਹਾਂ ਵਧਾਇਆ ਪੰਜਾਬੀਆਂ ਦਾ ਮਾਣ

written by Shaminder | January 24, 2020

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਦੀ ਬਦੌਲਤ ਵੱਖਰਾ ਮੁਕਾਮ ਹਾਸਿਲ ਕਰ ਲੈਂਦੇ ਹਨ ।ਅਜਿਹਾ ਹੀ ਕੁਝ ਹੋਇਆ ਹੈ ਅਮਰੀਕਾ 'ਚ ਜਿੱਥੋਂ ਦੇ ਟੈਕਸਾਸ ਸੂਬੇ 'ਚ ਹੈਰਿਸ ਕਾਊਂਟੀ 'ਚ ਅੰਮ੍ਰਿਤ ਸਿੰਘ ਨਾਂਅ ਦੇ ਅੰਮ੍ਰਿਤਧਾਰੀ ਸਿੱਖ ਨੇ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਤੌਰ 'ਤੇ ਸਹੁੰ ਚੁੱਕੀ ਹੈ ।ਜਾਣਕਾਰੀ ਮੁਤਾਬਕ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੋਰ ਵੇਖੋ:ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ

Amrit singh Amrit singh
ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤ ਸਿੰਘ ਦੇ ਸਹੁੰ ਚੁੱਕ ਸਮਾਗਮ ਦਾ ਇਤਿਹਾਸਿਕ ਦਿਨ ਸੀ,ਕਿਉਂਕਿ ਨਵੀਂ ਨੀਤੀ ਲਾਗੂ ਹੋਣ ਨਾਲ ਅੰਮ੍ਰਿਤ ਲਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਰਸਤਾ ਸਾਫ ਹੋ ਗਿਆ।
Amrit singh Amrit singh
ਨਵੀਂ ਨੀਤੀ ਦੇ ਮੁਤਾਬਕ ਹੈਰਿਸ ਕਾਊਂਟੀ ਦੇ ਲੱਗਭਗ ਸਾਰੇ ਕਾਂਸਟੇਬਲ ਦਫਤਰਾਂ ਵਿਚ ਇਨਫੋਰਸਮੈਂਟ ਅਧਿਕਾਰੀ ਵਰਦੀ ਦੇ ਨਾਲ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰ ਸਕਦੇ ਹਨ ਮਤਲਬ ਸਿੱਖ ਵੀ ਡਿਊਟੀ ਦੌਰਾਨ ਪੱਗ ਅਤੇ ਦਾੜ੍ਹੀ ਰੱਖ ਸਕਦੇ ਹਨ।ਪੰਜਾਬੀਆਂ ਨੇ ਹਰ ਖੇਤਰ 'ਚ ਆਪਣਾ ਨਾਂਅ ਚਮਕਾਇਆ ਹੈ ।ਜਿੱਥੇ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਸੇਵਾ ਭਾਵਨਾ ਨੂੰ ਬਰਕਰਾਰ ਰੱਖਿਆ ਹੈ ਉੱਥੇ ਹੀ ਹਰ ਖੇਤਰ 'ਚ ਲਗਾਤਾਰ ਮੱਲਾਂ ਮਾਰ ਰਹੇ ਹਨ ।

0 Comments
0

You may also like