ਅੰਮ੍ਰਿਤਾ ਰਾਓ ਨੇ 2014 'ਚ ਕਰਵਾਇਆ ਲਿਆ ਸੀ ਗੁਪਤ ਵਿਆਹ, ਜਿਸ ਦਾ ਹੁਣ ਹੋਇਆ ਖੁਲਾਸਾ, ਦੇਖੋ ਇਹ ਵੀਡੀਓ
Lajwinder kaur
March 10th 2022 01:24 PM --
Updated:
March 10th 2022 01:26 PM
ਬਾਲੀਵੁੱਡ ਫ਼ਿਲਮ ‘ਵਿਵਾਹ’ ਫੇਮ ਅਦਾਕਾਰਾ ਅੰਮ੍ਰਿਤਾ ਰਾਓ ਹੁਣ ਤੱਕ ਇਹ ਜਾਣਿਆ ਜਾਂਦਾ ਸੀ ਕਿ ਅੰਮ੍ਰਿਤਾ ਰਾਓ ਅਤੇ ਆਰ ਜੇ ਅਨਮੋਲ ਨੇ 7 ਸਾਲ ਤੱਕ ਸੀਕ੍ਰੇਟ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ 2016 ਵਿੱਚ ਵਿਆਹ ਕਰ ਲਿਆ ਸੀ। ਅੰਮ੍ਰਿਤਾ ਰਾਓ ਹਮੇਸ਼ਾ ਤੋਂ ਇਹੀ ਗੱਲ ਆਖਦੀ ਰਹੀ ਹੈ। ਹਾਲਾਂਕਿ, ਹੁਣ ਉਹ ਆਪਣੀ ਨਵੀਂ ਵੀਡੀਓ ਵਿੱਚ ਆਰ ਜੇ ਅਨਮੋਲ ਨਾਲ ਆਪਣੇ ਰਿਸ਼ਤੇ ਬਾਰੇ ਬਹੁਤ ਕੁਝ ਹੋਰ ਨਵੇਂ ਖੁਲਾਸੇ ਕੀਤੇ ਨੇ। ਜਿਸ ਬਾਰੇ ਉਸਦੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਪਤਾ ਨਹੀਂ ਹੈ। ਆਪਣੀ ਟ੍ਰੈਂਡਿੰਗ ਯੂਟਿਊਬ ਸੀਰੀਜ਼- 'ਕਪਲ ਆਫ ਥਿੰਗਜ਼' ਦੇ ਹਾਲ ਹੀ ਦੇ ਐਪੀਸੋਡ 'ਚ ਇਸ ਜੋੜੇ ਨੇ ਨਵਾਂ ਧਮਾਕਾ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅੰਮ੍ਰਿਤਾ ਅਤੇ ਅਨਮੋਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 2016 ਵਿੱਚ ਦੁਨੀਆ ਨੂੰ ਆਪਣੇ ਵਿਆਹ ਦਾ ਐਲਾਨ ਕਰਨ ਤੋਂ ਪਹਿਲਾਂ ਹੀ 2 ਸਾਲ ਪਹਿਲਾਂ 2014 ਵਿੱਚ ਇੱਕ 'ਗੁਪਤ ਵਿਆਹ' ਕੀਤਾ ਸੀ (Amrita Rao , RJ Anmol )।