ਕਪਿਲ ਸ਼ਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਦਾ ਅਦਾ ਕੀਤਾ ਸ਼ੁਕਰਾਨਾ

written by Lajwinder kaur | April 04, 2022

ਕਾਮੇਡੀ ਕਿੰਗ ਕਪਿਲਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ 2 ਅਪ੍ਰੈਲ ਨੂੰ ਉਨ੍ਹਾਂ ਦਾ ਬਰਥਡੇਅ ਸੀ।

ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ, ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

kapil sharma at golden temple

ਕਪਿਲ ਸ਼ਰਮਾ ਨੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਤਿਨਾਮ ਸ੍ਰੀ ਵਾਹਿਗੁਰੂ ...ਦਰਬਾਰ ਸਾਹਿਬ ਤੋਂ ਆਸ਼ੀਰਵਾਦ #amritsar #darbarsahib #punjab #gratitude’। ਇਸ ਪੋਸਟ ਉੱਤੇ ਨਾਮੀ ਹਸਤੀਆਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕ ਵੀ ਕਮੈਂਟ ਬਾਕਸ ‘ਚ ਵਾਹਿਗੁਰੂ ਜੀ ਲਿਖ ਰਹੇ ਹਨ। ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਹਰਭਜਨ ਮਾਨ ਤੇ ਹਰਮਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ

kapil sharma shared first photo shoot of his son

ਤੁਹਾਨੂੰ ਦੱਸ ਦੇਈਏ ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਕਪਿਲ ਦੇ ਪਿਤਾ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ। ਕਪਿਲ ਦੇ ਪਿਤਾ ਦੀ ਸਾਲ 2004 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਜਿਸ ਕਰਕੇ ਕਪਿਲ ਸ਼ਰਮਾ ਨੇ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਦੇਖੇ । ਪਰ ਟੀਵੀ ਦੇ ਇੱਕ ਕਾਮੇਡੀ ਰਿਆਲਟੀ ਸ਼ੋਅ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ, ਇਸ ਕਾਮੇਡੀ ਸ਼ੋਅ ਨੂੰ ਉਨ੍ਹਾਂ ਨੇ ਜਿੱਤਿਆ । ਆਪਣੀ ਲਗਾਨ ਤੇ ਸਖਤ ਮਿਹਨਤ ਦੇ ਨਾਲ ਉਨ੍ਹਾਂ ਨੇ ਮਨੋਰੰਜਨ ਇੰਡਸਟਰੀ ‘ਚ ਆਪਣਾ ਨਾਂਅ ਬਣਾਇਆ ਹੈ। ਉਹ ਖ਼ੁਦ ਦਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵੀ ਚਲਾਉਂਦੇ ਹਨ। ਜਿਸ ਚ ਹਰ ਬਾਲੀਵੁੱਡ ਐਕਟਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਜ਼ਰੂਰ ਹਾਜ਼ਰੀ ਲਗਾਉਂਦਾ ਹੈ। ਸਾਲ 2018 ‘ਚ ਉਨ੍ਹਾਂ ਦਾ ਵਿਆਹ ਗਿੰਨੀ ਚਤਰਥ ਦੇ ਨਾਲ ਹੋਇਆ । ਕਪਿਲ ਤੇ ਗਿੰਨੀ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ।

 

View this post on Instagram

 

A post shared by Kapil Sharma (@kapilsharma)

 

 

You may also like