ਕਪੂਰ ਖਾਨਦਾਨ ਦੀ ਇਸ ਨੂੰਹ ਨੇ ਸੁਨੰਦਾ ਸ਼ਰਮਾ ਦੇ ਗੀਤ 'ਤੇ ਪਾਈਆਂ ਖੂਬ ਧਮਾਲਾਂ, ਵਾਇਰਲ ਵੀਡੀਓ ਆਇਆ ਸਾਹਮਣੇ

By  Lajwinder kaur February 5th 2020 03:36 PM

ਕਪੂਰ ਖ਼ਾਨਦਾਨ ਦਾ ਪੁੱਤਰ ਅਰਮਾਨ ਜੈਨ ਜੋ ਕਿ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਸ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਜਿਸਦੇ ਚੱਲਦੇ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਕਪੂਰ ਖ਼ਾਨਦਾਰ ਦੀ ਨੂੰਹ ਅਨੀਸਾ ਮਲਹੋਤਰਾ ਆਪਣੀ ਮਹਿੰਦੀ ਦੇ ਫੰਕਸ਼ਨ ‘ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਨੀਸਾ ਨੇ ਸੁਨੰਦਾ ਸ਼ਾਰਮਾ ਦਾ ਸੁਪਰ ਹਿੱਟ ਗੀਤ ‘ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਤੇਰਾ ਗੋਰਾ ਮੂੰਹ’ ਉੱਤੇ ਜੰਮ ਕੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੇ ਨੇ। ਉਹ ਇਸ ਗੀਤ ਨੂੰ ਪੂਰਾ ਇਨਜ਼ੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਆਹ ‘ਚ ਕਰੀਨਾ ਕਪੂਰ ਖ਼ਾਨ ਤੇ ਕਰਿਸ਼ਮਾ ਕਪੂਰ ਨੇ ਖੂਬ ਰੌਣਕਾਂ ਲਗਾਈਆਂ। ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਇਆਂ ਸਨ।

View this post on Instagram

 

Welcome to the family @anissamalhotra ❤️???? love and blessings ?

A post shared by neetu Kapoor. Fightingfyt (@neetu54) on Feb 3, 2020 at 1:00pm PST

ਹੋਰ ਵੇਖੋ:ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ 

ਇਸ ਵੀਡੀਓ ਨੂੰ ਬਾਲੀਵੁੱਡ ਦੀ ਅਦਾਕਾਰਾ ਨੀਤੂ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਵੀ ਲਿਖੀ ਹੈ, ‘ਬਹੁਤ ਬਹੁਤ ਸਵਾਗਤ ਹੈ ਅਨੀਸਾ ਮਲਹੋਤਰਾ ਕਪੂਰ ਪਰਿਵਾਰ ‘ਚ। ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ’

ਸੁਨੰਦਾ ਸ਼ਰਮਾ ਦਾ ਇਹ ਗੀਤ ਹਿੰਦੀ ਫ਼ਿਲਮ ‘ਜੈ ਮੰਮੀ ਦੀ’ ‘ਚ ਗੀਤ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਇੰਨਾ ਪਿਆਰ ਮਿਲਿਆ ਕਿ ਇਹ ਗੀਤ 59 ਤੋਂ ਵੱਧ ਮਿਲੀਅਨ ਵਿਊਜ਼ ਪਾਰ ਕਰ ਚੁੱਕਿਆ ਹੈ।

Related Post