ਭਾਰਤੀ ਸਿੰਘ ਦੇ ਬੱਚੇ ਲਈ ਪ੍ਰਸ਼ੰਸਕਾਂ ਨੇ ਸੁਝਾਏ ਅਜਿਹੇ ਨਾਮ, ਸੁਣ ਕੇ ਹੱਸ-ਹੱਸ ਹੋ ਜਾਓਗੇ ਲੋਟ-ਪੋਟ

written by Lajwinder kaur | April 03, 2022

ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਆਉਣ ਵਾਲੇ ਦਿਲਾਂ ਚ ਉਹ ਕਦੇ ਵੀ ਗੁੱਡ ਨਿਊਜ਼ ਦੇ ਸਕਦੀ ਹੈ। ਭਾਰਤੀ ਸਿੰਘ ਨੇ ਡਿਲੀਵਰੀ ਡੇਟ ਨੇੜੇ ਆਉਂਦੀ ਦੇਖ ਕੇ ਕੰਮ ਤੋਂ ਬ੍ਰੇਕ ਲੈ ਲਿਆ ਹੈ । ਹਾਲ ਹੀ ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣਾ ਇੱਕ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ 'ਚ ਉਸ ਨੇ ਦੱਸਿਆ ਹੈ ਕਿ ਡਿਲੀਵਰੀ ਤੋਂ ਪਹਿਲਾਂ ਲੋਕਾਂ ਨੇ ਉਸ ਦੇ ਬੱਚੇ ਲਈ ਕਿਹੜੇ-ਕਿਹੜੇ ਨਾਂ ਸੁਝਾਏ ਹਨ।

News of Bharti Singh welcoming a baby girl is FAKE! Image Source: Instagram

ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਹਰਸ਼ ਪਤਨੀ ਭਾਰਤੀ ਨੂੰ ਕਹਿੰਦੇ ਹਨ, 'ਤੁਸੀਂ ਅਜੇ ਤੱਕ ਬੱਚੇ ਦਾ ਨਾਂ ਨਹੀਂ ਸੋਚਿਆ ਹੈ'। ਇਸ 'ਤੇ ਉਹ ਕਹਿੰਦੀ ਹੈ, 'ਇੱਥੇ ਦੇਖੋ, ਲੋਕਾਂ ਨੇ ਬਹੁਤ ਸਾਰੇ ਨਾਮ ਸੁਝਾਏ ਹਨ'। ਇਸ ਤੋਂ ਬਾਅਦ ਉਹ ਪਰਚੀਆਂ 'ਤੇ ਲਿਖੇ ਨਾਂ ਪੜ੍ਹਣ ਲੱਗਦੀ ਹੈ। ਉਹ ਪਹਿਲੀ ਪਰਚੀ ਪੜ੍ਹਦੀ ਹੈ ਅਤੇ ਕਹਿੰਦੀ ਹੈ, 'ਯੇ ਦੇਖੋ ਪਹਿਲਾ ਨਾਮ ਹੈ-ਪੱਪੂ'। ਉਹ ਉੱਚੀ-ਉੱਚੀ ਹੱਸਣ ਲੱਗਦੀ ਹੈ।

Bharti singh image From instagram

ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਹੋਇਆ ਰਿਲੀਜ਼

ਇਸ ਤੋਂ ਬਾਅਦ ਹਰਸ਼ ਲਿੰਬਾਚੀਆ ਨੇ ਦੂਜੀ ਪਰਚੀ ਪੜ੍ਹੀ, ਜਿਸ 'ਤੇ ਲਿਖਿਆ ਹੈ, 'ਟੌਮੀ'। ਇਸ 'ਤੇ ਭਾਰਤੀ ਕਹਿੰਦੀ ਹੈ ਸਾਡੇ ਕੋਲ ਬੱਚਾ ਆ ਰਿਹਾ ਹੈ, ਕੁੱਤਾ ਨਹੀਂ। ਇਸ ਤਰ੍ਹਾਂ ਪ੍ਰਸ਼ੰਸਕਾਂ ਨੇ ਭਾਰਤੀ ਅਤੇ ਹਰਸ਼ ਨੂੰ ਮਜ਼ਾਕੀਆ ਨਾਂ ਸੁਝਾਏ ਹਨ। ਜਿਸ ਨੂੰ ਸੁਣ ਕੇ ਹਰ ਕੋਈ ਹੱਸੇਗਾ। ਇਸ ਤੋਂ ਇਲਾਵਾ ਇੱਕ ਪਰਚੀ ਉੱਤੇ ਪੰਜਾਬੀ ਗਾਇਕ ਦਾ ਨਾਂਮ ਵੀ ਸੁਣਨ ਨੂੰ ਮਿਲਿਆ । ਹਾਲ ਹੀ 'ਚ ਭਾਰਤੀ ਸਿੰਘ ਨੇ ਦੱਸਿਆ ਕਿ ਉਹ ਕੰਮ ਤੋਂ ਬ੍ਰੇਕ ਲੈ ਰਹੀ ਹੈ। ਭਾਰਤੀ ਸਿੰਘ ਦਾ ਇਹ ਵੀਡੀਓ ਵੱਖ ਪੇਜ਼ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

 

You may also like