ਆਰ. ਮਾਧਵਨ ਦੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਵੇਖ ਭਾਵੁਕ ਹੋਏ ਅਨੁਪਮ ਖੇਰ ਨੇ ਆਖੀ ਇਹ ਗੱਲ

By  Pushp Raj July 20th 2022 12:59 PM

Anupam Kher gets emotional after watching film Rocketry: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਬੇਹੱਦ ਖੁੱਲ੍ਹ ਕੇ ਰੱਖਦੇ ਹਨ। ਹਾਲ ਹੀ ਵਿੱਚ ਅਨੁਪਮ ਖੇਰ ਨੇ ਅਦਾਕਾਰ ਆਰ. ਮਾਧਵਨ ਸਟਾਰਰ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਵੇਖੀ। ਹੁਣ ਅਨੁਪਮ ਖੇਰ ਨੇ ਇਸ ਫਿਲਮ ਬਾਰੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਆਓ ਜਾਣਦੇ ਹਾਂ ਕਿ ਅਨੁਪਮ ਖੇਰ ਨੇ ਇਸ ਫਿਲਮ ਨੂੰ ਲੈ ਕੇ ਕੀ ਕਿਹਾ ਹੈ।

Kolkata theatre stops Rocketry screening midway, R Madhavan urges fans to calm down Image Source: Instagram

ਦੱਸ ਦਈਏ ਕਿ ਹਾਲ ਹੀ ਵਿੱਚ ਆਰ ਮਾਧਵਨ ਦੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਰਿਲੀਜ਼ ਹੋਈ ਸੀ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਫਿਲਮ ਰਾਕੇਟ ਵਿਗਿਆਨੀ ਨੰਬੀ ਨਾਰਾਇਣ ਦੇ ਜੀਵਨ 'ਤੇ ਆਧਾਰਿਤ ਹੈ। ਆਰ ਮਾਧਵਨ ਨੇ ਇਸ ਫਿਲਮ 'ਚ ਨਾ ਸਿਰਫ ਕੰਮ ਕੀਤਾ ਹੈ ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ।

ਇਸ ਫਿਲਮ ਨੂੰ ਵੇਖਣ ਤੋਂ ਬਾਅਦ ਹੁਣ ਤੱਕ ਕਈ ਸੈਲੇਬਸ ਇਸ ਫਿਲਮ ਦੀ ਤਾਰੀਫ ਕਰ ਚੁੱਕੇ ਹਨ। ਹੁਣ ਅਨੁਪਮ ਖੇਰ ਨੇ ਵੀ ਫਿਲਮ ਦੇਖਣ ਤੋਂ ਬਾਅਦ ਮਾਧਵਨ ਦੇ ਕੰਮ ਦੀ ਤਾਰੀਫ ਕੀਤੀ ਹੈ। ਅਨੁਪਮ ਵੀ ਫਿਲਮ ਦੀ ਤਾਰੀਫ ਕਰਦੇ ਹੋਏ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਫਿਲਮ ਦੇਖਣ ਦੀ ਅਪੀਲ ਕੀਤੀ ਹੈ।

ਅਨੁਪਮ ਖੇਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਨੁਪਮ ਖੇਰ ਫਿਲਮ ਬਾਰੇ ਅਹਿਮ ਗੱਲਾਂ, ਉਸ ਵਿੱਚ ਚੁੱਕੇ ਗਏ ਅਹਿਮ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ 'ਚ ਅਨੁਪਮ ਕਹਿੰਦੇ ਹਨ ਕਿ ਫਿਲਮ ਦੇਖ ਕੇ ਉਹ ਬਹੁਤ ਰੋਏ ਤੇ ਬੇਹੱਦ ਭਾਵੁਕ ਹੋ ਗਏ। ਆਰ. ਮਾਧਵਨ ਨੇ ਜਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ, ਉਨ੍ਹਾਂ ਨੂੰ ਉਸ 'ਤੇ ਮਾਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਰ. ਮਾਧਵਨ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫ਼ਿਲਮ ਹੈ ਜੋ ਉਨ੍ਹਾ ਨੇ ਵੇਖੀ ਹੈ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਦੇਸ਼ਵਾਸੀਆਂ ਦੇ ਨਾਂਅ ਇੱਕ ਖ਼ਾਸ ਸੰਦੇਸ਼ ਵੀ ਲਿਖਿਆ ਹੈ, ਅਨੁਪਮ ਖੇਰ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "Watched @ActorMadhavan’s #RocketryTheFilm based on @NambiNOfficial’s life. OUTSTANDING! MOVING!!INSPIRATIONAL! Cried my heart out. Every Indian should watch it! And say sorry to #NambiNarayanan sir. That is how we can correct some wrongs done in the past. Bravo dear #Madhavan!?"

Watched @ActorMadhavan’s #RocketryTheFilm based on @NambiNOfficial’s life. OUTSTANDING! MOVING!!INSPIRATIONAL! Cried my heart out. Every Indian should watch it! And say sorry to #NambiNarayanan sir. That is how we can correct some wrongs done in the past. Bravo dear #Madhavan!? pic.twitter.com/U0ldrz3ZwN

— Anupam Kher (@AnupamPKher) July 19, 2022

ਅਨੁਪਮ ਖੇਰ ਨੇ ਫਿਲਮ ਦੇ ਡਾਇਲਾਗਸ, ਕਾਸਟ ਅਤੇ ਪੂਰੀ ਫਿਲਮ ਟੀਮ ਦੀ ਤਾਰੀਫ ਕੀਤੀ। ਮਾਧਵਨ ਬਾਰੇ ਅਨੁਪਮ ਨੇ ਕਿਹਾ, 'ਤੁਹਾਡਾ ਪ੍ਰਦਰਸ਼ਨ ਵਿਸ਼ਵ ਪੱਧਰੀ ਹੈ। ਤੁਸੀਂ ਸ਼ਾਨਦਾਰ ਲੱਗ ਰਹੇ ਸੀ ਅਨੁਪਮ ਨੇ ਅੱਗੇ ਸਾਰੀ ਨੌਜਵਾਨ ਪੀੜ੍ਹੀ ਨੂੰ ਇਹ ਫਿਲਮ ਦੇਖਣ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਫਿਲਮ ਸਾਰਿਆਂ ਨੂੰ ਪ੍ਰੇਰਿਤ ਕਰੇਗੀ। ਇਸ ਤੋਂ ਇਲਾਵਾ ਅਨੁਪਮ ਨੇ ਨੰਬੀ ਨਾਰਾਇਣ ਤੋਂ ਹੁਣ ਤੱਕ ਜੋ ਵੀ ਦੁੱਖ ਝੱਲਿਆ ਉਨ੍ਹਾਂ ਤੋਂ ਮੁਆਫੀ ਵੀ ਮੰਗੀ।

Kolkata theatre stops Rocketry screening midway, R Madhavan urges fans to calm down Image Source: Twitter

ਹੋਰ ਪੜ੍ਹੋ: ਨਿਤਯਾ ਮੇਨਨ ਨੇ ਇਸ ਮਲਿਆਲਮ ਅਦਾਕਾਰ ਨਾਲ ਕਰਵਾਉਣ ਜਾ ਰਹੀ ਹੈ ਵਿਆਹ, ਪੜ੍ਹੋ ਪੂਰੀ ਖਬਰ

ਦੱਸ ਦੇਈਏ ਕਿ ਆਰ. ਮਾਧਵਨ ਨੇ ਫਿਲਮ ਰਾਕੇਟਰੀ ਰਾਹੀਂ ਨਿਰਦੇਸ਼ਨ ਵਿੱਚ ਡੈਬਿਊ ਕੀਤਾ ਹੈ। ਇਹ ਫਿਲਮ 1 ਜੁਲਾਈ ਨੂੰ ਰਿਲੀਜ਼ ਹੋਈ ਸੀ। ਉਨ੍ਹਾਂ ਨੇ ਇਸ ਫਿਲਮ ਦੇ ਵਿੱਚ ਵਿਗਿਆਨੀ ਨੰਬੀ ਨਰਾਇਣ ਦਾ ਕਿਰਦਾਰ ਅਦਾ ਕੀਤਾ ਹੈ ਤੇ ਇਸ ਫਿਲਮ ਨੂੰ ਲਿਖਿਆ ਅਤੇ ਇਸ ਦਾ ਨਿਰਮਾਣ ਵੀ ਕੀਤ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਆਰ. ਮਾਧਵਨ ਨੇ ਇਸ ਪੂਰੀ ਫਿਲਮ ਦੀ ਜ਼ਿੰਮੇਵਾਰੀ ਆਪਣੇ ਮੋਢਿਆ 'ਤੇ ਲਈ ਹੋਈ ਹੈ।

Related Post