ਵਿਦੇਸ਼ਾਂ 'ਚ ਵੀ ਭੰਗੜੇ ਦੀਆਂ ਧੁੰਮਾਂ, ਲਾਸ ਵੇਗਾਸ 'ਚ ਕਰਵਾਇਆ ਜਾ ਰਿਹਾ ਹੈ 'ਭੰਗੜਾ ਵਰਲਡ ਕੱਪ',ਰੂਚੀ ਰੱਖਣ ਵਾਲੇ ਮੁੰਡੇ ਕੁੜੀਆਂ ਲੈ ਸਕਦੇ ਨੇ ਭਾਗ 

By  Shaminder May 9th 2019 01:05 PM -- Updated: February 11th 2020 11:34 AM

ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੁਨੀਆਂ ਭਰ 'ਚ ਨਾਂਅ ਚਮਕਾਇਆ ਹੈ । ਪੰਜਾਬੀ ਜਿੱਥੇ ਆਪਣੀ ਅਣਥੱਕ ਮਿਹਨਤ ਅਤੇ ਸਮੁੱਚੀ ਕਾਇਨਾਤ ਦੀ ਸੇਵਾ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਦੇ ਹਨ । ਉੱਥੇ ਹੀ ਪੰਜਾਬੀ ਉਲਾਸ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਤੇ ਜੇ ਗੱਲ ਉਲਾਸ ਅਤੇ ਚਾਅ ਅਤੇ ਖੁਸ਼ੀ ਦੇ ਸਮੇਂ ਦੀ ਹੋਵੇ ਤਾਂ ਲੋਕ ਨਾਚ ਭੰਗੜੇ ਦਾ ਜ਼ਿਕਰ ਨਾਂ ਹੋਵੇ ਤਾਂ ਖੁਸ਼ੀ ਦਾ ਮੌਕਾ ਅਧੂਰਾ ਜਿਹਾ ਲੱਗਦਾ ਹੈ । ਇਸ ਭੰਗੜੇ ਨੂੰ ਦੁਨੀਆਂ ਭਰ 'ਚ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ।

ਹੋਰ ਵੇਖੋ :ਰੌਸ਼ਨ ਪ੍ਰਿੰਸ ਦੇ ਘਰ ਆਏਗਾ ਨਾਨਕਾ ਮੇਲ,ਪੈਣਗੇ ਭੰਗੜੇ ਅਤੇ ਨਿਕਲੇਗੀ ਜਾਗੋ 6 ਸਤੰਬਰ ਨੂੰ

bhangra world cup bhangra world cup

ਵਿਦੇਸ਼ 'ਚ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕਈ ਉਪਰਾਲੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਪੰਜਾਬੀਆਂ ਦੇ ਲੋਕ ਨਾਚ ਭੰਗੜੇ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਮਿਲਣ ਜਾ ਰਹੀ ਹੈ ।

ਹੋਰ ਵੇਖੋ:90 ਦੇ ਦਹਾਕੇ ਇਹ ਗਾਇਕ ਬਾਲੀਵੁੱਡ ‘ਤੇ ਕਰਦੇ ਸਨ ਰਾਜ, ਪਰ ਅੱਜ ਢੋਅ ਰਹੇ ਹਨ ਗੁੰਮਨਾਮੀ ਦਾ ਹਨੇਰਾ

bhangra world cup bhangra world cup

ਅਮਰੀਕਾ ਦੇ ਸ਼ਹਿਰ ਲਾਸ ਵੇਗਾਸ 'ਚ ਦੋ ਹਜ਼ਾਰ ਵੀਹ 'ਚ 'ਭੰਗੜਾ ਵਰਲਡ ਕੱਪ' ਕਰਵਾਇਆ ਜਾ ਰਿਹਾ ਹੈ । ਇਸ ਦਾ ਐਲਾਨ ਪੰਜਾਬ ਕਲਚਰਲ ਸੁਸਾਇਟੀ ਵੱਲੋਂ ਕੀਤਾ ਗਿਆ ਹੈ । ਲਾਸ ਵੇਗਾਸ ਅਮਰੀਕਾ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੱਡੀ ਗਿਣਤੀ 'ਚ ਮੁੰਡੇ ਕੁੜੀਆਂ ਭੰਗੜੇ 'ਚ ਦਿਲਚਸਪੀ ਲੈ ਰਹੇ ਹਨ ।

bhangra world cup bhangra world cup

ਇਹ ਮੁਕਾਬਲਾ ਅਜਿਹੇ ਨੌਜਵਾਨਾਂ ਲਈ ਉਨ੍ਹਾਂ ਦੀ ਕਲਾ ਨੂੰ ਨਿਖਾਰਨ ਲਈ ਵਧੀਆ ਮੌਕਾ ਸਾਬਿਤ ਹੋ ਸਕਦਾ ਹੈ । ਇਸ ਸੁਸਾਇਟੀ ਵੱਲੋਂ ਵਿਦੇਸ਼ 'ਚ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲੋਕ ਗੀਤਾਂ,ਲੋਕ ਸਾਜ਼ਾਂ 'ਤੇ ਹੋਰਨਾਂ ਵਿਰਾਸਤੀ ਕਲਾਵਾਂ ਸਬੰਧੀ ਕੈਂਪ ਵੀ ਲਗਾਏ ਜਾ ਰਹੇ ਹਨ । ਭੰਗੜਾ ਵਰਲਡ ਕੱਪ ਦੇ ਐਲਾਨ ਮੋਕੇ ਲਾਸ ਵੇਗਸ ਦੀਆ ਪ੍ਰਮੁੱਖ ਹਸਤੀਆਂ ਰੋਬੀ ਲੁਬਾਣਾ,ਹਰਦੀਪ ਸਿੰਘ ਮਾਂਗਟ,ਗੁਰਵਿੰਦਰ ਸਿੰਘ ਸੰਧੂ,ਸਰਬਦੀਪ ਸਿੰਘ,ਟੇਨੀ ਪੁਰੇਵਾਲ,ਕਮਲ ਸਿੱਧੂ,ਪ੍ਰੀਤੀ ਗਰੇਵਾਲ,ਜੱਸੀ ਦਿਉਲ,ਪੈਮ ਦੋਸ਼ਾਂਜ,ਗੁਰਮੁੱਖ ਸਿੰਘ,ਮਨਦੀਪ ਅਤੇ ਡਾ ਸੰਦੀਪ ਹਾਜ਼ਰ ਸਨ ।

Related Post