ਅਨੀਤਾ ਹਸਨੰਦਾਨੀ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈਆਂ

By  Shaminder March 9th 2021 11:38 AM

ਅਨੀਤਾ ਹਸਨੰਦਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵਜਾਤ ਬੇਟੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਬੱਚੇ ਦੇ ਨਾਲ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ । ਇੱਕ ਤਸਵੀਰ ਜੋ ਉਨ੍ਹਾਂ ਨੇ ਸਾਂਝੀ ਕੀਤੀ ਹੈ ਉਸ ‘ਚ ਉਹ ਆਪਣੇ ਬੇਟੇ ਨੂੰ ਗੋਦ ‘ਚ ਲਈ ਬੈਠੇ ਹਨ ।

anita Image From anita hassanandani’s Instagram

ਹੋਰ ਪੜ੍ਹੋ :  ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ

anita Image From anita hassanandani’s Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਨੀਤਾ ਨੇ ਲਿਖਿਆ ਕਿ ‘ਓ ਪ੍ਰਮਾਤਮਾ ਮੰਮੀ ਕਿਤਨੇ ਫੋਟੋ ਲੇਤੀ ਹੈਂ’। ਉਨ੍ਹਾਂ ਦੀ ਇਹ ਕਿਊਟ ਤਸਵੀਰ ਦਰਸ਼ਕਾਂ ਨੂੂੰ ਖੂਬ ਪਸੰਦ ਆ ਰਹੀ ਹੈ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਨੀਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ । ਜਿਸ ਦਾ ਨਾਂਅ ਉਨ੍ਹਾਂ ਨੇ ਆਰਵ ਰੱਖਿਆ ਹੈ । ਅਨੀਤਾ ਹਸਨੰਦਾਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

anita Image From anita hassanandani’s Instagram

ਇਸ ਦੇ ਨਾਲ ਟੀਵੀ ਦੇ ਕਈ ਸੀਰੀਅਲਸ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Anita H Reddy (@anitahassanandani)

‘ਕਭੀ ਸੌਤਨ ਕਭੀ ਸਹੇਲੀ’, ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਫੀਅਰ ਫੈਕਟਰ-ਖਤਰੋਂ ਕੇ ਖਿਲਾੜੀ’, ‘ਯੇ ਹੈਂ ਮੋਹਬਤੇਂ’ ਸਣੇ ਕਈ ਸੀਰੀਅਲਸ ‘ਚ ਉਹ ਦਿਖਾਈ ਦੇ ਚੁੱਕੇ ਹਨ ।

(adsbygoogle = window.adsbygoogle || []).push({});

Related Post