ਅਰਪਿਤਾ ਨੇ ਭਰਾ ਸਲਮਾਨ ਖਾਨ ਤੇ ਪੁੱਤਰ ਅਹਿਲ ਸ਼ਰਮਾ ਦੀ ਤਸਵੀਰ ਸਾਂਝੇ ਕਰਦੇ ਹੋਏ ਲਿਖਿਆ ਇਹ ਖ਼ਾਸ ਮੈਸਜ

By  Lajwinder kaur March 22nd 2019 05:30 PM -- Updated: March 22nd 2019 05:36 PM

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅਰਪਿਤਾ ਇੰਸਟਾਗ੍ਰਾਮ ਉੱਤੇ ਅਕਸਰ ਭਰਾ ਸਲਮਾਨ ਤੇ ਪੁੱਤਰ ਅਹਿਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪਰ ਇਸ ਵਾਰ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਫੋਟੋ ਆਪਣੇ ਸੋਸ਼ਲ ਅਕਾਊਂਟ ਉੱਤੇ ਅਪਲੋਡ ਕੀਤੀ ਹੈ। ਇਸ ਤਸਵੀਰ ‘ਚ ਸਲਮਾਨ ਖਾਨ ਆਪਣੀ ਭੈਣ ਅਰਪਿਤਾ ਅਤੇ ਭਾਣਜੇ ਅਹਿਲ ਸ਼ਰਮਾ ਨਾਲ ਨਜ਼ਰ ਆ ਰਹੇ ਹਨ। ਅਰਪਿਤਾ ਨੇ ਕੈਪਸ਼ਨ ‘ਚ ਲਿਖਿਆ ਹੈ, ‘My life in one frame...My brother & My son. Thank you god for the choicest blessing..।’ ਇਸ ਤਸਵੀਰ ਨੂੰ ਕੁਝ ਹੀ ਸਮੇਂ ‘ਚ ਪੰਜਾਹ ਹਜ਼ਾਰ ਤੋਂ ਵੱਧ ਵਿਊਜ਼ ਤੇ ਲਾਇਕ ਮਿਲ ਚੁੱਕੇ ਹਨ।

View this post on Instagram

 

My life in one frame? My brother & My son. Thank you god for the choicest blessing ?

A post shared by Arpita Khan Sharma (@arpitakhansharma) on Mar 22, 2019 at 2:42am PDT

ਹੋਰ ਵੇਖੋ:ਜੈਜ਼ੀ ਬੀ ਨੇ ਵਿਆਹ ਦੀ 18ਵੀਂ ਵਰ੍ਹੇਗੰਢ ਉੱਤੇ ਆਪਣੀ ਪਤਨੀ ਹਰਦੀਪ ਕੌਰ ਦੀ ਖ਼ਾਸ ਤਸਵੀਰ ਕੀਤੀ ਸਾਂਝੀ

ਇਸ ਤੋਂ ਪਹਿਲਾਂ ਵੀ ਅਰਪਿਤਾ ਨੇ ਇੱਕ ਬਹੁਤ ਹੀ ਕਿਊਟ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਸਲੀਮ ਖਾਨ ਅਤੇ ਸਲਮਾਨ ਖਾਨ ਅਹਿਲ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਅਰਪਿਤਾ ਦਾ ਬੇਟਾ ਅਹਿਲ ਸਲਮਾਨ ਖਾਨ ਦੇ ਦਿਲ ਦੇ ਬਹੁਤ ਨਜ਼ਦੀਕ ਹੈ। ਸਲਮਾਨ ਖਾਨ ਅਕਸਰ ਆਪਣੇ ਬਿਜ਼ੀ ਸਮੇਂ ਚੋ ਅਹਿਲ ਨਾਲ ਮਸਤੀ ਕਰਨ ਲਈ ਸਮਾਂ ਕੱਢ ਹੀ ਲੈਂਦੇ ਹਨ।

View this post on Instagram

 

Sunday - Funday ! Family Time ? Nana & Mamu Loving @beingsalmankhan

A post shared by Arpita Khan Sharma (@arpitakhansharma) on Feb 3, 2019 at 7:24am PST

ਸਲਮਾਨ ਖਾਨ ਜੋ ਕਿ ਬਹੁਤ ਜਲਦ ਫ਼ਿਲਮ ‘ਭਾਰਤ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇਕ ਵਾਰ ਫਿਰ ਤੋਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਸਲਮਾਨ ਖਾਨ ਵੱਲੋਂ ਪ੍ਰੋਡਿਊਸ ਕੀਤੀ ਮੂਵੀ ਨੋਟਬੁੱਕ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post