ਜੈਜ਼ੀ ਬੀ ਨੇ ਵਿਆਹ ਦੀ 18ਵੀਂ ਵਰ੍ਹੇਗੰਢ ਉੱਤੇ ਆਪਣੀ ਪਤਨੀ ਹਰਦੀਪ ਕੌਰ ਦੀ ਖ਼ਾਸ ਤਸਵੀਰ ਕੀਤੀ ਸਾਂਝੀ

Written by  Lajwinder kaur   |  March 20th 2019 06:23 PM  |  Updated: March 20th 2019 06:31 PM

ਜੈਜ਼ੀ ਬੀ ਨੇ ਵਿਆਹ ਦੀ 18ਵੀਂ ਵਰ੍ਹੇਗੰਢ ਉੱਤੇ ਆਪਣੀ ਪਤਨੀ ਹਰਦੀਪ ਕੌਰ ਦੀ ਖ਼ਾਸ ਤਸਵੀਰ ਕੀਤੀ ਸਾਂਝੀ

ਪੰਜਾਬੀ ਸਿੰਗਰ ਅਤੇ ਅਦਾਕਾਰ ਜੈਜ਼ੀ ਬੀ ਜਿਹੜੇ 20 ਮਾਰਚ ਯਾਨੀਕਿ ਅੱਜ ਆਪਣੇ ਵਿਆਹ ਦੀ 18ਵੀਂ ਵਰ੍ਹੇਗੰਢ ਮਨਾ ਰਹੇ ਹਨ। ਜੀ ਹਾਂ ਜੈਜ਼ੀ ਬੀ ਅਤੇ ਹਰਦੀਪ ਕੌਰ ਸਾਲ 2001 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ।

 

View this post on Instagram

 

Happy 18th anniversary babe??❤️ @hurrr_kaur

A post shared by Jazzy B (@jazzyb) on

ਹੋਰ ਵੇਖੋ:ਗੁਰਨਾਮ ਭੁੱਲਰ ਦੀ ਆਵਾਜ਼ ‘ਚ ਗੁੱਡੀਆਂ ਪਟੋਲੇ ਮੂਵੀ ਦਾ ਗੀਤ ‘ਮਾਏ ਨੀ’ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ

ਜੈਜ਼ੀ ਬੀ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜੈਜ਼ੀ ਬੀ ਨੇ ਅੱਜ ਖ਼ਾਸ ਮੌਕੇ ਉੱਤੇ ਇੱਕ ਤਸਵੀਰ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ਚ ਲਿਖਿਆ ਹੈ: ‘Happy 18th anniversary babe’ ਨਾਲ ਹੀ ਉਨ੍ਹਾਂ ਨੇ ਆਪਣੀ ਧਰਮ ਪਤਨੀ ਨੂੰ ਟੈਗ ਵੀ ਕੀਤਾ ਹੈ। ਇਸ ਤਸਵੀਰ ‘ਚ ਦੋਵੇਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ।

ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਵਰੰਟ ਦੀ ਤਾਂ ਹਾਲ ਹੀ ਚ ਉਹਨਾਂ ਦਾ ਗੀਤ ਬਾਲੀਵੁੱਡ ਫ਼ਿਲਮ ਕੇਸਰੀ ‘ਚ ਸੁਣਨ ਨੂੰ ਮਿਲ ਰਿਹਾ ਹੈ। ‘ਅੱਜ ਸਿੰਘ ਗਰਜਗੇ’ ਗੀਤ ਨੂੰ ਜੈਜ਼ੀ ਬੀ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੈਜ਼ੀ ਬੀ ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network