ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Written by  Lajwinder kaur   |  April 03rd 2022 07:27 PM  |  Updated: April 03rd 2022 07:27 PM

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ 'ਚ ਹੈ । ਦਰਸ਼ਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਭਾਰਤੀ ਸਿੰਘ ਵੱਲੋਂ ਗੁੱਡਨਿਊਜ਼ ਦਾ ਇੰਤਜ਼ਾਰ ਕਰ ਰਹੇ ਸਨ। ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਮਾਂ ਬਣ ਗਈ ਹੈ। ਹਾਲ ਹੀ 'ਚ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਖਬਰ ਖੁਦ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਦੇ ਪ੍ਰਸ਼ੰਸਕ ਇਸ ਖਬਰ ਨੂੰ ਸੁਣ ਕੇ ਕਾਫੀ ਉਤਸ਼ਾਹਿਤ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ। ਭਾਰਤੀ ਦੀ ਪੋਸਟ 'ਤੇ ਉੱਤੇ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

bhati singh showing her kid name

ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਭਾਰਤੀ ਤੇ ਹਰਸ਼ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਪੈਸ਼ਨ ਚ ਦੱਸਿਆ ਹੈ ਕਿ ਮੁੰਡਾ ਹੋਇਆ ਹੈ। ਸ਼ੇਅਰ ਕੀਤੀ ਪੋਸਟ 'ਤੇ ਟੀਵੀ ਐਕਟਰ ਅਰਜੁਨ ਬਿਜਲਾਨੀ, ਜੈ ਭਾਨੁਸ਼ਾਲੀ, ਮਾਹੀ ਵਿਜ, ਵਿਸ਼ਾਲ ਸਿੰਘ ਦੇ ਨਾਲ-ਨਾਲ ਸੈਲੇਬਸ ਅਤੇ ਪ੍ਰਸ਼ੰਸਕ ਇਸ ਜੋੜੀ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ।

Bharti Singh shares delightful pictures from latest maternity shoot Image Source: Instagram

ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਆਪਣੀ ਪੂਰੀ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਨੇ ਕੰਮ ਕੀਤਾ ਹੈ। ਕੁਝ ਦਿਨ ਪਹਿਲਾਂ  ਹੀ ਉਨ੍ਹਾਂ ਨੇ ਕੰਮ ਤੋਂ ਬ੍ਰੇਕ ਲਈ ਹੈ।  ਉਹ ਇੱਕ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਸਨ। ਪ੍ਰਸ਼ੰਸਕ ਉਸ ਦੇ ਅੰਦਾਜ਼ ਅਤੇ ਹੌਂਸਲੇ ਦੀ ਤਾਰੀਫ ਕਰਦੇ ਨਹੀਂ ਥੱਕਦੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network