ਪ੍ਰਿਯੰਕਾ ਅਤੇ ਸ਼ਿਵ ਨੂੰ ਛੱਡ ਇਹ ਮੁਕਾਬਲੇਬਾਜ਼ ਬਣਿਆ ਘਰ ਦਾ ਬਾਦਸ਼ਾਹ

Written by  Shaminder   |  January 28th 2023 12:38 PM  |  Updated: January 28th 2023 12:38 PM

ਪ੍ਰਿਯੰਕਾ ਅਤੇ ਸ਼ਿਵ ਨੂੰ ਛੱਡ ਇਹ ਮੁਕਾਬਲੇਬਾਜ਼ ਬਣਿਆ ਘਰ ਦਾ ਬਾਦਸ਼ਾਹ

ਬਿੱਗ ਬੌਸ-16 (Bigg Boss -16) ‘ਚ ਨਿੱਤ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ । ਬੀਤੇ ਦਿਨ ਸ਼ਿਵ (Shiv Thakre) ਨੇ ਪ੍ਰਿਯੰਕਾ ਦੇ ਕੱਪੜਿਆਂ ਨੂੰ ਲੈ ਕੇ ਵੀ ਸ਼ਿਵ ਨੇ ਕਾਫੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ । ਦੋਨਾਂ ਦਰਮਿਆਨ ਕਾਫੀ ਝਗੜਾ ਅਤੇ ਤੂੰ ਤੂੰ ਮੈਂ-ਮੈਂ ਵੇਖਣ ਨੂੰ ਮਿਲ ਰਹੀ ਸੀ । ਉੱਥੇ ਹੀ ਜਿਉਂ ਜਿਉਂ ਬਿੱਗ ਬੌਸ ਦਾ ਫਿਨਾਲੇ ਨਜ਼ਦੀਕ ਆ ਰਿਹਾ ਹੈ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਵੱਧਦੀਆਂ ਜਾ ਰਹੀਆਂ ਹਨ ।

Priyanka Chahar, image Source : Google

ਹੋਰ ਪੜ੍ਹੋ : ‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ

ਇਸ ਸੀਜ਼ਨ ਦੇ ਵਿਨਰ ਨੂੰ ਲੈ ਕੇ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ । ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸੀਜ਼ਨ ਦਾ ਜੇਤੂ ਸ਼ਿਵ ਹੋ ਸਕਦਾ ਹੈ । ਜਦੋਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਚੌਧਰੀ ਇਸ ਸੀਜ਼ਨ ਦੀ ਵਿਨਰ ਹੋ ਸਕਦੀ ਹੈ ।

Priyanka Chahar

ਹੋਰ ਪੜ੍ਹੋ : ਯੂ-ਟਿਊਬਰ ਗੌਰਵ ਤਨੇਜਾ ਨੇ ਅਮਰੀਕਾ ਦੇ ਅਸਮਾਨ ਭਾਰਤ ਦੀ ਵਧਾਈ ਸ਼ਾਨ, ਹਰ ਭਾਰਤੀ ਮਹਿਸੂਸ ਕਰ ਰਿਹਾ ਹੈ ਮਾਣ

ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਇੱਕ ਨਾਮ ਹੋਰ ਵੀ ਹੈ, ਜਿਸ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ । ਜੀ ਹਾਂ ਉਹ ਹੈ ਐਮਸੀ ਸਟੈਨ । ਦੇਸ਼ ਦੇ ਸਭ ਤੋਂ ਪ੍ਰਸਿੱਧ ਰੈਪਰਾਂ ਵਿੱਚੋਂ ਇੱਕ, ਐਮਸੀ ਸਟੈਨ (mc stan)ਦੀ ਦੇਸ਼ ਭਰ ਵਿੱਚ ਇੱਕ ਵੱਡੀ ਪ੍ਰਸ਼ੰਸਕ ਹੈ। ਜਿਸ ਕਾਰਨ ਉਸ ਨੂੰ ਇਸ ਹਫਤੇ ਵੀ ਬਿੱਗ ਬੌਸ 16 ਦਾ ਬਾਦਸ਼ਾਹ ਬਣਾਇਆ ਗਿਆ ਹੈ।

bigg-boss-16shiv thakre

ਐਮਸੀ ਦੀ ਫੈਨ ਫਾਲੋਇੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਅਤੇ ਸ਼ਿਵ ‘ਚ ਕਾਫੀ ਘਮਸਾਨ ਵੇਖਣ ਨੂੰ ਮਿਲਿਆ ਸੀ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network