ਵਿਆਹ ਦੀ ਵਰ੍ਹੇਗੰਢ 'ਤੇ ਹੇਮਾ ਮਾਲਿਨੀ ਨੇ ਸ਼ੇਅਰ ਕੀਤੀ ਧਰਮਿੰਦਰ ਨਾਲ ਅਣਦੇਖੀ ਤਸਵੀਰ, ਕਿਹਾ 'ਮੈਂ ਰੱਬ ਦਾ ਸ਼ੁਕਰਾਨਾ ਕਰਦੀ ਹਾਂ'

written by Pushp Raj | May 02, 2022

ਬਾਲੀਵੁੱਡ ਦੀ ਮਸ਼ਹੂਰ ਜੋੜੀ ਹੇਮਾ ਮਾਲਿਨੀ ਤੇ ਧਰਮਿੰਦਰ ਅੱਜ ਸੋਮਵਾਰ ਯਾਨੀ ਕਿ 2 ਮਈ ਨੂੰ ਆਪਣੇ ਵਿਆਹ ਦੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਧਰਮਿੰਦਰ ਅਤੇ ਹੇਮਾ ਮਾਲਿਨੀ ਆਪਣੇ ਸਮੇਂ ਦੇ ਸਭ ਤੋਂ ਵਧੀਆ ਦਿੱਖ ਵਾਲੇ ਜੋੜਿਆਂ ਵਿੱਚੋਂ ਇੱਕ ਹਨ। ਬਾਲੀਵੁੱਡ ਕਲਾਕਾਰ ਤੇ ਫੈਨਜ਼ ਇਸ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈਆਂ ਦੇ ਰਹੇ ਹਨ।


ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਅਤੇ ਉਨ੍ਹਾਂ ਨੂੰ ਸਦਾਬਹਾਰ ਜੋੜੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ, ਦਿੱਗਜ ਅਭਿਨੇਤਾ ਧਰਮਿੰਦਰ ਸੁਰਖੀਆਂ ਵਿੱਚ ਬਣੇ ਕਿਉਂਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਉਹ ਠੀਕ ਹੋ ਕੇ ਜਲਦ ਹੀ ਘਰ ਪਰਤ ਆਏ। । ਰਿਪੋਰਟ ਮੁਤਾਬਕ ਧਰਮਿੰਦਰ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ਹੈ। ਧਰਮਿੰਦਰ ਨੇ ਵੀ ਵੀਡੀਓ ਜਾਰੀ ਕਰ ਆਪਣੇ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਦਿੱਤਾ ਹੈ।

ਵਿਆਹ ਦੀ ਵਰ੍ਹੇਗੰਢ 'ਤੇ ਬਾਲੀਵੁੱਡ ਦੀ ਡ੍ਰੀਮ ਗਰਲ ਕਹੀ ਜਾਣ ਵਾਲੀ ਹੇਮਾ ਮਾਲਿਨੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਹੇਮਾ ਤੇ ਧਰਮਿੰਦਰ ਇੱਕਠੇ ਵਿਖਾਈ ਦੇ ਰਹੇ ਹਨ।


ਇਸ ਤਸਵੀਰ ਦੇ ਵਿੱਚ ਤਸਵੀਰ ਵਿੱਚ, ਹੇਮਾ ਨੇ ਸੁਨਹਿਰੀ ਬਾਰਡਰ ਵਾਲੀ ਬੇਜ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਇਸ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਹਨ। ਇਸ ਦੇ ਨਾਲ ਧਰਮਿੰਦਰ ਨੇ ਚਿੱਟੇ ਰੰਗ ਦੀ ਫਾਰਮਲ ਸ਼ਰਟ ਪਾਈ ਹੋਈ ਹੈ। ਇਹ ਜੋੜੀ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਤਸਵੀਰ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਵਿੱਚ ਦੋਵੇਂ ਮੁਸਕੁਰਾ ਰਹੇ ਹਨ ਤੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਇਸ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਮਾ ਮਾਲਿਨੀ ਨੇ ਪਤੀ ਧਰਮਿੰਦ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹੇਮਾ ਨੇ ਇਸ ਟਵੀਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ, " ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ ❤️❤️ ਮੈਂ ਇਨ੍ਹਾਂ ਸਾਰੇ ਸਾਲਾਂ ਦੀਆਂ ਖੁਸ਼ੀਆਂ ਲਈ, ਸਾਡੇ ਪਿਆਰੇ ਬੱਚਿਆਂ ਅਤੇ ਪੋਤੇ-ਪੋਤੀਆਂ, ਹਰ ਥਾਂ 'ਤੇ ਸਾਡੇ ਸ਼ੁਭਚਿੰਤਕਾਂ ਲਈ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ! ਮੈਂ ਸੱਚਮੁੱਚ ਧੰਨ ਮਹਿਸੂਸ ਕਰ ਰਹੀ ਹਾਂ 🙏🙏"

ਹੋਰ ਪੜ੍ਹੋ : ਹਸਪਾਤਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਜਾਰੀ ਕੀਤੀ ਵੀਡੀਓ, ਕਿਹਾ 'ਮੈਂਨੂੰ ਆਪਣਾ ਸਬਕ ਮਿਲ ਗਿਆ'

ਬਾਲੀਵੁੱਡ ਦੇ ਕਈ ਕਲਾਕਾਰ ਤੇ ਇਸ ਜੋੜੀ ਦੇ ਫੈਨਜ਼ ਦੋਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਹੇਮਾ ਮਾਲਿਨੀ ਨੇ ਆਪਣੇ ਫੈਨਜ਼ ਤੇ ਸਹਿ ਕਲਾਕਾਰਾਂ ਨੂੰ ਵਧਾਈ ਦੇਣ ਲਈ ਧੰਨਵਾਦ ਕੀਤਾ ਹੈ। ਫੈਨਜ਼ ਹੇਮਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਤੇ ਖੂਬ ਪਿਆਰ ਬਰਸਾ ਰਹੇ ਹਨ।

You may also like