ਨਿਤਯਾ ਮੇਨਨ ਨੇ ਇਸ ਮਲਿਆਲਮ ਅਦਾਕਾਰ ਨਾਲ ਕਰਵਾਉਣ ਜਾ ਰਹੀ ਹੈ ਵਿਆਹ, ਪੜ੍ਹੋ ਪੂਰੀ ਖਬਰ

written by Pushp Raj | July 20, 2022

Nithya Menen get married soon: ਸਾਲ 2022 ਫਿਲਮੀ ਸਿਤਾਰਿਆਂ ਲਈ ਵਿਆਹ ਵਾਲਾ ਸਾਲ ਸਾਬਿਤ ਹੋ ਰਿਹਾ ਹੈ। ਇਸ ਸਾਲ ਕਈ ਬਾਲੀਵੁੱਡ ਜੋੜਿਆਂ ਨੇ ਵਿਆਹ ਕਰਵਾ ਲਿਆ ਹੈ। ਇਨ੍ਹਾਂ 'ਚ ਨਯਨਤਾਰਾ-ਵਿਗਨੇਸ਼ ਸ਼ਿਵਨ ਤੋਂ ਲੈ ਕੇ ਆਲੀਆ ਭੱਟ-ਰਣਬੀਰ ਕਪੂਰ ਤੱਕ ਦੇ ਨਾਂਅ ਸ਼ਾਮਿਲ ਹਨ। ਹੁਣ ਖਬਰਾਂ ਹਨ ਕਿ , ਅਦਾਕਾਰਾ ਨਿਤਯਾ ਮੇਨਨ ਵੀ ਇਸ ਸਾਲ ਵਿਆਹ ਕਰਵਾਉਣ ਵਾਲੀ ਹੈ ਤੇ ਉਹ ਮਸ਼ਹੂਰ ਮਲਿਆਲਮ ਅਦਾਕਾਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ ਅਤੇ ਜਲਦੀ ਹੀ ਵਿਆਹ ਕਰਵਾਉਣ ਵਾਲੀ ਹੈ।

Mission Mangal actress Nithya Menen to get 'married' to popular Malayalam actor Image Source: Instagram

ਦੱਸ ਦਈਏ ਕਿ ਨਿਤਯਾ ਮੇਨਨ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਪਵਨ ਕਲਿਆਣ ਅਤੇ ਰਾਣਾ ਡੱਗੂਬਾਤੀ ਦੀ ਫਿਲਮ ਭੀਮਲਾ ਨਾਇਕ ਵਿੱਚ ਦੇਖਿਆ ਗਿਆ ਸੀ। ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਹੁਣ ਸੋਸ਼ਲ ਮੀਡੀਆ 'ਤੇ ਨਿਤਯਾ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਮੀਡੀਆ ਰਿਪੋਰਟਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਨਿਤਯਾ ਮਲਿਆਲਮ ਦੇ ਪ੍ਰਸਿੱਧ ਹੀਰੋ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਖਬਰਾਂ ਮੁਤਾਬਕ ਦੋਵੇਂ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ।

Image Source: Instagram

ਕਿਆਸ ਲਗਾਏ ਜਾ ਰਹੇ ਹਨ ਕਿ ਨਿਤਯਾ ਅਤੇ ਮਲਿਆਲਮ ਹੀਰੋ ਨੂੰ ਦੋਹਾਂ ਦੇ ਇੱਕ ਕੌਮਨ ਦੋਸਤ ਨੇ ਮਿਲਵਾਇਆ ਜਿਸ ਮਗਰੋਂ ਦੋਹਾਂ ਵਿੱਚ ਦੋਸਤੀ ਹੋ ਗਈ ਤੇ ਹੁਣ ਉਹ ਵਿਆਹ ਕਰਾਵਉਣ ਵਾਲੇ ਹਨ। ਫਿਲਹਾਲ ਅਜੇ ਤੱਕ ਅਦਾਕਾਰਾ ਵੱਲੋਂ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਤੇ ਨਾਂ ਹੀ ਪਤਾ ਲੱਗ ਸਕਿਆ ਹੈ ਕਿ ਉਹ ਕਿਸ ਅਦਾਕਾਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ।

Mission Mangal actress Nithya Menen to get 'married' to popular Malayalam actor Image Source: Instagram

ਹੋਰ ਪੜ੍ਹੋ: ਕਰੀਨਾ ਕਪੂਰ ਦੀ ਤੀਜੀ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਸੈਫ ਅਲੀ ਖਾਨ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ ?

ਦੱਸਣਯੋਗ ਹੈ ਕਿ ਨਿਤਯਾ ਲੰਮੇਂ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਤੇ ਨਾਂ ਹੀ ਉਹ ਬੀਤੇ ਕਈ ਦਿਨਾਂ ਕੋਈ ਫਿਲਮ ਸਾਈਨ ਕਰ ਰਹੀ ਹੈ। ਇਸ ਦੇ ਚੱਲਦੇ ਹੀ ਇਹ ਕਿਆਸ ਲੱਗ ਰਹੇ ਹਨ ਕਿ ਸ਼ਾਇਦ ਨਿਤਯਾ ਜਲਦ ਹੀ ਵਿਆਹ ਕਰਵਾਉਣ ਵਾਲੀ ਹੈ। ਫਿਲਹਾਲ ਨਿਤਯਾ ਦੇ ਵਿਆਹ ਤੇ ਰਿਲੇਸ਼ਨਸ਼ਿਪ ਬਾਰੇ ਜਾਨਣ ਲਈ ਫੈਨਜ਼ ਉਤਸ਼ਾਹਿਤ ਹਨ, ਪਰ ਅਦਾਕਾਰਾ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ।

You may also like