#ArrestJubinNautiyal: ਟਵਿੱਟਰ 'ਤੇ ਜੁਬਿਨ ਨੌਟਿਆਲ ਦੀ ਗ੍ਰਿਫਤਾਰੀ ਦੀ ਹੋ ਰਹੀ ਹੈ ਮੰਗ, ਜਾਣੋ ਕੀ ਹੈ ਮਾਮਲਾ!

By  Lajwinder kaur September 9th 2022 09:51 PM -- Updated: September 9th 2022 09:59 PM

#ArrestJubinNautiyal trends on Twitter: ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੇ ਇੱਕ ਤੋਂ ਵੱਧ ਹਿੱਟ ਗੀਤ ਗਾਏ ਹਨ। ਜਿਸ 'ਚ 'ਦਿਲ ਗਲਤੀ ਕਰ ਬੈਠਾ ਹੈ', 'ਤੁਮ ਹੀ ਆਨਾ', 'ਲੁਟ ਗਏ', 'ਸਿਤਾਰਿਆਂ ਦੇ ਸ਼ਹਿਰ' ਅਤੇ 'ਰਾਤਾ ਲੰਬੀਆਂ' ਵਰਗੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

ਹੋਰ ਪੜ੍ਹੋ : ਕੀ ਅਦਾਕਾਰਾ Tejasswi Prakash ਨੇ ਗੁੱਪਚੁੱਪ ਕਰਵਾ ਲਈ ਹੈ ਮੰਗਣੀ? ਵਾਇਰਲ ਹੋ ਰਹੀ ਫੋਟੋ ‘ਚ ਰਿੰਗ ਨੂੰ ਫਲਾਂਟ ਕਰਦੀ ਹੋਈ ਆਈ ਨਜ਼ਰ

Arrest Jubin Nautiyal Image Source: Instagram

ਇਨ੍ਹਾਂ ਗੀਤਾਂ ਨੂੰ ਗਾ ਕੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਨਾਉਣ ਵਾਲੇ ਜੁਬਿਨ ਨੌਟਿਆਲ ਇੱਕ ਨਵੀਂ ਮੁਸੀਬਤ 'ਚ ਫਸ ਗਏ ਹਨ। ਜ਼ੁਬਿਨ ਦਾ ਕੰਸਰਟ ਜਲਦ ਹੀ ਅਮਰੀਕਾ 'ਚ ਹੋਣ ਜਾ ਰਿਹਾ ਹੈ। ਪਰ ਕੰਸਰਟ ਤੋਂ ਕੁਝ ਦਿਨ ਪਹਿਲਾਂ ਜ਼ੁਬਿਨ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਜ਼ੁਬਿਨ ਦੇ ਕੰਸਰਟ ਦੇ ਆਯੋਜਕ 'ਚ ਸ਼ਾਮਿਲ ਇੱਕ ਵਿਅਕਤੀ ਦਾ ਨਾਂ ਹੈ।

inside image of jubin nautiyal Image Source: Instagram

ਦਰਅਸਲ, ਜੁਬਿਨ ਨੌਟਿਆਲ ਦਾ ਇੱਕ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟਰ 'ਚ ਜ਼ੁਬਿਨ ਦੇ 23 ਸਤੰਬਰ ਨੂੰ ਹੋਣ ਵਾਲੇ ਕੰਸਰਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੋਸਟਰ ਨੂੰ ਰੇਹਾਨ ਸਿੱਦੀਕੀ ਨਾਂ ਦੇ ਵਿਅਕਤੀ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਮੇਰਾ ਮਨਪਸੰਦ ਗਾਇਕ ਹਿਊਸਟਨ ਆ ਰਿਹਾ ਹੈ। ਬਹੁਤ ਵਧੀਆ ਕੰਮ ਜੈ ਸਿੰਘ। ਤੁਹਾਡੀ ਸ਼ਾਨਦਾਰ ਪੇਸ਼ਕਾਰੀ ਦੀ ਉਡੀਕ ਵਿੱਚ। ਜੁਬਿਨ ਨੌਟਿਆਲ ਨੂੰ ਇਸ ਟਵੀਟ ਦੇ ਕੈਪਸ਼ਨ 'ਚ ਜੈ ਸਿੰਘ ਦੇ ਨਾਂ ਕਾਰਨ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਜੈ ਸਿੰਘ ਵਾਂਟੇਡ ਜਿਸ ਨੂੰ ਚੰਡੀਗੜ੍ਹ ਪੁਲਿਸ ਪਿਛਲੇ 30 ਸਾਲਾਂ ਤੋਂ ਲੱਭ ਰਹੀ ਹੈ। ਜੈ ਸਿੰਘ 'ਤੇ ਵੀਡੀਓ ਪਾਇਰੇਸੀ ਅਤੇ ਡਰੱਗ ਤਸਕਰੀ ਦਾ ਦੋਸ਼ ਹੈ। ਜੈ ਮੁੱਖ ਤੌਰ 'ਤੇ ਪੰਜਾਬ ਦਾ ਰਹਿਣ ਵਾਲਾ ਹੈ ਪਰ ਹੁਣ ਅਮਰੀਕਾ ਵਿੱਚ ਰਹਿ ਰਿਹਾ ਹੈ।

ਜੁਬਿਨ ਨੌਟਿਆਲ ਦੇ ਕੰਸਰਟ 'ਚ ਵਾਂਟੇਡ ਜੈ ਸਿੰਘ ਦੀ ਸ਼ਮੂਲੀਅਤ ਕਾਰਨ ਜੁਬਿਨ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਸਭ ਦੇ ਨਾਲ #ArrestJubinNautiyal ਟ੍ਰੈਂਡ ਹੋ ਰਿਹਾ ਹੈ।

ਜ਼ੁਬਿਨ ਦੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਰਿਤਿਕ ਰੋਸ਼ਨ ਨਾਂ ਦੇ ਯੂਜ਼ਰ ਨੇ ਲਿਖਿਆ- 'ਇਹ ਹੈ ਬਾਲੀਵੁੱਡ ਦਾ ਅਸਲੀ ਚਿਹਰਾ।'

ਹਰਸ਼ਿਤਾ ਨਾਂ ਦੇ ਯੂਜ਼ਰ ਨੇ ਲਿਖਿਆ- 'ਉਹ ਬਲੈਕਲਿਸਟਡ ਵਿਅਕਤੀ ਨਾਲ ਕੰਮ ਕਰ ਰਿਹਾ ਹੈ। ਇਹ ਜ਼ਲਾਲਤ ਹੈ '#ArrestJubinNautiyal’

inside tweet image source twitter

ਜਿਤੇਨ ਨਾਂ ਦੇ ਯੂਜ਼ਰ ਨੇ ਲਿਖਿਆ- 'ਗਲਤ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਜੇਲ੍ਹ 'ਚ ਡੱਕਣਾ ਚਾਹੀਦਾ ਹੈ। ਚਾਹੇ ਉਹ ਆਮ ਆਦਮੀ ਹੋਵੇ ਜਾਂ ਮਸ਼ਹੂਰ #ArrestJubinNautiyal’

 

Boycott all the bollywood terrorists.#ArrestJubinNautiyal pic.twitter.com/5kNaieQMdy

— Vedic Vashudev (@vedicvashudev) September 9, 2022

 

Can't beleive that jubin nautiyal is getting paid by jai and Rehan !#ArrestJubinNautiyal pic.twitter.com/3JaVIbaXPj

— ?? (@marjaoyarr) September 9, 2022

Related Post