ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ
ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ 2 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਕਪਿਲ ਸ਼ਰਮਾ ਦੇ ਜਨਮਦਿਨ ਦੀ ਪਾਰਟੀ 'ਚ ਉਨ੍ਹਾਂ ਦੀ ਮਾਂ, ਪਤਨੀ ਗਿੰਨੀ ਚਤਰਥ, ਬੇਟੀ ਅਨਾਇਰਾ, ਕੁਝ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ। ਪ੍ਰਸ਼ੰਸਕ ਇਹ ਜਾਣਨ ਲਈ ਕਾਫੀ ਉਤਸ਼ਾਹਿਤ ਸਨ ਕਿ ਕਪਿਲ ਸ਼ਰਮਾ ਨੇ ਆਪਣਾ ਜਨਮਦਿਨ ਕਿਵੇਂ ਮਨਾਇਆ ਅਤੇ ਹੁਣ ਕਪਿਲ ਦੀ ਜਨਮਦਿਨ ਪਾਰਟੀ ਦੀਆਂ ਕੁਝ ਅੰਦਰੂਨੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਤੁਸੀਂ ਕਪਿਲ ਨੂੰ ਕੂਲ ਅੰਦਾਜ਼ 'ਚ ਡਾਂਸ ਕਰਦੇ ਦੇਖ ਸਕਦੇ ਹੋ। ਕਪਿਲ ਸ਼ਰਮਾ ਨੇ ਆਪਣਾ ਬਰਥਡੇਅ Himachal Pradesh ਦੀਆਂ ਖ਼ੂਬਸੂਰਤ ਵਾਦੀਆਂ 'ਚ ਸੈਲੀਬ੍ਰੇਟ ਕੀਤਾ।
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਦਾ ਅਦਾ ਕੀਤਾ ਸ਼ੁਕਰਾਨਾ

ਇਨ੍ਹਾਂ ਵਾਇਰਲ ਹੋਈ ਵੀਡੀਓਜ਼ ਤੇ ਤਸਵੀਰਾਂ 'ਚ ਕਪਿਲ ਸ਼ਰਮਾ ਦਾ ਦੋ ਲੇਅਰ ਵਾਲਾ ਕੇਕ ਅਤੇ ਖੂਬਸੂਰਤ ਸਜਾਵਟ ਵੀ ਦੇਖੀ ਜਾ ਸਕਦੀ ਹੈ। ਸਾਰੇ ਪ੍ਰਸ਼ੰਸਕ ਇਸ ਗੱਲ ਤੋਂ ਜਾਣੂ ਹਨ ਕਿ ਕਪਿਲ ਸ਼ਰਮਾ ਸੰਗੀਤ ਨੂੰ ਕਿੰਨਾ ਪਿਆਰ ਕਰਦੇ ਹਨ। ਕਪਿਲ ਸ਼ਰਮਾ ਕਦੇ ਵੀ ਗਾਉਣ ਦਾ ਮੌਕਾ ਨਹੀਂ ਛੱਡਦੇ । ਜਿਸ ਕਰਕੇ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਚ ਜੰਮ ਕੇ ਗੀਤ ਗਾਏ ਅਤੇ ਖੂਬ ਡਾਂਸ ਕੀਤਾ ਗਿਆ ਹੈ। ਕਪਿਲ ਸ਼ਰਮਾ ਖੁਦ ਵੀ ਮਿਊਜ਼ੀਕਲ ਬੀਟ 'ਤੇ ਡਾਂਸ ਕਰਦੇ ਨਜ਼ਰ ਆਏ, ਤੇ ਮਾਇਕ ਲੈ ਕੇ ਸੁਰ ‘ਚ ਸੁਰ ਮਿਲਾਉਂਦੇ ਨਜ਼ਰ ਆਏ । ਕਪਿਲ ਸ਼ਰਮਾ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਕਾਮੇਡੀ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਉਸ ਦੀ ਕਾਮਿਕ ਟਾਈਮਿੰਗ ਅਤੇ ਸ਼ੋਅ ਦੇ ਦੀਵਾਨੇ ਹਨ। ਬਹੁਤ ਜਲਦ ਉਹ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣਗੇ। ਪਿੱਛੇ ਜਿਹੇ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਓਡੀਸ਼ਾ ਚ ਪੂਰੀ ਕਰਕੇ ਆਏ ਨੇ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
