Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

written by Lajwinder kaur | April 03, 2022

Lock Upp: ਅੰਕਿਤਾ ਲੋਖੰਡੇ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਬੁਆਏਫ੍ਰੈਂਡ ਵਿੱਕੀ ਜੈਨ ਦੇ ਨਾਲ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਹਰ ਕਿਸੇ ਨੂੰ ਹੁਣ ਅੰਕਿਤਾ ਤੋਂ ਗੁੱਡਨਿਊਜ਼ ਦੀ ਉਡੀਕ ਹੈ। ਮਣੀਕਰਨਿਕਾ ਫੇਮ ਅਦਾਕਾਰਾ ਅੰਕਿਤਾ ਲੋਖੰਡੇ ਨੇ ਰਿਐਲਿਟੀ ਸ਼ੋਅ 'ਲਾਕਅੱਪ' 'ਚ ਖੁਲਾਸਾ ਕੀਤਾ ਕਿ ਉਹ ਗਰਭਵਤੀ ਹੈ।

ਹੋਰ ਪੜ੍ਹੋ :ਹਰਭਜਨ ਮਾਨ ਤੇ ਹਰਮਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Is Ankita Lokhande pregnant? Here's what she said on Kangana Ranaut's show Lock Upp

ਅੰਕਿਤਾ ਲੋਖੰਡੇ ਦੇ ਇਸ ਖੁਲਾਸੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਕੁਝ ਹੀ ਸਕਿੰਟਾਂ ਵਿੱਚ ਅੰਕਿਤਾ ਨੇ ਕਿਹਾ ਕਿ ਉਹ ਅਸਲ ਵਿੱਚ ਸਭ ਨੂੰ ਅਪ੍ਰੈਲ ਫੂਲ ਬਣਾ ਰਹੀ ਹੈ। ਸ਼ਨੀਵਾਰ ਦੇ ਐਪੀਸੋਡ 'ਚ ਅੰਕਿਤਾ ਲੋਖੰਡੇ ਕੰਗਨਾ ਰਣੌਤ ਦੇ ਸ਼ੋਅ ਲਾਕਅੱਪ 'ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ। ਕੰਗਨਾ ਰਣੌਤ ਨੇ ਇੱਥੇ ਅੰਕਿਤਾ ਲੋਖੰਡੇ ਨੂੰ ਆਪਣੀ ਜ਼ਿੰਦਗੀ ਦੇ ਕੁਝ ਰਾਜ਼ ਦੱਸਣ ਲਈ ਕਿਹਾ।

Is Ankita Lokhande pregnant? Here's what she said on Kangana Ranaut's show Lock Upp

ਇਸ 'ਤੇ ਅਦਾਕਾਰਾ ਅੰਕਿਤਾ ਨੇ ਕਿਹਾ ਕਿ ਉਹ ਇੱਕ ਖੁੱਲੀ ਕਿਤਾਬ ਹੈ ਅਤੇ ਉਸ ਕੋਲ ਅਜਿਹਾ ਕੋਈ ਰਾਜ਼ ਨਹੀਂ ਹੈ। ਹਾਲਾਂਕਿ ਇਸ 'ਤੇ ਸ਼ੋਅ ਦੀ ਹੋਸਟ ਕੰਗਨਾ ਰਣੌਤ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੋਅ ਦੀ ਅਜਿਹੀ ਪਰੰਪਰਾ ਹੈ ਕਿ ਇੱਥੇ ਆਉਣ ਵਾਲਾ ਆਪਣਾ ਕੋਈ ਨਾ ਕੋਈ ਰਾਜ਼ ਦੱਸਦਾ ਹੈ। ਇਸ 'ਤੇ ਅੰਕਿਤਾ ਲੋਖੰਡੇ ਨੇ ਇਕ ਪਲ ਲਈ ਰੁਕ ਕੇ ਕਿਹਾ, 'ਠੀਕ ਹੈ, ਵਿੱਕੀ ਨੂੰ ਵੀ ਇਸ ਗੱਲ ਦਾ ਅਜੇ ਪਤਾ ਨਹੀਂ ਹੈ, ਤੁਸੀਂ ਲੋਕ ਮੈਨੂੰ ਸ਼ੁਭਕਾਮਨਾਵਾਂ ਦੇ ਸਕਦੇ ਹੋ, ਮੈਂ ਗਰਭਵਤੀ ਹਾਂ।'

ਹੋਰ ਪੜ੍ਹੋ : ਐਕਸੀਡੈਂਟ ਤੋਂ ਬਾਅਦ ਜਖ਼ਮੀ ਮਲਾਇਕਾ ਅਰੋੜਾ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇੱਕ ਸਕਿੰਟ ਬਾਅਦ ਅੰਕਿਤਾ ਹੱਸਣ ਲੱਗ ਪਈ ਅਤੇ ਕਹਿਣ ਲੱਗੀ, 'ਅਪ੍ਰੈਲ ਫੂਲ ਬਣਾਇਆ ਹੈ।' ਇਸ 'ਤੇ ਕੰਗਨਾ ਰਣੌਤ ਨੇ ਕਿਹਾ, 'ਪਹਿਲੀ ਅਪ੍ਰੈਲ ਅੱਜ ਨਹੀਂ ਹੈ।' ਬਾਅਦ ਵਿੱਚ ਕੰਗਨਾ ਰਣੌਤ ਨੇ ਅੰਕਿਤਾ ਲੋਖੰਡੇ ਨੂੰ ਅਲਵਿਦਾ ਕਿਹਾ ਅਤੇ ਕਿਹਾ ਕਿ ਉਹ ਪ੍ਰਾਰਥਨਾ ਕਰੇਗੀ ਕਿ ਉਸਦਾ ਝੂਠਾ ਰਾਜ਼ ਜਲਦੀ ਸੱਚ ਹੋ ਜਾਵੇ। ਜਿਸ 'ਤੇ ਅੰਕਿਤਾ ਲੋਖੰਡੇ ਨੇ ਕੰਗਨਾ ਰਣੌਤ ਵੱਲ ਦੇਖਿਆ ਅਤੇ ਕਿਹਾ, 'ਇਹ ਜਲਦੀ ਹੀ ਹੋਵੇਗਾ।'

 

You may also like