ਕਰੀਨਾ ਕਪੂਰ ਦੀ ਤੀਜੀ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਸੈਫ ਅਲੀ ਖਾਨ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ?

written by Pushp Raj | July 20, 2022

Saif Ali Khan reacts of Kareena's third pregnancy: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਪਤੀ ਸੈਫ ਅਲੀ ਖਾਨ ਤੇ ਬੱਚਿਆਂ ਨਾਲ ਵੈਕੇਸ਼ਨਸ 'ਤੇ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਹ ਖਬਰਾਂ ਆ ਰਹੀਆਂ ਹਨ ਕਿ ਕਰੀਨਾ ਕਪੂਰ ਤੀਜੀ ਵਾਰ ਮਾਂ ਬਨਣ ਵਾਲੀ ਹੈ। ਹੁਣ ਇਨ੍ਹਾਂ ਖਬਰਾਂ 'ਤੇ ਚੁੱਪੀ ਤੋੜਦੇ ਹੋਏ ਸੈਫ ਅਲੀ ਖਾਨ ਨੇ ਸੱਚਾਈ ਦੱਸੀ ਹੈ।

Kareena Kapoor denies pregnancy rumours, 'Saif says he already contributed too much to population' Image Source: Instagram

ਸੈਫ ਅਲੀ ਖਾਨ ਤੇ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਤੈਮੂਰ ਅਲੀ ਖਾਨ ਤੇ ਜੇਹ ਨਾਲ ਵੇਕਸ਼ਨ ਮਨਾਉਣ ਲਈ ਯੂਰਪ ਗਏ ਹਨ। ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਆਪਣੇ ਵਕੇਸ਼ਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਵੇਖਣ ਮਗਰੋਂ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਹ ਕਿਆਸ ਲਗਾਏ ਜਾਣ ਲੱਗੇ ਕਿ ਕਰੀਨਾ ਕਪੂਰ ਤੀਜੀ ਵਾਰ ਪ੍ਰੈਗਨੈਂਟ ਹੈ ਤੇ ਉਹ ਜਲਦ ਹੀ ਤੀਜੇ ਬੱਚੇ ਦੀ ਮਾਂ ਬਨਣ ਜਾ ਰਹੀ ਹੈ।

Image Source: Instagram

ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਇਸ ਦੇ ਨਾਲ ਹੀ ਇਹ ਗੱਲ ਇੰਨੀ ਰਫਤਾਰ ਫੜ ਲਵੇਗੀ, ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਹੁਣ ਕਰੀਨਾ ਅਤੇ ਸੈਫ ਅਲੀ ਖਾਨ ਨੇ ਖੁਦ ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਕਰੀਨਾ ਨੇ ਇਨ੍ਹਾਂ ਖਬਰਾਂ ਉੱਤੇ ਰਿਐਕਸ਼ਨ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਇੱਕ ਨੋਟ ਸ਼ੇਅਰ ਕੀਤਾ ਹੈ। ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਪ੍ਰੈਗਨੈਂਟ ਨਹੀਂ ਹੈ, ਉਹ ਆਪਣੇ ਦੋਹਾਂ ਬੱਚਿਆਂ ਤੇ ਪਤੀ ਨਾਲ ਬੇਹੱਦ ਖੁਸ਼ ਹੈ। ਕੀਰਨਾ ਨੇ ਪੋਸਟ ਵਿੱਚ ਕਿਹਾ, " ਇਹ ਪਾਸਤਾ ਅਤੇ ਵਾਈਨ ਹੈ, ਮੈਂ ਗਰਭਵਤੀ ਨਹੀਂ ਹਾਂ।"

Image Source: Instagram

ਕਰੀਨਾ ਕਪੂਰ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਵੀ ਬੇਬੋ ਦੀ ਤੀਜੀ ਪ੍ਰੈਗਨੈਂਸੀ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸੈਫ ਨੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ਇਹ ਖਬਰਾਂ ਮਹਿਜ਼ ਅਫਵਾਹਾਂ ਹਨ। ਅਜਿਹਾ ਕੁਝ ਵੀ ਨਹੀਂ ਹੈ ਤੇ ਨਾਂ ਹੀ ਉਹ ਤੀਜੇ ਬੱਚੇ ਦੀ ਪਲੈਨਿੰਗ ਕਰ ਰਹੇ ਹਨ। ਸੈਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਦੇਸ਼ ਦੀ ਆਬਾਦੀ ਵਿੱਚ ਯੋਗਦਾਨ ਦੇ ਦਿੱਤਾ ਹੈ।

ਸੈਫ ਅਤੇ ਕਰੀਨਾ ਕਪੂਰ ਨੇ ਆਪਣੇ ਇਸ ਬਿਆਨ ਦੇ ਨਾਲ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਇਹ ਸਾਫ ਹੋ ਗਿਆ ਹੈ ਕਿ ਕਰੀਨਾ ਕਪੂਰ ਪ੍ਰੈਗਨੈਂਟ ਨਹੀਂ ਹੈ ਤੇ ਉਸ ਦੇ ਤੀਜੀ ਵਾਰ ਮਾਂ ਬਨਣ ਦੀਆਂ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਇਸ ਕਪਲ ਦੇ ਸ਼ਾਨਦਾਰ ਜਵਾਬ 'ਤੇ ਕਰੀਨਾ ਦੇ ਬਹੁਤ ਸਾਰੇ ਫੈਨਜ਼ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਛੋਟੇ ਨਵਾਬ ਦਾ ਪੂਰਾ ਪਰਿਵਾਰ ਲੰਡਨ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਿਹਾ ਸੀ। ਸਾਰਾ ਉੱਥੇ ਆਪਣੇ ਕੰਮ ਲਈ ਗਈ ਸੀ, ਜੋ ਹੁਣ ਵਾਪਿਸ ਆ ਗਈ ਹੈ।

Image Source: Instagram

ਹੋਰ ਪੜ੍ਹੋ: ਕਾਰਤਿਕ ਆਰਯਨ ਨੇ ਸ਼ੁਰੂ ਕੀਤੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ, ਸ਼ੂਟ ਲੋਕੇਸ਼ਨ ਤੋਂ ਸ਼ੇਅਰ ਕੀਤੀ ਸਨਸੈਟ ਦੀਆਂ ਖੂਬਸੂਰਤ ਤਸਵੀਰਾਂ

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਹੁਣ ਇੱਕ ਵਾਰ ਫਿਰ ਆਪਣੇ ਸਹਿ-ਕਲਾਕਾਰ ਆਮਿਰ ਖਾਨ ਨਾਲ ਨਜ਼ਰ ਆਉਣ ਵਾਲੀ ਹੈ। ਆਮਿਰ ਅਤੇ ਕਰੀਨਾ ਦੀ ਫਿਲਮ 'ਲਾਲ ਸਿੰਘ ਚੱਢਾ' ਅਗਲੇ ਮਹੀਨੇ (ਅਗਸਤ) 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਜੋੜੀ ਬਲਾਕਬਸਟਰ ਫਿਲਮ 3 ਇਡੀਅਟਸ ਵਿੱਚ ਵੀ ਨਜ਼ਰ ਆਈ ਸੀ।

You may also like