ਕੀ ਅਦਾਕਾਰਾ Tejasswi Prakash ਨੇ ਗੁੱਪਚੁੱਪ ਕਰਵਾ ਲਈ ਹੈ ਮੰਗਣੀ? ਵਾਇਰਲ ਹੋ ਰਹੀ ਫੋਟੋ 'ਚ ਰਿੰਗ ਨੂੰ ਫਲਾਂਟ ਕਰਦੀ ਹੋਈ ਆਈ ਨਜ਼ਰ

written by Lajwinder kaur | September 09, 2022

Tejasswi Prakash secretly got engaged?: ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ 'ਬਿੱਗ ਬੌਸ ਸੀਜ਼ਨ 15' ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਨਾਲ ਪਰਛਾਵੇਂ ਵਾਂਗ ਰਹਿੰਦੇ ਹਨ। ਇਸ ਦੌਰਾਨ ਟੀਵੀ ਦੀ 'ਨਾਗਿਨ' 6 ਦੀ ਫੇਮ ਤੇਜਸਵੀ ਪ੍ਰਕਾਸ਼ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ ਦੇ ਵਾਇਰਲ ਹੁੰਦੇ ਹੀ ਤੇਜਸਵੀ ਪ੍ਰਕਾਸ਼ ਦੀ ਮੰਗਣੀ ਦੀ ਖਬਰ ਤੇਜ਼ ਹੋ ਗਈ। ਇਸ ਫੋਟੋ 'ਚ ਅਭਿਨੇਤਰੀ ਕੈਮਰੇ ਦੇ ਸਾਹਮਣੇ ਹੀਰੇ ਦੀ ਵੱਡੀ ਸਾਰੀ ਅੰਗੂਠੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਇਹ ਫੋਟੋ ਵਾਇਰਲ ਹੋਈ, ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਮੰਗਣੀ ਨੂੰ ਲੈ ਕੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਪਰ ਅਭਿਨੇਤਰੀ ਦੀ ਮੰਗਣੀ ਹੋਈ ਹੈ ਜਾਂ ਨਹੀਂ, ਅਸੀਂ ਤੁਹਾਨੂੰ ਅੱਗੇ ਦੱਸਾਂਗੇ।

ਰਿੰਗ ਕੀਤੀ ਫਲਾਂਟ 

Tejasswi Prakash, Karan Kundrra to feature in Stebin Ben and Shreya Ghoshal's 'Baarish Aayi Hai' Image Source: Twitter

ਇਸ ਤਸਵੀਰ 'ਚ ਤੇਜਸਵੀ ਪ੍ਰਕਾਸ਼ ਕੈਮਰੇ ਦੇ ਸਾਹਮਣੇ ਆਪਣੇ ਹੱਥ 'ਚ ਪਹਿਨੀ ਹੋਈ ਡਾਇਮੰਡ ਵਾਲੀ ਅੰਗੂਠੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਫੋਟੋ ਵਿੱਚ ਅਦਾਕਾਰਾ ਬਹੁਤ ਖੁਸ਼ ਅਤੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅਦਾਕਾਰਾ ਫੁੱਲਾਂ ਦਾ ਗੁਲਦਸਤਾ ਫੜੀ ਹੋਈ ਹੈ। ਪਿਆਰੇ ਜਿਹੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

actress tejasswi viral pic image source instagram

ਜਿਵੇਂ ਹੀ ਤੇਜਸਵੀ ਪ੍ਰਕਾਸ਼ ਨੇ ਆਪਣੇ ਪ੍ਰਸ਼ੰਸਕਾਂ ਦੀ ਇਹ ਫੋਟੋ ਦੇਖੀ, ਇੱਕ ਨਜ਼ਰ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਅਦਾਕਾਰਾ ਨੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਮੰਗਣੀ ਕਰ ਲਈ ਹੈ। ਇਸ ਦੇ ਨਾਲ ਹੀ ਇਸ ਫੋਟੋ ਦਾ ਕੈਪਸ਼ਨ ਵੀ ਤੇਜਸਵੀ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਮੰਗਣੀ ਨੂੰ ਲੈ ਕੇ ਲੋਕਾਂ ਦਾ ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਤੇਜਸਵੀ ਨੇ ਕੈਪਸ਼ਨ 'ਚ ਲਿਖਿਆ- 'ਵੱਡਾ ਦਿਨ।' ਇਸ ਦੇ ਨਾਲ ਹੀ ਰਿੰਗ ਆਈਕਨ ਵੀ ਸ਼ੇਅਰ ਕੀਤੀ ਸੀ।

tejasswi pic image source instagram

ਆਖ਼ਰਕਾਰ ਸੱਚ ਕੀ ਹੈ

ਦਰਅਸਲ, ਤੇਜਸਵੀ ਪ੍ਰਕਾਸ਼ ਨੇ ਮੰਗਣੀ ਨਹੀਂ ਕੀਤੀ ਹੈ, ਸਗੋਂ ਡਾਇਮੰਡ ਰਿੰਗ ਲਈ ਇੱਕ ਇਸ਼ਤਿਹਾਰ ਸ਼ੂਟ ਕੀਤਾ ਹੈ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਕੈਪਸ਼ਨ 'ਬਿਗ ਡੇਅ' ਦੇ ਹੇਠਾਂ ਲਿਖੀਆਂ ਲਾਈਨਾਂ ਤੋਂ ਹੋਇਆ। ਜਿਸ ਨੂੰ ਪੜ੍ਹਣ ਤੋਂ ਬਾਅਦ ਪ੍ਰਸ਼ੰਸਕ ਦੀ ਖੁਸ਼ੀ ਥੋੜੀ ਘੱਟ ਗਈ ਹੈ। ਪ੍ਰਸ਼ੰਸਕਾਂ ਨੂੰ ਲੱਗਿਆ ਸੀ ਕਿ ਤੇਜਸਵੀ ਤੇ ਕਰਨ ਨੇ ਮੰਗਣੀ ਕਰਵਾ ਲਈ ਹੈ।

 

 

View this post on Instagram

 

A post shared by Tejasswi Prakash (@tejasswiprakash)

You may also like