ਅਨਮੋਲ ਗਗਨ ਮਾਨ ਗਾਉਣ ਦੇ ਨਾਲ –ਨਾਲ ਇੱਕ ਵਧੀਆ ਲੇਖਿਕਾ ਵੀ,ਜਾਣੋ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ 

By  Shaminder February 26th 2019 12:14 PM

ਪੰਜਾਬ ਦੀ ਜਰਖੇਜ਼ ਧਰਤੀ ਜਿਸਨੇ  ਸਿਰਫ ਹਰੀ ਕ੍ਰਾਂਤੀ ਨੂੰ ਹੀ ਜਨਮ ਨਹੀਂ ਦਿੱਤਾ ਸਗੋਂ ਇਸ ਰੰਗਲੀ ਧਰਤੀ 'ਤੇ ਕਈ ਫਨਕਾਰ'ਤੇ ਕਈ ਕਲਾਕਾਰ ਵੀ  ਹੋਏ । ਇਨਾਂ ਕਲਾਕਾਰਾਂ ਨੇ ਪੰਜਾਬੀਆਂ ਦਾ ਨਾਂਅ ਪੂਰੇ ਵਿਸ਼ਵ 'ਚ ਉੱਚਾ ਕੀਤਾ ਹੈ।ਉਂਝ ਤਾਂ ਪੰਜਾਬੀ ਕਲਾਕਾਰਾਂ ਦੀ ਇੱਕ ਬਹੁਤ ਲੰਬੀ ਫੇਹਰਿਸਤ ਹੈ,ਪਰ ਅੱਜ ਅਸੀਂ ਜਿਸ ਫਨਕਾਰ ਦੀ ਗੱਲ ਕਰਨ ਲੱਗੇ ਹਾਂ ਉਹ ਸਿਰਫ ਫਨਕਾਰ ਹੀ ਨਹੀਂ ਬਲਕਿ ਉਸਨੂੰ ਲਿਖਣ ਦਾ ਵੀ ਸ਼ੌਂਕ ਹੈ।ਉਸ ਸ਼ਖਸ਼ੀਅਤ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਆਪਣੇ ਆਖਰੀ ਸਾਹਾਂ ਤੱਕ ਸਾਂਭਣ ਦੀ ਗੱਲ ਆਖੀ ਹੈ ।

ਹੋਰ ਵੇਖੋ :ਭਾਰਤੀ ਹਵਾਈ ਫੌਜ ਨੇ ਬਾਰਡਰ ‘ਤੇ ਪਾਕਿਸਤਾਨ ਨੂੰ ਚਟਾਈ ਧੂੜ, ਬਾਲੀਵੁੱਡ ਨੇ ਵੀ ਹਵਾਈ ਫੌਜ ਦੀ ਬਹਾਦਰੀ ‘ਤੇ ਬਣਾਈਆਂ ਹਨ ਫ਼ਿਲਮਾਂ

https://www.instagram.com/p/BuJqFEOF0Cz/

ਜਿੰਨੀ ਖੂਬਸੂਰਤ ਉਹ ਖੁਦ ਹੈ ਉਸ ਤੋਂ ਵੀ ਜਿਆਦਾ ਖੂਬਸੂਰਤ ਉਸਦੀ ਸੋਚ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਅਨਮੋਲ ਗਗਨ ਮਾਨ ਬਾਰੇ। ਜਿਸਨੇ ਨਾ ਸਿਰਫ ਪੰਜਾਬ ਦੇ ਲੋਕ  ਨਾਚਾਂ 'ਚ ਵੀ ਮੁਹਾਰਤ ਹਾਸਲ ਕੀਤੀ ਹੈ । ਬਲਕਿ ਲੋਕ ਸਾਜ਼ਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ੨੦੦੪ 'ਚ ਮਿਉਜ਼ਿਕ ਇੰਡਸਟਰੀ 'ਚ ਕਦਮ ਰੱਖਣ ਵਾਲੀ ਅਣਮੋਲ ਨੇ ਇੰਗਲੈਂਡ 'ਤੇ ਰੂਸ 'ਚ ਹੋਏ ਇੱਕ ਮੁਕਾਬਲੇ 'ਚ ਪੰਜਾਬ ਦੇ ਲੋਕ ਨਾਚਾਂ ਝੂਮਰ ,ਗਿੱਧਾ ਅਤੇ ਭੰਗੜੇ 'ਚ ਪਰਫਾਰਮ ਕਰਕੇ ਇਹ ਮੁਕਾਬਲਾ ਜਿੱਤਿਆ । ਇਹੀ ਨਹੀਂ ਇਸ ਤੋਂ ਪਹਿਲਾਂ ਵੀ ਉਸਨੇ ਕਈ ਲੋਕ ਨਾਚਾਂ 'ਤੇ ਲੋਕ ਗਾਇਕੀ ਦੇ ਮੁਕਾਬਲਿਆਂ 'ਚ ਹਿੱਸਾ ਲੈ ਕੇ ਕਈ ਇਨਾਮ ਆਪਣੇ ਨਾਮ ਕੀਤੇ ।

ਹੋਰ ਵੇਖੋ :ਸ਼ਾਹਿਦ ਕਪੂਰ ਦਾ ਅੱਜ ਜਨਮ ਦਿਨ,ਪਿਤਾ ਨੇ ਲਿਖੀ ਭਾਵੁਕ ਪੋਸਟ

anmol gagan maan anmol gagan maan

੨੦੧੩ 'ਚ ਮੋਹਾਲੀ 'ਚ ਹੋਏ ਮਿਸ ਮੋਹਾਲੀ ਮੁਕਾਬਲੇ 'ਚ ਵੀ ਉਸਨੇ ਭਾਗ ਲਿਆ।ਉਸਨੇ ਚੰਡੀਗੜ ਦੇ ਡੀ ਏ ਵੀ ਕਾਲਜ 'ਚ ਸਿੱਖਿਆ ਹਾਸਲ ਕੀਤੀ । ਮਨੋਵਿਗਿਆਨ 'ਤੇ ਮਿਊਜ਼ਿਕ 'ਚ ਸਿੱਖਿਆ ਹਾਸਲ ਕਰਨ ਵਾਲੀ ਅਨਮੋਲ ਇੱਕ ਅਜਿਹੀ ਸ਼ਖਸ਼ੀਅਤ ਹੈ ਜਿਸਦੀ ਜ਼ਿੰਦਗੀ 'ਚ ਸੰਗੀਤ 'ਤੇ ਖੇਡਾਂ  ਦਾ ਅਹਿਮ ਸਥਾਨ ਹੈ । ਇੱਥੇ ਹੀ ਬਸ ਨਹੀਂ ਉਸ ਨੂੰ ਕਵਿਤਾਵਾਂ 'ਤੇ ਗੀਤ ਲਿਖਣ ਦਾ ਸ਼ੌਂਕ ਵੀ ਹੈ । ਉਸਦੀ ਇੱਕ ਕਿਤਾਬ 'ਹਾਓ ਟੂ ਬੀ ਏ ਰੀਅਲ ਹਿਊਮਨ' ਵੀ ਰਿਲੀਜ਼ ਹੋ ਚੁੱਕੀ ਹੈ। ਇਸ ਕਿਤਾਬ 'ਚ ਅਨਮੋਲ ਨੇ ਆਪਣੇ ਮਨ 'ਚ ਆਉਣ ਵਾਲੇ ਕੁਝ ਵਿਚਾਰਾਂ ਨੂੰ ਲਿਖਤਾਂ ਦਾ ਰੂਪ ਦਿੱਤਾ ਹੈ ।

ਹੋਰ ਵੇਖੋ:ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਤੇ ਯੁਵਰਾਜ ਨੇ ਸ਼ੇਅਰ ਕੀਤੀਆਂ ਕੁਝ ਖ਼ਾਸ ਤਸਵੀਰਾਂ, ਦੇਖੋ ਤਸਵੀਰਾਂ

anmol gagan maan anmol gagan maan

ਅਨਮੋਲ ਦੀ ਰੂਚੀ ਬਚਪਨ ਤੋਂ ਹੀ ਇਨਾਂ ਕੰਮਾਂ 'ਚ ਸੀ 'ਤੇ ਉਹ ਮਨੁੱਖੀ ਜ਼ਿੰਦਗੀ ਬਾਰੇ ਡੂੰਘਾਈ ਨਾਲ ਸੋਚਦੀ ਸੀ 'ਤੇ ਇਹ ਸੋਚ ਹੁਣ ਤੱਕ ਬਰਕਰਾਰ ਹੈ ।ਇਹੀ ਵਜਾ ਹੈ ਕਿ ਉਸਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਲਿਖਣ ਦੇ ਸ਼ੌਂਕ ਨੂੰ ਬਰਕਰਾਰ ਰੱਖਿਆ ਹੈ । ਉਸਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਖੂਬਸੂਰਤ 'ਤੇ ਅਮੀਰ ਸੱਭਿਆਚਾਰ ਨੂੰ ਸਾਂਭਣ ਲਈ ਜ਼ਿੰਦਗੀ ਦੇ ਆਖਿਰੀ ਸਾਹਾਂ ਤੱਕ ਕੰਮ ਕਰਦੀ ਰਹੇਗੀ।

Anmol-Gagan-Maan- Anmol-Gagan-Maan-

ਉਹ ਪੰਜਾਬ ਦੀ ਇੱਕ ਅਜਿਹੀ ਫਨਕਾਰ ਹੈ ਜਿਸਨੇ ਗਾਇਕੀ ਨੂੰ ਇੱਕ ਨਵੀਂ ਵੰਨਗੀ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ,ਬਲਕਿ ਪੰਜਾਬ ਦੇ ਲੋਕ ਸਾਜ਼ ਤੂੰਬੀ ਨੂੰ ਵੀ ਇੱਕ ਨਵੀਂ ਪਹਿਚਾਣ ਦੇਣ ਦੀ ਕੋਸ਼ਿਸ਼ ਕੀਤੀ ਹੈ ।ਉਹ ਅਜਿਹੀ ਪਹਿਲੀ ਗਾਇਕਾ ਹੈ ਜਿਸਨੇ ਲੋਕ ਸਾਜ਼ ਤੂੰਬੀ ਨਾਲ ਗਾਇਆ ਹੈ ।ਅਨਮੋਲ ਗਗਨ ਮਾਨ ਨੇ ਆਪਣੇ ਗਾਣਿਆਂ 'ਚ ਹਮੇਸ਼ਾ ਸਭਿਆਚਾਰ ਦੀ ਗੱਲ ਕੀਤੀ ਹੈ ਭਾਵੇਂ ਉਹ ਉਸਦੀ ਐਲਬਮ 'ਪੰਜਾਬੋ' ਹੋਵੇ ਜਾਂ ਫਿਰ 'ਸ਼ੌਕੀਨ ਜੱਟ', 'ਵੈਲੀ' ,'ਕੁੰਡੀ ਮੁੱਛ ਲਾਵੇ ਅੱਗ','ਪਟੋਲਾ','ਕਾਲਾ ਸ਼ੇਰ', ਸਮੇਤ ਕਈ ਐਲਬਮਾਂ 'ਚ ਉਨਾਂ ਨੇ ਕੰਮ ਕੀਤਾ 'ਤੇ ਇਨਾਂ 'ਚ ਉਸਨੇ ਪੰਜਾਬੀ ਸਭਿਆਚਾਰ ਦੀ ਗੱਲ ਕੀਤੀ ਹੈ ।ਪੰਜਾਬ ਦੇ ਅਮੀਰ ਵਿਰਸੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।

 

Related Post