ਅਨਮੋਲ ਗਗਨ ਮਾਨ ਦਾ ਨਵੇਂ ਗੀਤ ‘Over Speed’ ਦਾ ਪੋਸਟਰ ਆਇਆ ਸਾਹਮਣੇ

By  Lajwinder kaur May 11th 2019 03:41 PM

ਅਨਮੋਲ ਗਗਨ ਮਾਨ ਦਾ ਨਵੇਂ ਗੀਤ ‘Over Speed’ ਦਾ ਪੋਸਟਰ ਆਇਆ ਸਾਹਮਣੇ: ਪੰਜਾਬੀ ਇੰਡਸਟਰੀ ਦੀ ਨਾਮੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਆਪਣੀ ਦਮਦਾਰ ਆਵਾਜ਼ ਤੇ ਬੇਬਾਕ ਬੋਲਣ ਦੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਨਮੋਲ ਗਗਨ ਮਾਨ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਓਵਰ ਸਪੀਡ ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

View this post on Instagram

 

So here is the Poster of upcoming Song Over Speed . Omeed kardi sab nu Changa Lagna . Share Kardio Zror . #Tseries #OverSpeed . Sari Team Da Shukria Best Efforts karan lai .. #Keep Supporting

A post shared by Anmol Gagan Maan (@anmolgaganmaanofficial) on May 10, 2019 at 9:39pm PDT

ਹੋਰ ਵੇਖੋ:ਪ੍ਰੀਤ ਹਰਪਾਲ ਤੇ ਬਿੰਨੂ ਢਿੱਲੋਂ ਨੇ ਫ਼ਿਲਮ ‘ਬਲੈਕੀਆ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

ਇਸ ਗੀਤ ਨੂੰ ਅਨਮੋਲ ਗਗਨ ਮਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਤੇਜੀ ਸਰਾਓ ਤੇ ਗੈਰੀ ਅਟਵਾਲ ਨੇ ਮਿਲ ਕੇ ਲਿਖੇ ਹਨ। ਇਸ ਗੀਤ ‘ਚ ਖੁਦ ਗੈਰੀ ਅਟਵਾਲ ਫੀਚਰਿੰਗ ਵੀ ਕਰਨਗੇ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲਾ ਹੈ। ਅਨਮੋਲ ਗਗਨ ਮਾਨ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਚੰਡੀਗੜ੍ਹ, ਪਸੰਦ ਤੇਰੀ, ਵਲਾਂ ਵਾਲੀ ਪੱਗ, ਅੱਤ ਕਰਵਾਤੀ, ਸੂਟ, ਨਖਰੋਂ, ਰਾਇਲ ਜੱਟੀ, ਕੁੰਡੀ ਮੁੱਛ ਤੇ ਟਰਾਲੇ ਆਦਿ ਨਾਲ ਮਨੋਰੰਜਨ ਕਰ ਚੁੱਕੇ ਨੇ।

Related Post