ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

written by Lajwinder kaur | April 03, 2022

ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਆਉਣ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’  (Saunkan Saunkne) ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਫ਼ਿਲਮ ‘ਚ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਜੋ ਕਿ ਐਮੀ ਵਿਰਕ ਦੀ ਘਰਵਾਲੀਆਂ ਦੀ ਭੂਮਿਕਾ ‘ਚ ਨਜ਼ਰ ਆਉਣਗੀਆਂ।

ਹੋਰ ਪੜ੍ਹੋ : IPL 2022: ਮੈਚ ਦੌਰਾਨ ਕੈਮਰਾਮੈਨ ਨੇ ਦਿਖਾਇਆ 'ਕਿੱਸਾ ਕਿਸ ਦਾ', ਵਾਇਰਲ ਹੋ ਰਹੇ ਨੇ ਮੀਮਜ਼

ammy virk saunkan saunkne teaser out now

ਇੱਕ ਮਿੰਟ 15 ਸੈਕਿੰਡ ਦਾ ਸ਼ਾਨਦਾਰ ਟੀਜ਼ਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਟੀਜ਼ਰ ਦੀ ਸ਼ੁਰੂਆਤ ‘ਚ ਐਮੀ ਵਿਰਕ ਆਪਣੇ ਪਰਿਵਾਰ ਦੇ ਨਾਲ ਪੰਚਾਇਤ ਲਗਾ ਕੇ ਬੈਠੇ ਹੋਏ ਨਜ਼ਰ ਆ ਰਹੇ ਨੇ ਅਤੇ ਆਪਣੀ ਵਹੁਟੀਆਂ ਦੀਆਂ ਸ਼ਿਕਾਇਤਾਂ ਸੁਣਦੇ ਦਿਖਾਈ ਦੇ ਰਹੇ ਹਨ। ਸੁਰਗੁਣ ਮਹਿਤਾ ਕਹਿੰਦੀ ਹੈ ਕਿ ਮੈਂ ਆਪਣੀ ਛੋਟੀ ਭੈਣ ਵਿਆਹ ਕੇ ਲਿਆਂਦੀ ਸੀ, ਪਰ ਇਹ ਤਾਂ ਮੇਰੇ ਘਰ ਦੇ ਨਾਲ ਮੇਰਾ ਘਰ ਵਾਲਾ ਵੀ ਦੱਬਣ ਨੂੰ ਫਿਰਦੀ ਏ। ਉੱਧਰ ਨਿਮਰਤ ਖਹਿਰਾ ਵੀ ਪੂਰੇ ਤੱਤੇ ਸੁਭਾਅ ‘ਚ ਨਜ਼ਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਸੋਚਿਆ ਸੀ ਕਿ ਮੇਰੀ ਵੱਡੀ ਭੈਣ, ਮਾਂਵਾ ਵਰਗੀ ਹੋਵੇਗੀ ਤੇ ਮੇਰਾ ਖਿਆਲ ਰੱਖੇਗੀ, ਪਰ ਤੂੰ ਤਾਂ ਮੇਰਾ ਘਰ ਹੀ ਦੱਬਣ ਆ ਗਈ। ਇਸ ਤਰ੍ਹਾਂ ਦੋਵਾਂ ਵਹੁਟੀਆਂ ‘ਚ ਫਸੇ ਨਜ਼ਰ ਆ ਰਹੇ ਨੇ ਐਮੀ ਵਿਰਕ । ਇਸ ਤਰ੍ਹਾਂ ਦੋ ਭੈਣ ਇੱਕ ਦੂਜੇ ਦੀਆਂ ਸੌਂਕਣਾਂ ਬਣ ਜਾਂਦੀਆਂ ਨੇ।

sargun mehta and nimrat khaira

ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੱਚੇ ਲਈ ਪ੍ਰਸ਼ੰਸਕਾਂ ਨੇ ਸੁਝਾਏ ਅਜਿਹੇ ਨਾਮ, ਸੁਣ ਕੇ ਹੱਸ-ਹੱਸ ਹੋ ਜਾਓਗੇ ਲੋਟ-ਪੋਟ

ਦੱਸਣਯੋਗ ਹੈ ਕਿ ‘ਸੌਂਕਣ ਸੌਂਕਣੇ’ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਇਹ ਫ਼ਿਲਮ  13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

You may also like