ਅੰਗਦ ਬੇਦੀ ਨੇ ਸਾਂਝਾ ਕੀਤਾ ਦਾਦੇ-ਪੋਤੇ ਦਾ ਦਿਲ ਨੂੰ ਛੂਹ ਜਾਣ ਵਾਲਾ ਇਹ ਵੀਡੀਓ

By  Lajwinder kaur April 4th 2022 01:55 PM -- Updated: April 4th 2022 02:43 PM

ਬਾਲੀਵੁੱਡ ਐਕਟਰ ਅੰਗਦ ਬੇਦੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਉਹ ਇੰਸਟਾ ਲਾਈਵ ਉੱਤੇ ਜਾ ਕੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਪੁੱਤਰ Guriq Singh Dhupia Bedi ਦੇ ਛੇ ਮਹੀਨੇ ਪੂਰੇ ਕਰਨ ਮੌਕੇ ਉੱਤੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ

angad bedi with father Bishan Singh Bedi bedi

ਇਸ ਵੀਡੀਓ 'ਚ ਗੁਰੀਕ ਆਪਣੇ ਦਾਦੇ ਯਾਨੀਕਿ ਬਿਸ਼ਨ ਸਿੰਘ ਬੇਦੀ ਦੇ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਬਿਸ਼ਨ ਸਿੰਘ ਬੇਦੀ ਆਪਣੇ ਪੋਤੇ ਉੱਤੇ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਖੁਦ ਅੰਗਦ ਬੇਦੀ ਵੀ ਆਪਣੀ ਧੀ ਮੇਹਰ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ ਦਿਲਜੀਤ ਦੋਸਾਂਝ ਦਾ 'ਧਿਆਨ ਧਰ ਮਹਿਸੂਸ ਕਰ' ਗੀਤ। ਪ੍ਰਸ਼ੰਸਕਾਂ ਨੂੰ ਇਸ ਵੀਡੀਓ ਚ ਦਾਦੇ ਪੋਤੇ ਦਾ ਕਿਊਟ ਜਿਹਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Guriq Bishan singh bedi!!!!Happy 6 months ਪੁੱਤਰਾ!!! Tere dade di kamaai tenu lage!!! ਚੰਗਾ ਇਨਸਾਨ ਬਣੀ ਬਸ...ਆਪਣੇ ਦਾਦੇ ਵਰਗਾ ❤️ ਵਾਹਿਗੁਰੂ’। ਹਰ ਕੋਈ ਪਰਿਵਾਰਕ ਕਦਰਾਂ ਕੀਮਤਾਂ ਨੂੰ ਬਿਆਨ ਕਰਦੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ।

neha angad bedi

ਹੋਰ ਪੜ੍ਹੋ : ਬੇਟੇ ਸਿਕੰਦਰ ਦੀ ਗੋਦੀ 'ਚ ਬੈਠੀ ਨਜ਼ਰ ਆਈ ਕਿਰਨ ਖੇਰ, ਮਾਂ-ਪੁੱਤ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਜੇ ਗੱਲ ਕਰੀਏ ਅੰਗਦ ਬੇਦੀ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੇ ਨਾਮੀ ਐਕਟਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਦੱਸ ਦਈਏ ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਦੱਸ ਦਈਏ ਦੋਵੇਂ ਪਿਛਲੇ ਸਾਲ ਦੂਜੀ ਵਾਰ ਮਾਪੇ ਬਣੇ ਸੀ। ਨੇਹਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਦੋਵਾਂ ਜਣੇ ਇੱਕ ਧੀ ਦੇ ਮਾਪੇ ਨੇ, ਜਿਸ ਦਾ ਨਾਮ ਮੇਹਰ ਬੇਦੀ ਹੈ।

 

 

View this post on Instagram

 

A post shared by ANGAD BEDI (@angadbedi)

Related Post