ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਤੇ ਦੋਸਤਾਂ ਨਾਲ ਧੂਮ ਧਾਮ ਨਾਲ ਮਨਾਇਆ ਜਨਮਦਿਨ, ਵੇਖੋ ਤਸਵੀਰਾਂ

By  Pushp Raj May 2nd 2022 12:32 PM

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 1 ਮਈ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ। ਪਤਨੀ ਦੇ ਜਨਮਦਿਨ ਦੇ ਮੌਕੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਅਨੁਸ਼ਕਾ ਨੂੰ ਬਹੁਤ ਪੈਂਪਰ ਕੀਤਾ। ਹੁਣ ਅਨੁਸ਼ਕਾ ਨੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ, ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

image from instagram

ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਇਸ ਦੇ ਨਾਲ ਹੀ ਉਸ ਨੇ ਪਤੀ ਵਿਰਾਟ ਕੋਹਲੀ, ਸਣੇ ਆਪਣੇ ਦੋਸਤਾਂ, ਸਹਿ-ਕਲਾਕਾਰਾਂ ਤੇ ਫੈਨਜ਼ ਜਨਮਦਿਨ ਮੌਕੇ ਬਹੁਤ ਸਾਰਾ ਪਿਆਰ ਤੇ ਵਧਾਈਆਂ ਦੇਣ ਲਈ ਧੰਨਵਾਦ ਵੀ ਕਿਹਾ ਹੈ।

ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਨੁਸ਼ਕਾ ਨੇ ਇੱਕ ਫਲੋਰਲ ਪ੍ਰਿੰਟਡ ਕ੍ਰੀਮ ਰੰਗ ਦਾ ਵਨ ਪੀਸ ਗਾਊਨ ਪਾਇਆ ਹੈ। ਉਸ ਨੇ ਬੇਹੱਦ ਹੀ ਹਲਾਕ ਮੇਅਕਪ ਕੀਤਾ ਹੈ। ਇਸ ਡਰੈਸ ਵਿੱਚ ਉਹ ਬਹੁਤ ਹੀ ਖੂਬਸੂਰਤ ਵਿਖ ਰਹੀ ਹੈ। ਹੋਰਨਾਂ ਤਸਵੀਰਾਂ ਦੇ ਵਿੱਚ ਅਨੁਸ਼ਕਾ ਦੇ ਬਰਥਡੇਅ ਕੇਕ, ਪਤੀ ਤੇ ਦੋਸਤਾਂ ਨਾਲ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰਾਂ ਆਦਿ ਹਨ। ਇੱਕ ਤਸਵੀਰ ਵਿੱਚ ਅਨੁਸ਼ਕਾ ਬੱਚਿਆਂ ਵਾਂਗ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਕੇਕ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

image from instagram

ਆਪਣੀਆਂ ਇਨ੍ਹਾਂ ਤਸਵੀਰਾਂ ਦੇ ਨਾਲ ਅਨੁਸ਼ਕਾ ਨੇ ਲਿਖਿਆ, " ਮੈਂ ਖੁਸ਼, ਜ਼ਿਆਦਾ ਲਵਿੰਗ, ਖ਼ੁਦ ਗੰਭੀਰਤਾ ਨਾਲ ਘੱਟ ਲੈ, ਜ਼ਿਆਦਾ ਸੁਨਣਾ ਤੇ ਖੁਸ਼ੀ ਲੱਭਣ, ਦੂਜਿਆਂ ਨੂੰ ਬਿਹਤਰ ਜਾਨਣ ਤੇ ਸਮਝਣ, ਖ਼ੁਦ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ, ਇਹ ਮੇਰਾ ਪੁਰਾਣਾ ਬਿਜ਼ਨਸ ਵਧੀਆ ਚੱਲ ਰਿਹਾ ਹੈ। ਸਾਰਿਆਂ ਨੂੰ ਇਸ ਨੂੰ ਅਜਮਾਉਣਾ ਚਾਹੀਦਾ ਹੈ। ਤੁਹਾਨੂੰ ਸਾਰਿਆਂ ਸ਼ੁਭਕਾਮਨਾਵਾਂ ਤੇ ਪਿਆਰ ਲਈ ਧੰਨਵਾਦ, ਜੋ ਤੁਸੀਂ ਸਭ ਨੇ ਮੈਨੂੰ ਭੇਜਿਆ ਹੈ। ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ। ਮੈਂ ਆਪਣੇ ਬਰਥਡੇਅ ਕੇਕ ਦਾ ਸਭ ਤੋਂ ਵੱਡਾ ਟੁਕੜਾ ਖਾਧਾ, ਜਿਵੇਂ ਕੀ ਹੋਣਾ ਚਾਹੀਦਾ ਹੈ।

 

View this post on Instagram

 

A post shared by AnushkaSharma1588 (@anushkasharma)

ਇਸ ਦੇ ਨਾਲ ਹੀ ਦੂਜੇ ਪਾਸੇ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਨਾਲ ਇੱਕ ਰੋਮੈਂਟਿਕ ਤਸਵੀਰ ਤੇ ਅਨੁਸ਼ਕਾ ਦੀ ਬਰਥਡੇਅ ਪਾਰਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।ਇਸ ਦੇ ਨਾਲ ਹੀ ਵਿਰਾਟ ਨੇ ਪੋਸਟ ਵਿੱਚ ਪਤਨੀ ਅਨੁਸ਼ਕਾ ਲਈ ਬਹੁਤ ਹੀ ਪਿਆਰਾ ਨੋਟ ਵੀ ਲਿਖਿਆ।

image from instagram

ਵਿਰਾਟ ਨੇ ਲਿਖਿਆ, " ਰੱਬ ਦਾ ਸ਼ੁੱਕਰ ਹੈ ਕਿ ਤੁਸੀਂ ਪੈਦਾ ਹੋਏ । ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਬਿਨਾਂ ਕੀ ਕਰਾਂਗਾ❤️। ਤੁਸੀਂ ਹਕੀਕਤ ਵਿੱਚ ਅੰਦਰ ਤੋਂ ਸੋਹਣੇ ਹੋ ❤️। ਸਾਡੇ ਆਲੇ ਦੁਆਲੇ ਇਹ ਸ਼ਾਨਦਾਰ ਲੋਕਾਂ ਦੇ ਨਾਲ ਇੱਕ ਸ਼ਾਨਦਾਰ ਦੁਪਹਿਰ ਸੀ। ? "

image from instagram

ਹੋਰ ਪੜ੍ਹੋ : ਵਿਆਹ ਦੀ ਵਰ੍ਹੇਗੰਢ 'ਤੇ ਹੇਮਾ ਮਾਲਿਨੀ ਨੇ ਸ਼ੇਅਰ ਕੀਤੀ ਧਰਮਿੰਦਰ ਨਾਲ ਅਣਦੇਖੀ ਤਸਵੀਰ, ਕਿਹਾ 'ਮੈਂ ਰੱਬ ਦਾ ਸ਼ੁਕਰਾਨਾ ਕਰਦੀ ਹਾਂ'

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਇਸ ਪਿਆਰੀ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਕਮੈਂਟ ਲਿਖ ਕੇ ਆਪੋ-ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਫੈਨਜ਼ ਇਸ ਜੋੜੀ ਉੱਤੇ ਖੂਬ ਪਿਆਰ ਬਰਸਾ ਰਹੇ ਹਨ।

 

View this post on Instagram

 

A post shared by Virat Kohli (@virat.kohli)

Related Post