
ਬਾਲੀਵੁੱਡ ਫ਼ਿਲਮ ‘ਵਿਵਾਹ’ ਫੇਮ ਅਦਾਕਾਰਾ ਅੰਮ੍ਰਿਤਾ ਰਾਓ ਹੁਣ ਤੱਕ ਇਹ ਜਾਣਿਆ ਜਾਂਦਾ ਸੀ ਕਿ ਅੰਮ੍ਰਿਤਾ ਰਾਓ ਅਤੇ ਆਰ ਜੇ ਅਨਮੋਲ ਨੇ 7 ਸਾਲ ਤੱਕ ਸੀਕ੍ਰੇਟ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ 2016 ਵਿੱਚ ਵਿਆਹ ਕਰ ਲਿਆ ਸੀ। ਅੰਮ੍ਰਿਤਾ ਰਾਓ ਹਮੇਸ਼ਾ ਤੋਂ ਇਹੀ ਗੱਲ ਆਖਦੀ ਰਹੀ ਹੈ। ਹਾਲਾਂਕਿ, ਹੁਣ ਉਹ ਆਪਣੀ ਨਵੀਂ ਵੀਡੀਓ ਵਿੱਚ ਆਰ ਜੇ ਅਨਮੋਲ ਨਾਲ ਆਪਣੇ ਰਿਸ਼ਤੇ ਬਾਰੇ ਬਹੁਤ ਕੁਝ ਹੋਰ ਨਵੇਂ ਖੁਲਾਸੇ ਕੀਤੇ ਨੇ। ਜਿਸ ਬਾਰੇ ਉਸਦੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਪਤਾ ਨਹੀਂ ਹੈ। ਆਪਣੀ ਟ੍ਰੈਂਡਿੰਗ ਯੂਟਿਊਬ ਸੀਰੀਜ਼- 'ਕਪਲ ਆਫ ਥਿੰਗਜ਼' ਦੇ ਹਾਲ ਹੀ ਦੇ ਐਪੀਸੋਡ 'ਚ ਇਸ ਜੋੜੇ ਨੇ ਨਵਾਂ ਧਮਾਕਾ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅੰਮ੍ਰਿਤਾ ਅਤੇ ਅਨਮੋਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 2016 ਵਿੱਚ ਦੁਨੀਆ ਨੂੰ ਆਪਣੇ ਵਿਆਹ ਦਾ ਐਲਾਨ ਕਰਨ ਤੋਂ ਪਹਿਲਾਂ ਹੀ 2 ਸਾਲ ਪਹਿਲਾਂ 2014 ਵਿੱਚ ਇੱਕ 'ਗੁਪਤ ਵਿਆਹ' ਕੀਤਾ ਸੀ (Amrita Rao , RJ Anmol )।

ਇਸ ਵੀਡੀਓ ‘ਚ ਜੋੜੇ ਨੇ ਸਾਂਝਾ ਕੀਤਾ ਕਿ 2014 'ਚ 'ਸੀਕ੍ਰੇਟ ਮੈਰਿਜ' ਸਾਡੇ ਲਈ ਬਹੁਤ ਰੋਮਾਂਚਕ ਸੀ। ਇਸਦੀ ਯੋਜਨਾ ਬਣਾਉਣਾ ਅਤੇ ਇਸਨੂੰ ਕਰਨਾ ਇੱਕ ਥ੍ਰਿਲਰ ਵਾਂਗ ਸੀ। 'ਕਪਲ ਆਫ ਥਿੰਗਜ਼' ਦੇ ਅਗਲੇ ਐਪੀਸੋਡ ਵਿੱਚ, ਅਸੀਂ ਉਸੇ ਉਤਸ਼ਾਹ ਵਿੱਚੋਂ ਲੰਘ ਰਹੇ ਹਾਂ । ਉਹ ਆਪਣੇ ਪ੍ਰਸ਼ੰਸਕਾਂ ਨੂੰ ਅਗਲੇ ਐਪੀਸੋਡ ਵਿੱਚ ਆਪਣੇ ਗੁਪਤ ਵਿਆਹ ਨੂੰ ਦੇਖਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਸ਼ੇਅਰ ਕੀਤੀ ਆਪਣੇ 'ਬੇਬੀ ਰੂਮ' ਦੀ ਫੋਟੋ, ਕਾਫੀ ਖੁਸ਼ ਨਜ਼ਰ ਆਈ ਅਦਾਕਾਰਾ

ਹਾਲ ਹੀ ਵਿੱਚ ਅੰਮ੍ਰਿਤਾ ਰਾਓ ਅਤੇ ਪਤੀ ਆਰ ਜੇ ਅਨਮੋਲ ਨੇ ਆਪਣੇ ਸ਼ੋਅ ਕਪਲ ਆਫ ਥਿੰਗਜ਼ ਦੇ ਇੱਕ ਐਪੀਸੋਡ ਵਿੱਚ ਖੁਲਾਸਾ ਕੀਤਾ ਸੀ ਕਿ ਅੰਮ੍ਰਿਤਾ ਰਾਓ ਨੇ ਯਸ਼ਰਾਜ ਫਿਲਮਜ਼ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਮੁਤਾਬਕ ਯਸ਼ਰਾਜ ਫਿਲਮਜ਼ ਨੇ ਉਨ੍ਹਾਂ ਨੂੰ 'ਨੀਲ ਐਂਡ ਨਿੱਕੀ' ਅਤੇ 'ਬਚਨਾ ਏ ਹਸੀਨੋ' ਦੋਵੇਂ ਫਿਲਮਾਂ ਆਫਰ ਕੀਤੀਆਂ ਸਨ। ਪਰ ਅੰਮ੍ਰਿਤਾ ਰਾਓ ਨੇ ਇਨ੍ਹਾਂ ਵਿੱਚੋਂ ਇੱਕ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕਿਸਿੰਗ ਸੀਨ ਤੋਂ ਸਹਿਜ ਨਹੀਂ ਸੀ। ਹੁਣ ਇਸ ਸ਼ੋਅ ਦੇ ਅਗਲੇ ਐਪੀਸੋਡ ‘ਚ ਦੋਵੇਂ ਕਲਾਕਾਰ ਆਪਣੇ 'ਸੀਕ੍ਰੇਟ ਮੈਰਿਜ' ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਣਗੇ। ਦੱਸ ਦਈਏ ਆਰ ਜੇ ਅਨਮੋਲ ਨੇ ਅੰਮ੍ਰਿਤ ਰਾਓ ਨੂੰ ਆਪਣੇ ਰੇਡੀਓ ਸ਼ੋਅ ‘ਚ ਲਾਈਵ ਪ੍ਰਪੋਜ਼ ਕੀਤਾ ਸੀ। ਦੱਸ ਦਈਏ ਦੋਵੇਂ ਸਾਲ 2020 ‘ਚ ਇੱਕ ਪੁੱਤਰ ਦੇ ਮਾਪੇ ਬਣੇ, ਜਿਸ ਦਾ ਨਾਂ ਵੀਰ ਹੈ।