ਬਿੱਗ ਬੌਸ-16 (Bigg Boss -16) ‘ਚ ਨਿੱਤ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ । ਬੀਤੇ ਦਿਨ ਸ਼ਿਵ (Shiv Thakre) ਨੇ ਪ੍ਰਿਯੰਕਾ ਦੇ ਕੱਪੜਿਆਂ ਨੂੰ ਲੈ ਕੇ ਵੀ ਸ਼ਿਵ ਨੇ ਕਾਫੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ । ਦੋਨਾਂ ਦਰਮਿਆਨ ਕਾਫੀ ਝਗੜਾ ਅਤੇ ਤੂੰ ਤੂੰ ਮੈਂ-ਮੈਂ ਵੇਖਣ ਨੂੰ ਮਿਲ ਰਹੀ ਸੀ । ਉੱਥੇ ਹੀ ਜਿਉਂ ਜਿਉਂ ਬਿੱਗ ਬੌਸ ਦਾ ਫਿਨਾਲੇ ਨਜ਼ਦੀਕ ਆ ਰਿਹਾ ਹੈ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਵੱਧਦੀਆਂ ਜਾ ਰਹੀਆਂ ਹਨ ।
image Source : Google
ਇਸ ਸੀਜ਼ਨ ਦੇ ਵਿਨਰ ਨੂੰ ਲੈ ਕੇ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ । ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸੀਜ਼ਨ ਦਾ ਜੇਤੂ ਸ਼ਿਵ ਹੋ ਸਕਦਾ ਹੈ । ਜਦੋਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਚੌਧਰੀ ਇਸ ਸੀਜ਼ਨ ਦੀ ਵਿਨਰ ਹੋ ਸਕਦੀ ਹੈ ।

ਹੋਰ ਪੜ੍ਹੋ : ਯੂ-ਟਿਊਬਰ ਗੌਰਵ ਤਨੇਜਾ ਨੇ ਅਮਰੀਕਾ ਦੇ ਅਸਮਾਨ ਭਾਰਤ ਦੀ ਵਧਾਈ ਸ਼ਾਨ, ਹਰ ਭਾਰਤੀ ਮਹਿਸੂਸ ਕਰ ਰਿਹਾ ਹੈ ਮਾਣ
ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਇੱਕ ਨਾਮ ਹੋਰ ਵੀ ਹੈ, ਜਿਸ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ । ਜੀ ਹਾਂ ਉਹ ਹੈ ਐਮਸੀ ਸਟੈਨ । ਦੇਸ਼ ਦੇ ਸਭ ਤੋਂ ਪ੍ਰਸਿੱਧ ਰੈਪਰਾਂ ਵਿੱਚੋਂ ਇੱਕ, ਐਮਸੀ ਸਟੈਨ (mc stan)ਦੀ ਦੇਸ਼ ਭਰ ਵਿੱਚ ਇੱਕ ਵੱਡੀ ਪ੍ਰਸ਼ੰਸਕ ਹੈ। ਜਿਸ ਕਾਰਨ ਉਸ ਨੂੰ ਇਸ ਹਫਤੇ ਵੀ ਬਿੱਗ ਬੌਸ 16 ਦਾ ਬਾਦਸ਼ਾਹ ਬਣਾਇਆ ਗਿਆ ਹੈ।

ਐਮਸੀ ਦੀ ਫੈਨ ਫਾਲੋਇੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਅਤੇ ਸ਼ਿਵ ‘ਚ ਕਾਫੀ ਘਮਸਾਨ ਵੇਖਣ ਨੂੰ ਮਿਲਿਆ ਸੀ ।