ਅਨੁਪਮ ਖੇਰ ਨੇ ਸ਼ੇਅਰ ਕੀਤੀ ‘ਦੇਸੀ ਹੈਰੀ ਪਾਟਰ’ ਦੀ ਵੀਡੀਓ

By  Rupinder Kaler December 17th 2020 02:03 PM

ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਏ ਦਿਨ ਕੁਝ ਨਾ ਕੁਝ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਦੇ ਹਨ । ਉਹਨਾਂ ਦੀ ਮਾਂ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਸਟਾਰ ਬਣ ਗਈ ਹੈ । ਹੁਣ ਅਨੁਪਮ ਖੇਰ ਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣੇ ਹਾਸੇ ਤੇ ਕਾਬੂ ਨਹੀਂ ਪਾ ਸਕੋਗੇ ।

ਹੋਰ ਪੜ੍ਹੋ :

ਵਿਆਹ ਤੋਂ ਪਹਿਲਾ ਗੌਹਰ ਖ਼ਾਨ ਤੇ ਜੈਦ ਦਰਬਾਰ ਨੇ ਕਰਵਾਇਆ ਪ੍ਰੀ-ਵੈਡਿੰਗ ਸ਼ੂਟ

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ

Anupam Kher Provides The Next Update On His Mother’s Health. Read On

ਹਰ ਕੋਈ ਇਸ ਵੀਡੀਓ ਨੂੰ ਸ਼ੇਅਰ ਕਰ ਰਿਹਾ ਹੈ । ਇਸ ਵੀਡੀਓ ਵਿੱਚ ਕੋਈ ਬੰਦਾ ਆਪਣੀ ਸਕੂਟੀ ਤੇ ਕਿਤੇ ਜਾ ਰਿਹਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੱਕ ਝਾੜੂ ਤੇ ਉੱਪਰ ਬੈਠਿਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਕੇ ਅਨੁਪਮ ਨੇ ਇਸ ਨੂੰ ਦੇਸੀ ਹੈਰੀ ਪਾਟਰ ਦੱਸਿਆ ਹੈ ।

anupam kher

ਉੇਹਨਾਂ ਦੀ ਨਜ਼ਰ ਵਿੱਚ ਇਹ ਘੱਟ ਬਜਟ ਵਾਲਾ ਹੈਰੀ ਪਾਟਰ ਹੈ । ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ ਉਦੋਂ ਤੋਂ ਇਸ ਤੇ ਅਜਿਹੇ ਕਮੈਂਟ ਹੋ ਰਹੇ ਹਨ ਕਿ ਜਿਨ੍ਹਾਂ ਨੂੰ ਪੜ੍ਹ ਕੇ ਹਰ ਕੋਈ ਹੱਸ ਹੱਸ ਪਾਗਲ ਹੋ ਜਾਏ । ਕਿਸੇ ਨੇ ਲਿਖਿਆ ਹੈ ਕਿ ਤੁਹਾਡੇ ਕਰਕੇ ਹੈਰੀ ਪਾਟਰ ਫੇਮਸ ਹੋ ਗਿਆ ।

 

View this post on Instagram

 

A post shared by Anupam Kher (@anupampkher)

Related Post